ਤੱਥ ਜਾਂਚ - ਨਰਿੰਦਰ ਮੋਦੀ ਨੇ ਨਹੀਂ ਕਿਹਾ ਕਿ ਦੇਸ਼ ਦੀ ਪਹਿਲੀ ਮੈਟਰੋ ਵਾਜਪਾਈ ਸਦਕਾ ਚੱਲੀ ਸੀ 

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਰਿੰਦਰ ਮੋਦੀ ਦੇ ਬਿਆਨ ਨੂੰ ਤੋੜ-ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ

Fact Check: PM Modi never said Vajpayee started the first Metro in India

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - 28 ਦਿਸੰਬਰ 2020 ਨੂੰ PM ਨਰਿੰਦਰ ਮੋਦੀ ਨੇ ਪਹਿਲੀ Driverless Metro ਨੂੰ ਹਰੀ ਝੰਡੀ ਦਿਖਾਈ ਸੀ। ਹੁਣ PM ਮੋਦੀ ਨੂੰ ਲੈ ਕੇ ਇੱਕ ਦਾਅਵਾ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਕਿ ਨਰਿੰਦਰ ਮੋਦੀ ਨੇ Driverless Metro ਦੇ ਉਦਘਾਟਨ ਤੋਂ ਬਾਅਦ ਜੋ ਸੰਬੋਧਨ ਕੀਤਾ ਸੀ, ਉਸ ਦੌਰਾਨ ਕਿਹਾ ਹੈ ਕਿ ਦੇਸ਼ ਵਿਚ ਪਹਿਲੀ ਮੈਟਰੋ ਅਟੱਲ ਬਿਹਾਰੀ ਵਾਜਪਾਈ ਕਰ ਕੇ ਸ਼ੁਰੂ ਹੋਈ ਸੀ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਰਿੰਦਰ ਮੋਦੀ ਦੇ ਬਿਆਨ ਨੂੰ ਤੋੜ-ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ, ਪੀਐੱਮ ਮੋਦੀ ਨੇ ਸਿਰਫ਼ ਇਹ ਕਿਹਾ ਸੀ ਕਿ ਦਿੱਲੀ ਵਿਚ ਅਟਲ ਬਿਹਾਰੀ ਵਾਜਪਾਈ ਕਰਕੇ ਪਹਿਲੀ ਮੈਟਰੋ ਚੱਲੀ ਹੈ ਨਾ ਕਿ ਦੇਸ਼ ਵਿਚ। 

ਵਾਇਰਲ ਪੋਸਟ 
Tamil Nadu Congress Minority Department ਨਾਮ ਦੇ ਟਵਿੱਟਰ ਪੇਜ਼ ਨੇ ਵਾਇਰਲ ਪੋਸਟ ਸ਼ੇਅਰ ਕੀਤੀ ਸੀ, ਇਸਦੇ ਵਿਚ ਇੱਕ ਤਸਵੀਰ ਉੱਪਰ ਪੀਐਮ ਮੋਦੀ ਦੇ ਨਾਂ ਤੋਂ ਇੱਕ ਬਿਆਨ ਲਿਖਿਆ ਹੋਇਆ ਹੈ। ਬਿਆਨ ਇਸ ਪ੍ਰਕਾਰ ਹੈ, ''first metro in the country was started due to the efforts of atal vajpayee''- PM Modi''

ਵਾਇਰਲ ਵੀਡੀਓ ਦਾ ਅਰਕਾਇਰਵਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਗੂਗਲ ਨਿਊਜ਼ ਸਰਚ ਤੋਂ ਕੀਤੀ। ਇਸ ਦੌਰਾਨ ਸਾਨੂੰ ਕਈ ਨਿਊਜ਼ ਚੈਨਲ ਦੇ ਲਿੰਕ ਮਿਲੇ ਜਿਨ੍ਹਾਂ ਨੇ ਨਰਿੰਦਰ ਮੋਦੀ ਦੇ ਨਾਮ ਤੋਂ ਇਹ ਬਿਆਨ ਨੂੰ ਚਲਾਇਆ ਸੀ। ਸਰਚ ਦੌਰਾਨ ਸਾਨੂੰ NDTV ਤੇ ANI ਦੇ ਟਵੀਟ ਮਿਲੇ ਜਿਸ ਵਿਚ ਉਹਨਾਂ ਨੇ ਆਪਣੇ ਕੈਪਸ਼ਨ ਵਿਚ ਇਹੀ ਲਿਖਿਆ ਸੀ ਕਿ, ਨਰਿੰਦਰ ਮੋਦੀ ਨੇ ਇਹ ਕਿਹਾ ਹੈ ਕਿ ਵਾਜਪਾਈ ਦੀ ਮਿਹਨਤ ਸਦਕਾ ਦੇਸ਼ ਵਿਚ ਪਹਿਲੀ ਟਰੇਨ ਚੱਲੀ ਹੈ। 

ਥੋੜ੍ਹੀ ਹੋਰ ਸਰਚ ਕੀਤੀ ਤਾਂ ਅਸੀਂ ਪਾਇਆ ਕਿ ਇਹਨਾਂ ਦੋਨਾਂ ਚੈਨਲਾਂ ਨੇ ਆਪਣੀ ਗਲਤੀ ਸੁਧਾਰ ਕੇ ਆਪਣੇ ਟਵੀਟ ਨੂੰ ਹੀ ਰੀਟਵੀਟ ਕਰ ਕੇ ਕੈਪਸ਼ਨ ਲਿਖਿਆ, 
NDTV ''Correction| "First metro in Delhi was started with the efforts of Atal Bihari Vajpayee," says PM Narendra Modi at inauguration event of India’s first driverless metro train on Delhi Metro’s Magenta Line''

ANI ''Correction | First metro in Delhi* was started with the efforts of Atal Ji. When our govt was formed in 2014, only 5 cities had metro services & today 18 cities have metro rail service. By 2025, we will take this service to more than 25 cities: PM Narendra Modi''
ਇਨ੍ਹਾਂ ਦੀ ਪੁਸ਼ਟੀ ਤੋਂ ਸਾਫ ਹੁੰਦਾ ਹੈ ਕਿ ਨਰੇਂਦਰ ਮੋਦੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ।

ਇਸ ਤੋਂ ਬਾਅਦ ਅਸੀਂ ਹੋਰ ਪੁਸ਼ਟੀ ਕਰਨ ਲਈ ਆਪ ਨਰਿੰਦਰ ਮੋਦੀ ਦੇ 28 ਦਸੰਬਰ ਨੂੰ Driverless Metro ਦੇ ਉਦਘਾਟਨ ਤੋਂ ਬਾਅਦ ਕੀਤੇ ਸੰਬੋਧਨ ਦੀ ਵੀਡੀਓ ਨੂੰ ਸੁਣਿਆ। ਪੀਐਮ ਨਰਿੰਦਰ ਮੋਦੀ ਨੇ ਸਿਰਫ਼ ਇਹ ਕਿਹਾ ਸੀ ਕਿ ''ਦਿੱਲੀ ਵਿਚ ਪਹਿਲੀ ਮੈਟਰੋ ਵਾਜਪਾਈ ਦੇ ਸਦਕਾ ਚੱਲੀ ਸੀ, ਨਾ ਕਿ ਦੇਸ਼ ਵਿਚ''।
ਇਸ ਲਿੰਕ ਨੂੰ ਓਪਨ ਕਰ ਕੇ ਤੁਸੀਂ 16.16 ਮਿੰਟ ਤੋਂ ਲੈ ਕੇ 16.25 ਮਿੰਟ ਤੱਕ ਨਰਿੰਦਰ ਮੋਦੀ ਦਾ ਇਹ ਬਿਆਨ ਸੁਣ ਸਕਦੇ ਹੋ। 

ਜਦੋਂ ਅਸੀਂ ਗੂਗਲ ਸਰਚ ਕੀਤਾ ਤਾਂ ਸਾਨੂੰ economictimes ਦਾ ਬਲਾਗ ਮਿਲਿਆ ਜੋ ਕਿ 17 ਅਗਸਤ 2018 ਨੂੰ ਪਬਲਿਸ਼ ਕੀਤਾ ਗਿਆ ਸੀ। ਇਸਦੇ ਵਿਚ ਦੱਸਿਆ ਗਿਆ ਸੀ ਕਿ ਦਿੱਲੀ ਦੀ ਪਹਿਲੀ ਮੈਟਰੋ ਅਟਲ ਵਾਜਪਾਈ ਸਦਕਾ ਹੀ ਚੱਲੀ ਸੀ। ਇਸ ਬਲਾਗ ਵਿਚ ਅਟੱਲ ਜੀ ਦੀ ਇਕ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ, ''Atal Bihari Vajpayee buying a smart card on the inauguration day of the first-ever corridor of Delhi Metro''
ਸੋ ਸਾਡੀ ਪੜਤਾਲ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਨਰਿੰਦਰ ਮੋਦੀ ਨੇ 'ਦਿੱਲੀ ਦੀ ਮੈਟਰੋ ਵਾਜਪਾਈ ਸਦਕਾ ਚੱਲੀ ਹੈ' ਬੋਲਿਆ ਸੀ ਨਾ ਕਿ ਦੇਸ਼ ਦੀ। 

ਨਤੀਜਾ - ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਪੀਐਮ ਨਰਿੰਦਰ ਮੋਦੀ ਨੇ ਨਹੀਂ ਬੋਲਿਆ ਕਿ ਦੇਸ਼ ਦੀ ਪਹਿਲੀ ਮੈਟਰੋ ਵਾਜਪਾਈ ਸਦਕਾ ਚੱਲੀ ਹੈ। ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਗਿਆ ਸੀ।
Claim - ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਦਿੱਲੀ ਦੀ ਮੈਟਰੋ ਵਾਜਪਾਈ ਨੇ ਚਲਾਈ ਸੀ। 
Claimed By - Tamil Nadu Congress Minority Department 
Fact Check - ਫਰਜ਼ੀ