Fact Check: PM ਮੋਦੀ ਦੇ ਮਾਤਾ ਜੀ ਦੇ ਦਿਹਾਂਤ ਤੋਂ ਬਾਅਦ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।

Fact Check Edited image of PM Modi viral after his mother Hiraben Modi Demise

RSFC (Team Mohali)- ਦੇਸ਼ ਦੇ PM ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ PM ਮੋਦੀ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਪ੍ਰਧਾਨ ਮੰਤਰੀ ਨੂੰ ਬਿਨਾਂ ਵਾਲ ਅਤੇ ਦਾੜ੍ਹੀ ਤੇ ਮੁੱਛਾਂ ਤੋਂ ਦੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਰੀਤੀ-ਰਿਵਾਜ਼ਾਂ ਦਾ ਪਾਲਣ ਕਰਦੇ ਹੋਏ PM ਮੋਦੀ ਨੇ ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਮੁੰਡਨ ਕਰਵਾਇਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਪੜ੍ਹੋ ਸਪੋਕਸਮੈਨ ਦੀ ਪੜਤਾਲ:

ਵਾਇਰਲ ਪੋਸਟ

ਟਵਿੱਟਰ ਯੂਜ਼ਰ "Ashok Palod" ਨੇ 1 ਜਨਵਰੀ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "पीएम मोदी  ने सभी रस्में निभाई सादगी से। अपने समाज के रीति-रिवाजों के अनुसार ही कल  माताश्री का अंतिम संस्कार एवं आज मुंडन यानी पानीधाम भी किया।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਸ ਤਸਵੀਰ ਨਾਲ ਮਿਲਦੀ ਇੱਕ ਤਸਵੀਰ ਮਿਲੀ। ਇਹ ਤਸਵੀਰ ਸਾਨੂੰ ਨਾਮਵਰ ਮੀਡੀਆ ਅਦਾਰੇ Zee News ਦੀ ਖਬਰ ਵਿਚ ਅਪਲੋਡ ਮਿਲੀ। ਇਸ ਖਬਰ 'ਚ ਮੌਜੂਦ ਤਸਵੀਰ ਵਿਚ ਪੀਐਮ ਮੋਦੀ ਦੇ ਚਿਹਰੇ ਅਤੇ ਸਿਰ 'ਤੇ ਵਾਲ ਦਿਖਾਈ ਦੇ ਰਹੇ ਹਨ ਪਰ ਇਸ ਤਸਵੀਰ ਨੂੰ ਦੇਖ ਕੇ ਸਾਫ ਸਮਝ ਆ ਰਿਹਾ ਹੈ ਕਿ ਵਾਇਰਲ ਤਸਵੀਰ ਐਡਿਟ ਕੀਤੀ ਗਈ ਹੈ ਅਤੇ ਇਸੇ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। 

ਇਸ ਅਸਲ ਤਸਵੀਰ ਵਿਚ ਚਿਹਰੇ ਦੇ ਹਾਵ-ਭਾਵ ਸਮਾਨ ਹਨ। ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਅਸਲ ਤਸਵੀਰ ਸਾਨੂੰ ਕਈ ਰਿਪੋਰਟਾਂ ਵਿਚ ਅਪਲੋਡ ਮਿਲੀ ਜਿਨ੍ਹਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਹੁਣ ਐਡੀਟੇਡ ਤਸਵੀਰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।