ਤੱਥ ਜਾਂਚ: ਪਾਕਿਸਤਾਨ ਵਿਚ ਪ੍ਰਦਰਸ਼ਨਕਾਰੀਆਂ ਨੇ ਫਹਿਰਾਇਆ ਤਿਰੰਗਾ? ਨਹੀਂ, ਐਡੀਟੇਡ ਇਮੇਜ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਤਿਰੰਗੇ ਦੀ ਥਾਂ ਪ੍ਰਦਰਸ਼ਨਕਾਰੀ ਨੇ ਕਾਲਾ ਝੰਡਾ ਫੜ੍ਹਿਆ ਹੋਇਆ ਸੀ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਪ੍ਰਦਰਸ਼ਨਕਾਰੀਆਂ ਦੇ ਸਭ ਤੋਂ ਅੱਗੇ ਜਿਹੜਾ ਵਿਅਕਤੀ ਚਲ ਰਿਹਾ ਹੈ ਉਸ ਨੇ ਤਿਰੰਗਾ ਫੜ੍ਹਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪਾਕਿਸਤਾਨ ਦੀ ਹੈ ਜਿਥੇ PTM ਦੇ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਝੰਡਾ ਫੜ੍ਹਕੇ ਪ੍ਰਦਰਸ਼ਨ ਕੀਤਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਤਿਰੰਗੇ ਦੀ ਥਾਂ ਪ੍ਰਦਰਸ਼ਨਕਾਰੀ ਨੇ ਕਾਲਾ ਝੰਡਾ ਫੜ੍ਹਿਆ ਹੋਇਆ ਸੀ।
ਵਾਇਰਲ ਪੋਸਟ
ਟਵਿੱਟਰ ਯੂਜ਼ਰ babarkhan ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "PTM terrorist's are now openly waving Indian flag. Their dirty face is now exposed. Pashtun rejects these Indian snakes.... #PahstunrejectPTM #PashtunLongMarch2Islamabad"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਲੇਖਕ ਅਤੇ ਵਕੀਲ Mohsin Dawar ਨਾਂ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਮਿਲੀ। ਤਸਵੀਰ ਹੂਬਹੂ ਵਾਇਰਲ ਤਸਵੀਰ ਵਰਗੀ ਸੀ ਬਸ ਤਿਰੰਗੇ ਦੀ ਥਾਂ ਕਾਲਾ ਝੰਡਾ ਪ੍ਰਦਰਸ਼ਨਕਾਰੀ ਦੇ ਹੱਥਾਂ ਵਿਚ ਸੀ। ਟਵੀਟ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ, "Participants of Jani khel dharna marching towards Islamabad, we are on the way to join them in a while. #PashtunLongMarch2Islamabad ـ #JaniKhelLongMarch2Islamabad"
ਟਵੀਟ ਅਨੁਸਾਰ ਇਹ ਤਸਵੀਰ ਜਨੀ ਖੇਲ ਧਰਨਾ ਦੀ ਹੈ ਜਿਹੜਾ ਇਸਲਾਮਾਬਾਦ ਵੱਲ ਕੱਢਿਆ ਗਿਆ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਥੋੜਾ ਹੋਰ ਸਰਚ ਕਰਨ 'ਤੇ ਸਾਨੂੰ ਅਸਲ ਤਸਵੀਰ ANI ਦੀ ਖਬਰ ਵਿਚ ਵੀ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ ਇਹ ਮਾਮਲਾ ਪਸ਼ਤੁਨ ਨੌਜਵਾਨਾਂ ਨੂੰ ਬੇਹਰਿਹਮੀ ਨਾਲ ਮਾਰੇ ਜਾਣ ਦੇ ਰੋਸ਼ ਵਿਚ ਇਸਲਾਮਾਬਾਦ ਤੱਕ ਕੱਢੇ ਗਏ ਪ੍ਰਦਰਸ਼ਨ ਦੀ ਹੈ। ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਤਿਰੰਗੇ ਦੀ ਥਾਂ ਕਾਲਾ ਝੰਡਾ ਪ੍ਰਦਰਸ਼ਨਕਾਰੀ ਨੇ ਫੜ੍ਹਿਆ ਹੋਇਆ ਸੀ।
Claim: ਪਾਕਿਸਤਾਨ 'ਚ PTM ਦੇ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਝੰਡਾ ਫੜ੍ਹਕੇ ਪ੍ਰਦਰਸ਼ਨ ਕੀਤਾ ਹੈ
Claimed By: ਟਵਿੱਟਰ ਯੂਜ਼ਰ babarkhan
Fact Check: ਫਰਜ਼ੀ