ਖੇਤੀ ਕਾਨੂੰਨਾਂ ਦੀ ਵਾਪਸੀ, ਨਹੀਂ ਮਿਲਿਆ ਸਹੀ ਮੁੱਲ... ਕਿਸਾਨਾਂ ਨੇ ਸੁੱਟੇ ਟਮਾਟਰ? ਜਾਣੋ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਹੈ। ਵੀਡੀਓ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਦਾ ਨਹੀਂ ਹੈ। 

Fact Check Old Video of farmers dumping tomatoes shared as recent

RSFC (Team Mohali)- ਸੋਸ਼ਲ ਮੀਡੀਆ 'ਤੇ Asia Net News ਦਾ ਵੀਡੀਓ ਬੁਲੇਟਿਨ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਬੁਲੇਟਿਨ ਵਿਚ ਕੁਝ ਲੋਕਾਂ ਨੂੰ ਟਰੱਕ ਭਰ ਟਮਾਟਰਾਂ ਨੂੰ ਸੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੀ ਕਿ ਵੀਡੀਓ ਦੱਖਣੀ ਭਾਰਤ ਦਾ ਹੈ ਜਿਥੇ ਟਮਾਟਰਾਂ ਦਾ ਸਹੀ ਮੁੱਲ ਨਾ ਮਿਲਣ 'ਤੇ ਕਿਸਾਨਾਂ ਨੇ ਆਪਣੇ ਟਮਾਟਰ ਸੁੱਟ ਦਿੱਤੇ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਅਸਲ ਕਦਰ ਸਮਝ ਵਿਚ ਆਵੇਗੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਹੈ। ਵੀਡੀਓ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਦਾ ਨਹੀਂ ਹੈ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Somendra Jain ਨੇ 1 ਦਿਸੰਬਰ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "दक्षिण भारत में टमाटर का सही मूल्य लोग किसानों को नही दे रहे हैं,, 75 पैसे प्रति किलो दे रहे हैं। इसलिए किसान लोग टमाटर सड़कों के किनारे फेक रहे है,, उत्तर भारत मे किल्लत मची है इनके कारण,, मोदी जी का किसान कानून का महत्व अब सबको समझ आएगा।।"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਕਿਉਂਕਿ ਵੀਡੀਓ Asia Net News ਦਾ ਹੈ, ਇਸਲਈ ਅਸੀਂ ਕੀਵਰਡ ਸਰਚ ਜਰੀਏ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ।

ਸਾਨੂੰ ਅਸਲ ਬੁਲੇਟਿਨ Asianet News ਦੇ Youtube ਅਕਾਊਂਟ 'ਤੇ 15 ਮਈ 2021 ਦਾ ਅਪਲੋਡ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਮਲਿਆਲਮ ਭਾਸ਼ਾ ਵਿਚ ਸਿਰਲੇਖ ਦਿੱਤਾ, "ലോക്ക് ഡൗൺ: കർണാടകത്തിലെ തക്കാളി കർഷകർ ദുരിതത്തിൽ|" (ਪੰਜਾਬੀ ਅਨੁਵਾਦ: ਲਾਕਡਾਊਨ: ਕਰਨਾਟਕ 'ਚ ਟਮਾਟਰਾਂ ਦੇ ਸਹੀ ਮੁੱਲ ਨਾ ਮਿਲਣ 'ਤੇ ਕਿਸਾਨ ਪ੍ਰੇਸ਼ਾਨ"

ਇਸ ਬੁਲੇਟਿਨ ਤੋਂ ਇਹ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ ਬਲਕਿ ਮਈ ਦਾ ਹੈ ਅਤੇ ਕਰਨਾਟਕ ਦਾ ਹੈ।

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। www.ibtimes.co.in ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਆਪਣੀ ਖਬਰ ਵਿਚ ਦੱਸਿਆ ਕਿ ਮਾਮਲਾ ਕਰਨਾਟਕ ਦੇ ਕੋਰਾਲ ਦਾ ਹੈ ਜਿਥੇ ਕਿਸਾਨਾਂ ਨੂੰ ਟਮਾਟਰਾਂ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ ਸੀ ਜਿਸਤੋਂ ਤੰਗ ਆ ਕੇ ਕਿਸਾਨਾਂ ਨੇ ਟਮਾਟਰਾਂ ਨੂੰ ਸੜਕਾਂ 'ਤੇ ਸੁੱਟ ਦਿੱਤਾ। ਖਬਰ ਅਨੁਸਾਰ ਕਿਸਾਨਾਂ ਨੂੰ 15 ਕਿਲੋ ਦੇ ਕ੍ਰੇਟ ਅਨੁਸਾਰ 2 ਰੁਪਏ ਪ੍ਰਤੀ ਕਿਲੋ ਟਮਾਟਰਾਂ ਦਾ ਰੇਟ ਦਿੱਤਾ ਜਾ ਰਿਹਾ ਸੀ ਜਿਸਦੇ ਕਰਕੇ ਕਿਸਾਨ ਨਾਖੁਸ਼ ਸਨ। 

IB Times ਦੀ ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਹੈ। ਵੀਡੀਓ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਦਾ ਨਹੀਂ ਹੈ।

Claim- Video of South Indian Farmers Dumping Tomatoes shared as recent
Claimed By- FB User Somendra Jain
Fact Check- Misleading