ਇਹ ਵੀਡੀਓ ਸਿੱਧੂ ਮੂਸੇਵਾਲਾ 'ਤੇ ਕੀਤੀ ਗਈ ਫਾਇਰਿੰਗ ਦਾ ਨਹੀਂ ਬਲਕਿ ਫ਼ਿਲਮ ਦਾ ਸੀਨ ਹੈ, ਪੜ੍ਹੋ Rozana Spokesman ਦੀ Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਦਾ ਨਹੀਂ ਬਲਕਿ ਵੈੱਬ ਸੀਰੀਜ਼ Shukla The Tiger ਦਾ ਸੀਨ ਹੈ। ਫ਼ਿਲਮ ਦੇ ਸੀਨ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Video scene of Web Series Shukla The Tiger Shared As Sidhu Moosewala Murder Scene

RSFC (Team Mohali)- ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਦਿਨ ਦਿਹਾੜੇ ਪਿੰਡ ਜਵਾਹਰਕੇ ਵਿਖੇ ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਹਮਲਾਵਰਾਂ ਦੀ CCTV ਫੁਟੇਜ ਤੋਂ ਸਾਫ ਹੁੰਦਾ ਹੈ ਕਿ ਹਮਲਾਵਰ ਬਲੈਰੋ ਗੱਡੀ ਸਣੇ ਹੋਰ ਗੱਡੀਆਂ ਵਿਚ ਆਏ ਸਨ। ਹੁਣ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਬਲੈਰੋ ਸਵਾਰ ਬਦਮਾਸ਼ਾਂ ਨੂੰ ਗੋਲੀਆਂ ਚਲਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਦਾ ਨਹੀਂ ਬਲਕਿ ਇੱਕ ਵੈੱਬ ਸੀਰੀਜ਼ Shukla The Tiger ਦਾ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Gill Preet" ਨੇ ਇੱਕ ਮੀਡੀਆ ਅਦਾਰੇ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਆਹ ਵੇਖੋ ਮੂਸੇ ਵਾਲੇ ਨੂੰ ਮਾਰਨ ਵਾਲਿਆ ਕਿਵੇ ਹਮਲਾ ਕੀਤਾ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਵੀਡੀਓ ਇੱਕ ਫ਼ਿਲਮ ਦਾ ਸੀਨ ਹੈ

ਸਾਨੂੰ ਇਹ ਵੀਡੀਓ ਕਈ ਪੁਰਾਣੇ Youtube ਅਕਾਊਂਟਸ ਤੋਂ ਸ਼ੇਅਰ ਕੀਤਾ ਮਿਲਿਆ। ਅਸੀਂ ਇੱਕ-ਇੱਕ ਕਰਕੇ ਸਾਰੇ ਇਨ੍ਹਾਂ ਪੋਸਟਾਂ ਨੂੰ ਧਿਆਨ ਨਾਲ ਵੇਖਿਆ। 

Youtube ਅਕਾਊਂਟ "gangster story" ਨੇ 27 ਜਨਵਰੀ 2021 ਨੂੰ ਇਹ ਵੀਡੀਓ ਅਪਲੋਡ ਕੀਤਾ ਅਤੇ ਇਸਦਾ ਸਿਰਲੇਖ ਦਿੱਤਾ ਸੀ, "Maya Bhai"

ਇਸ ਪੋਸਟ 'ਤੇ ਆਏ ਅਸੀਂ ਕਮੈਂਟਾਂ ਨੂੰ ਪੜ੍ਹਿਆ। ਸਾਨੂੰ ਇੱਕ ਯੂਜ਼ਰ ਯੂਜ਼ਰ ਦਾ ਕਮੈਂਟ ਮਿਲਿਆ ਜਿਸਦੇ ਵਿਚ ਉਸਨੇ ਦੱਸਿਆ ਸੀ ਕਿ ਵੀਡੀਓ Shukla The Tiger ਦਾ ਇੱਕ ਸੀਨ ਹੈ। ਇਸ ਕਮੈਂਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ। 

Shukla The Tiger ਇੱਕ ਵੈੱਬ ਸੀਰੀਜ਼ ਹੈ ਜਿਹੜੀ MX Player 'ਤੇ ਮੌਜੂਦ ਹੈ। ਅਸੀਂ ਅੱਗੇ ਵਧਦੇ ਹੋਏ ਧਿਆਨ ਨਾਲ ਇਸ ਸੀਰੀਜ਼ ਦੇ ਐਪੀਸੋਡਸ ਨੂੰ ਵੇਖਣਾ ਸ਼ੁਰੂ ਕੀਤਾ। 

ਇਹ ਸੀਨ 8ਠਵੇਂ ਐਪੀਸੋਡ ਦਾ ਇੱਕ ਸੀਨ ਹੈ

ਸਾਨੂੰ 8ਠਵੇਂ ਐਪੀਸੋਡ 'ਚ 6 ਮਿੰਟ 12 ਸੈਕੰਡ ਤੋਂ ਬਾਅਦ ਵਾਇਰਲ ਵੀਡੀਓ ਦੇ ਵੱਖਰੇ ਐਂਗਲ ਦਾ ਦ੍ਰਿਸ਼ ਵੇਖਣ ਨੂੰ ਮਿਲਿਆ। ਇਸ ਸੀਨ ਅਤੇ ਵਾਇਰਲ ਵੀਡੀਓ 'ਚ ਦਿੱਸ ਰਹੇ ਕਿਰਦਾਰ ਬਿਲਕੁਲ ਸਮਾਨ ਹਨ। ਵਾਇਰਲ ਵੀਡੀਓ ਅਤੇ ਇਸ ਸੀਨ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। ਇਹ ਕੋਲਾਜ ਸਾਬਿਤ ਕਰ ਰਿਹਾ ਹੈ ਕਿ ਵਾਇਰਲ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਦਾ ਨਹੀਂ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਦਾ ਨਹੀਂ ਬਲਕਿ ਇੱਕ ਵੈੱਬ ਸੀਰੀਜ਼ Shukla The Tiger ਦਾ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Video Of Sidhu Moose Wala Murder
Claimed By- FB User Gill Preet
Fact Check- Misleading