ਤੱਥ ਜਾਂਚ: ਖਾਣੇ ਨੂੰ ਗੰਦਾ ਕਰਦੀ ਮਹਿਲਾ ਦਾ ਮੁਸਲਿਮ ਭਾਈਚਾਰੇ ਨਾਲ ਨਹੀਂ ਹੈ ਕੋਈ ਸਬੰਧ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2011 ਦਾ ਹੈ। ਕੰਮ ਕਰਨ ਵਾਲੀ ਮਹਿਲਾ ਦਾ ਨਾਮ ਆਸ਼ਾ ਕੌਸ਼ਲ ਸੀ।

Fake Photo

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਔਰਤ ਨੂੰ ਖਾਣੇ ਵਿਚ ਪੇਸ਼ਾਬ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿਖ ਰਹੀ ਔਰਤ ਇੱਕ ਵਿਸ਼ੇਸ਼ ਧਰਮ ਨਾਲ ਸਬੰਧ ਰੱਖਦੀ ਹੈ ਅਤੇ ਉਸਨੇ ਆਪਣੇ ਹਿੰਦੂ ਮਾਲਕ ਦੇ ਖਾਣੇ ਵਿਚ ਗੰਦ ਮਿਲਾ ਇਹ ਹਰਕਤ ਕੀਤੀ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2011 ਦਾ ਹੈ। ਕੰਮ ਕਰਨ ਵਾਲੀ ਮਹਿਲਾ ਦਾ ਨਾਮ ਹਸੀਨਾ ਨਹੀਂ ਬਲਕਿ ਆਸ਼ਾ ਕੌਸ਼ਲ ਸੀ ਅਤੇ ਵੀਡੀਓ ਇਕ ਵਿਸ਼ੇਸ਼ ਭਾਈਚਾਰੇ ਨੂੰ ਬਦਨਾਮ ਕਰਨ ਲਈ  ਸ਼ੇਅਰ ਕੀਤਾ ਜਾ ਰਿਹਾ ਹੈ। 

ਵਾਇਰਲ ਵੀਡੀਓ 
ਫੇਸਬੁੱਕ ਯੂਜ਼ਰ Pata Pardi ਨੇ 2 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ''सत्य घटना ।भोपाल में मुकेश सूरी जी ने 'हसीना' नामक मुस्लिम नौकरानी को काम पर रखा और नौकरानी ने अपने इस्लामी मज़हब के अनुसार आचरण करना शुरू कर दिया!! अपने थूक और पेशाब से बना कर खिलाती थी खाना!''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਸਾਨੂੰ ਵੀਡੀਓ ਵਿਚ ਇਕ ਪਾਸੇ 17-10-2011 ਲਿਖਿਆ ਨਜ਼ਰ ਆਇਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਵੀਡੀਓ ਪੁਰਾਣਾ ਹੈ। 

ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵੀ ਇੱਥੇ ਪੜ੍ਹੀ ਜਾ ਸਕਦੀ ਹੈ। ਇਸ ਰਿਪਰੋਟ ਵਿਚ ਵੀ ਮਹਿਲਾ ਦਾ ਨਾਮ ਆਸ਼ਾ ਕੌਸ਼ਲ ਦੱਸਿਆ ਗਿਆ ਸੀ ਅਤੇ ਇਹ ਰਿਪੋਰਟ ਵੀ 2011 ਵਿਚ ਅਪਲੋਡ ਕੀਤੀ ਗਈ ਸੀ। 

ਇਸ ਦੇ ਨਾਲ ਹੀ ਸਾਨੂੰ ਸਰਚ ਦੌਰਾਨ jansandeshnews ਨਾਮ ਦੇ ਸਥਾਨਕ ਚੈਨਲ ਦਾ ਇਕ ਵੀਡੀਓ ਮਿਲਿਆ। ਨਿਊਜ਼ ਚੈਨਲ ਨੇ ਉਸੇ ਦਿਨ ਇਸ ਮਾਮਲੇ ਨੂੰ ਕਵਰ ਕੀਤਾ ਸੀ। ਇਹ ਵੀਡੀਓ ਵੀ 17 ਅਕਤੂਬਰ 2011 ਨੂੰ ਪਬਲਿਸ਼ ਕੀਤਾ ਗਿਆ ਸੀ। ਵੀਡੀਓ ਵਿਚ ਘਰ ਦੇ ਮਾਲਕ ਮੁਕੇਸ਼ ਸੂਰੀ ਦੀ ਬਾਈਟ ਵੀ ਮੌਜੂਦ ਸੀ। ਜੋ ਆਪਣੇ ਨਾਲ ਵਾਪਰੀ ਸਾਰੀ ਘਟਨਾ ਨੂੰ ਦੱਸ ਰਹੇ ਹਨ। 
ਪੂਰੀ ਵੀਡੀਓ ਨੂੰ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੰਮ ਕਰਨ ਵਾਲੀ ਮਹਿਲਾ ਦਾ ਨਾਮ ਹਸੀਨਾ ਨਹੀਂ ਆਸ਼ਾ ਕੌਸ਼ਲ ਸੀ ਅਤੇ ਇਹ 10 ਸਾਲ ਪੁਰਾਣੀ ਵੀਡੀਓ ਹੈ। ਉਸੇ ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 

Claim: ਵੀਡੀਓ ਵਿਚ ਦਿਖ ਰਹੀ ਔਰਤ ਇੱਕ ਵਿਸ਼ੇਸ਼ ਧਰਮ ਨਾਲ ਸਬੰਧ ਰੱਖਦੀ ਹੈ ਅਤੇ ਉਸਨੇ ਆਪਣੇ ਹਿੰਦੂ ਮਾਲਕ ਦੇ ਖਾਣੇ ਵਿਚ ਗੰਦ ਮਿਲਾ ਗਲਤ ਹਰਕਤ ਕੀਤੀ।
Claimed By: ਫੇਸਬੁੱਕ ਯੂਜ਼ਰ Pata Pardi
Fact Check: ਫਰਜ਼ੀ