ਤੱਥ ਜਾਂਚ - 2018 ਵਿਚ ਕੱਢੀ ਰੈਲੀ ਦੀ ਤਸਵੀਰ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਦੌਰਾਨ ਕੀਤਾ ਦਾਅਵਾ ਫਰਜ਼ੀ ਪਾਇਆ ਹੈ।

Fact check: Congress rally is going viral in connection with farmers' struggle

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕੁੱਝ ਲੋਕਾਂ ਨੂੰ ਬੈਲਗੱਡੀ 'ਤੇ ਰੈਲੀ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ  ਕਿਸਾਨ ਅੰਦੋਲਨ ਨਾਲ ਸਬੰਧਿਤ ਹੈਸ਼ਟੈਗ ਲਗਾ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਇਨਕਲਾਬ ਹੁਣ ਦੇਸ਼ ਦੇ ਪੁਰਾਣੇ ਪਿੰਡਾਂ ਦੇ ਰਿਵਾਜਾਂ ਤੱਕ ਵੀ ਪਹੁੰਚ ਚੁੱਕਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨਾਲ ਕੀਤਾ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ 2 ਸਾਲ ਪੁਰਾਣੀ ਹੈ, ਜਦੋਂ ਮੱਧ ਪ੍ਰਦੇਸ਼ ਵਿੱਚ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਕਾਂਗਰਸ ਨੇ ਬੈਲ ਗੱਡੀਆਂ 'ਤੇ ਰੈਲੀ ਕੱਢੀ ਸੀ। 

ਵਾਇਰਲ ਪੋਸਟ 
ਟਵਿੱਟਰ ਯੂਜ਼ਰ Rakesh Kumar Tyagi ਨੇ 1 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ਵਿਚ ਲਿਖਿਆ, ''ये थप्पड़ है गोदी मीडिया के मुंह पर... देश के सबसे पिछड़े गांवों तक भी किसानों का इन्कलाब पहुंच गया है..#किसानएकताजिंदाबाद''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਿਆ ਤਾਂ ਸਾਹਮਣੇ ਆਇਆ ਕਿ ਵਾਇਰਲ ਤਸਵੀਰ ਵਿਚ ਬੈਲ ਗੱਡੀਆਂ ਦੇ ਪਿੱਛੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੋਸਟਰ ਲੱਗੇ ਸਾਫ਼ ਦਿਖਾਈ ਦੇ ਰਹੇ ਹਨ।  

ਪੜਤਾਲ ਨੂੰ ਅੱਗੇ ਵਧਾਉਂਦੇ ਹੇੋਏ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਆਪਣੀ ਸਰਚ ਦੌਰਾਨ https://www.patrika.com ਦੀ ਇਕ ਰਿਪੋਰਟ ਮਿਲੀ, ਜੋ ਕਿ 13 ਸਤੰਬਰ 2018 ਨੂੰ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਦੀ ਹੈੱਡਲਾਈਨ ਸੀ, ''पेट्रोल डीजल में मूल्य वृद्धि के विरोध में कांग्रेस ने निकाली बैलगाड़ी रैली''
ਰਿਪੋਰਟ ਦੇ ਅਨੁਸਾਰ ਵਾਇਰਲ ਤਸਵੀਰ 2018 ਦੀ ਹੈ ਜਦੋਂ ਮੱਧ ਪ੍ਰਦੇਸ਼ ਵਿੱਚ ਯੁਵਾ ਕਾਂਗਰਸ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਬੈਲ ਗੱਡੀਆਂ 'ਤੇ ਰੈਲੀ ਕੱਢੀ ਸੀ।

ਇਸ ਦੇ ਨਾਲ ਹੀ ਸਾਨੂੰ ਆਪਣੀ ਪੜਤਾਲ ਦੌਰਾਨ https://www.naidunia.com ਦੀ ਵੀ ਇਕ ਰਿਪੋਰਟ ਮਿਲੀ, ਜੋ ਕਿ 14 ਸਤੰਬਰ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਰਿਪੋਰਟ ਵਿਚ ਵੀ ਇਹੀ ਕਿਹਾ ਗਿਆ ਸੀ ਕਿ 2018 ਵਿਚ ਮੱਧ ਪ੍ਰਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਰ ਕੇ ਕਾਂਗਰਸ ਪਾਰਟੀ ਦੁਆਰਾ ਬੈਲਗੱਡੀਆਂ 'ਤੇ ਰੈਲੀ ਕੱਢੀ ਗਈ ਹੈ। 

 

ਨਤੀਜਾ - ਅਸੀਂ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ 2018 ਦੀ ਪਾਈ ਹੈ ਜਦੋਂ ਮੱਧ ਪ੍ਰਦੇਸ਼ ਵਿੱਚ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਕਾਂਗਰਸ ਨੇ ਬੈਲ ਗੱਡੀਆਂ 'ਤੇ ਰੈਲੀ ਕੱਢੀ ਸੀ। ਵਾਇਰਲ ਤਸਵੀਰ ਦਾ ਕਿਸਾਨ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 
Claim - ਵਾਇਰਲ ਤਸਵੀਰ ਕਿਸਾਨੀ ਸੰਘਰਸ਼ ਦੀ ਹੈ 
Claimed BY - ਟਵਿੱਟਰ ਯੂਜ਼ਰ Rakesh Kumar Tyagi 
Fact Check - ਫਰਜ਼ੀ