ਤੱਥ ਜਾਂਚ: ਦੇਸ਼ ਦੇ ਪਹਿਲੇ 5 ਸਿੱਖਿਆ ਮੰਤਰੀਆਂ ਨੂੰ ਲੈ ਭਾਜਪਾ ਆਗੂ ਸੁਸ਼ੀਲ ਮੋਦੀ ਨੇ ਕੀਤਾ ਗਲਤ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਦੇਸ਼ ਦੇ ਪਹਿਲੇ 5 ਸਿੱਖਿਆ ਮੰਤਰੀ ਇੱਕ ਹੀ ਸਮੁਦਾਏ ਦੇ ਨਹੀਂ ਸਨ।

Fake Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਭਾਜਪਾ ਆਗੂ ਸ਼ੁਸ਼ੀਲ ਕੁਮਾਰ ਮੋਦੀ ਦਾ ਇਕ ਟਵੀਟ ਵਾਇਰਲ ਹੋ ਰਿਹਾ ਹੈ। ਟਵੀਟ ਵਿਚ ਉਹ ਕਾਂਗਰੇਸ ਆਗੂ ਰਾਹੁਲ ਗਾਂਧੀ ਨੂੰ ਸਵਾਲ ਕਰ ਰਹੇ ਹਨ ਕਿ ਦੇਸ਼ ਦੇ ਪਹਿਲੇ ਪੰਜ ਸਿੱਖਿਆ ਮੰਤਰੀ ਇਕ ਹੀ ਧਰਮ ਦੇ ਕਿਉਂ ਬਣਾਏ ਗਏ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਦੇਸ਼ ਦੇ ਪਹਿਲੇ 5 ਸਿੱਖਿਆ ਮੰਤਰੀ ਇੱਕ ਹੀ ਸਮੁਦਾਏ ਦੇ ਨਹੀਂ ਸਨ।

ਵਾਇਰਲ ਪੋਸਟ 

ਭਾਜਪਾ ਸਾਂਸਦ ਸੁਸ਼ੀਲ ਮੋਦੀ ਨੇ 3 ਮਾਰਚ ਨੂੰ ਇਕ ਟਵੀਟ ਕੀਤਾ। ਟਵੀਟ ਵਿਚ ਲਿਖਿਆ ਸੀ, ''राहुल गांधी बतायें कि देश के पहले पांच शिक्षा मंत्री केवल एक ही समुदाय से क्यों बनाये गए? भारत का विकृत इतिहास पढाये जाने और भगवान राम का अस्तित्व नकारने के लिए क्या कांग्रेस माफी मांगेगी?'' 

ਵਾਇਰਲ ਪੋਸਟ ਅਰਕਾਇਵਰਡ ਲਿੰਕ 

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ sm.education.gov.in ਦੀ ਵੈੱਬਸਾਈਟ ਵੱਲ ਰੁਖ਼ ਕੀਤਾ। ਜਿਸ ਉੱਪਰ ਹੁਣ ਤੱਕ ਬਣੇ ਸਾਰੇ ਸਿੱਖਿਆ ਮੰਤਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। 

ਦੇਸ਼ ਦੇ ਪਹਿਲੇ 5 ਸਿੱਖਿਆ ਮੰਤਰੀ
1.ਮੌਲਾਨਾ ਅਬੁਲ ਕਲਾਮ ਅਜ਼ਾਦ ਸੀ। 
2. ਕਾਲੂ ਲਾਲ ਸ਼੍ਰੀਮਾਲੀ
3. ਹੁਮਾਊਂ ਕਬੀਰ
4. ਮੁਹੰਮਦ ਕਰੀਮ ਚਾਂਗਲਾ
5. ਫਖ਼ਰੂਦੀਨ ਅਲੀ ਅਹਿਮਦ 

ਅਸੀਂ ਦੇਖਿਆ ਕਿ ਪਹਿਲੇ ਪੰਜ ਸਿੱਖਿਆ ਮੰਤਰੀਆਂ ਵਿਚੋਂ 4 ਮੁਸਲਮਾਨ ਅਤੇ 1 ਕਾਲੂ ਲਾਲ ਸ਼੍ਰੀਮਾਲੀ ਹਿੰਦੂ ਧਰਮ ਨਾਲ ਸਬੰਧ ਰੱਖਦੇ ਸਨ। ਦੱਸ ਦਈਏ ਕਿ ਕਾਲੂ ਲਾਲ ਸ਼੍ਰੀ ਮਾਲੀ 2 ਵਾਰ 1958 ਤੋਂ ਲੈ ਕੇ 1962 ਤੱਕ ਅਤੇ ਫਿਰ 1962 ਤੋਂ ਲੈ ਕੇ 1963 ਤੱਕ ਸਿੱਖਿਆ ਮੰਤਰੀ ਦੇ ਅਹੁਦੇ 'ਤੇ ਸਨ।

ਕਾਲੂ ਲਾਲ ਸ਼੍ਰੀਮਾਲੀ ਦਾ ਜਨਮ ਦਸੰਬਰ 1909 ਵਿਚ ਉਦੈਪੁਰ ਵਿਚ ਹੋਇਆ ਸੀ ਅਤੇ ਉਹਨਾਂ ਦੀ ਸਿੱਖਿਆ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਹੋਈ ਸੀ। ਉਹਨਾਂ ਨੇ 22 ਫਰਵਰੀ 1958 ਤੋਂ ਅਗਸਤ 1963 ਤੱਕ ਕੇਂਦਰੀ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ। ਸ਼੍ਰੀਮਾਲੀ ਨੇ ਰਾਜ ਸਭਾ ਵਿੱਚ ਰਾਜਸਥਾਨ ਰਾਜ ਦੀ ਪ੍ਰਤੀਨਿਧਤਾ ਵੀ ਕੀਤੀ ਸੀ। ਉਹਨਾਂ ਦਾ ਦੇਹਾਂਤ 5 ਜਨਵਰੀ 2000 ਨੂੰ 90 ਸਾਲ ਦੀ ਉਮਰ ਵਿਚ ਉਧੇਪੁਰ ਵਿਚ ਹੋ ਗਿਆ ਸੀ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਸੁਸ਼ੀਲ ਮੋਦੀ ਵੱਲੋਂ ਕੀਤਾ ਟਵੀਟ ਗਲਤ ਪਾਇਆ ਹੈ। ਦੇਸ਼ ਦੇ ਪਹਿਲੇ 5 ਸਿੱਖਿਆ ਮੰਤਰੀਆਂ ਵਿਚੋਂ 4 ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਸਨ ਜਦਕਿ ਦੂਜੇ ਸਿੱਖਿਆ ਮੰਤਰੀ ਸ਼੍ਰੀ ਕਾਲੂ ਲਾਲ ਸ਼੍ਰੀਮਾਲੀ ਹਿੰਦੂ ਭਾਈਚਾਰੇ ਦੇ ਸਨ।

Claim: ਦੇਸ਼ ਦੇ ਪਹਿਲੇ ਪੰਜ ਸਿੱਖਿਆ ਮੰਤਰੀ ਇਕ ਹੀ ਧਰਮ ਦੇ  
Claimed By: Sushil Kumar Modi
Fact Check: ਗੁੰਮਰਾਹਕੁੰਨ