Fact Check: ਫੋਜੀ ਪਤੀਆਂ ਨੂੰ ਰੂਸ ਖਿਲਾਫ ਜੰਗ 'ਚ ਭੇਜਣ ਸਮੇਂ ਭਾਵੁਕ ਹੋ ਰਹੀਆਂ ਔਰਤਾਂ ਦਾ ਇਹ ਵੀਡੀਓ ਇੱਕ ਫਿਲਮ ਦਾ ਸੀਨ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਇੱਕ ਯੂਕਰੇਨੀਅਨ ਫ਼ਿਲਮ The war of Chimeras ਦਾ ਸੀਨ ਹੈ।

Fact Check Video Of A Film Scene Viral In The Name Of Russia Ukraine War

RSFC (Team Mohali)- ਰੂਸ ਤੇ ਯੂਕਰੇਨ ਵਿਚਕਾਰ ਚਲ ਰਹੀ ਜੰਗ ਦੌਰਾਨ ਸੋਸ਼ਲ ਮੀਡੀਆ ਤੇ ਕਈ ਫ਼ਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਸੈਨਿਕਾਂ ਨੂੰ ਆਪਣੇ ਸਾਥੀ ਨੂੰ ਗੱਲ ਲਗਾਉਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਯੂਕਰੇਨ ਦਾ ਹੈ ਜਿਥੇ ਯੂਕਰੇਨ ਦੇ ਫੋਜੀਆਂ ਨੂੰ ਰਸ਼ੀਆ ਨਾਲ ਜੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਪਤਨੀ ਨੂੰ ਅਲਵਿਦਾ ਕਹਿੰਦੇ ਵੇਖਿਆ ਜਾ ਸਕਦਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਇੱਕ ਯੂਕਰੇਨੀਅਨ ਫ਼ਿਲਮ The war of Chimeras ਦਾ ਸੀਨ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Sinner's Secret ਨੇ ਇਸ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਯੂਕਰੇਨ ਦਾ ਸੈਨਿਕ ਜੰਗ 'ਤੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਨਾਲ ਜੰਗ 'ਚ ਤੋਰਦੇ ਸਮੇਂ ਬੇਹੱਦ ਭਾਵੁਕ ਪਲ ਪਤਾ ਨਹੀਂ ਜਿੰਦਾ ਵਾਪਸੀ ਹੋਵੇਗੀ ਜਾਂ ਨਹੀਂ?"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਦੱਸ ਦਈਏ ਸਾਨੂੰ ਇਸ ਸਰਚ ਨਾਲ ਵੱਧ ਮਦਦ ਹਾਸਲ ਨਹੀਂ ਹੋਈ। 

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਦੀ ਮਦਦ ਨਾਲ ਵੀਡੀਓ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਵੀਡੀਓ ਇੱਕ ਫ਼ਿਲਮ ਦਾ ਸੀਨ ਹੈ

ਸਾਨੂੰ ਕਈ ਪੋਸਟਾਂ 'ਤੇ ਕਮੈਂਟ ਮਿਲੇ ਕਿ ਵੀਡੀਓ ਇੱਕ ਫ਼ਿਲਮ 'The war of Chimeras' ਦਾ ਸੀਨ ਹੈ ਅਤੇ ਯੂਜ਼ਰਸ ਨੇ ਕਮੈਂਟ ਸੈਕਸ਼ਨ ਵਿਚ ਫਿਲਮ ਦੇ ਟ੍ਰੇਲਰ ਦਾ ਲਿੰਕ ਵੀ ਅਪਲੋਡ ਕੀਤੇ ਸੀ। ਇਸ ਵੀਡੀਓ ਦੇ ਲਿੰਕ ਵਿਚ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਸੀਨ ਨੂੰ 20 ਸਕਿੰਟ ਤੋਂ ਬਾਅਦ ਵੇਖਿਆ ਜਾ ਸਕਦਾ ਸੀ।

ਟ੍ਰੇਲਰ ਨੂੰ ਯੂਟਿਊਬ ਚੈਨਲ Geomovies ਨੇ 30 ਅਕਤੂੁਬਰ 2018 ਨੂੰ ਅਪਲੋਡ ਕੀਤਾ ਸੀ। ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇਹ ਸਪਸ਼ਟ ਹੁੰਦਾ ਹੈ ਕਿ ਇਹ ਇਕ ਫ਼ਿਲਮ ਹੈ ਜਿਸ ਨੂੰ Anastasiia Starozhytska ਤੇ Mariia Starozhytska ਨੇ ਡਾਇਰੈਕਟ ਕੀਤਾ ਸੀ।

"ਦੱਸ ਦਈਏ ਕਿ ਫਿਲਮ 'The war of Chimeras' ਇਕ ਯੂਕਰੇਨੀਅਨ ਫਿਲਮ ਹੈ ਜੋ ਕਿ ਮਾਰਚ 2017 ਵਿਚ ਰਿਲੀਜ਼ ਹੋਈ ਸੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਇੱਕ ਯੂਕਰੇਨੀਅਨ ਫ਼ਿਲਮ The war of Chimeras ਦਾ ਸੀਨ ਹੈ।

Claim- Wives of Ukrainian Soldiers Getting Emotional While Sending Their Husbands In Fight With Russia
Claimed By- FB Page Sinner's Secret 
Fact Check- Fake