Fact Check: ਇਹ ਵੀਡੀਓ ਮੁਸਲਿਮ ਡਰਾਈਵਰ ਨਾਲ ਕੁੱਟਮਾਰ ਦਾ ਨਹੀਂ ਬਲਕਿ ਭਾਜਪਾ ਲੀਡਰ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਮੁਸਲਿਮ ਵਿਅਕਤੀ ਨਾਲ ਕੁੱਟਮਾਰ ਦਾ ਨਹੀਂ ਬਲਕਿ ਭਾਜਪਾ ਲੀਡਰ ਨਾਲ ਕੁੱਟਮਾਰ ਦਾ ਹੈ।
RSFC (Team Mohali): ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਪੁਲਿਸ ਮੁਲਾਜ਼ਮਾਂ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਨਿਜਾਮਾਬਾਦ ਹਸਪਤਾਲ ਦਾ ਹੈ ਜਿਥੇ ਇੱਕ ਮੁਸਲਿਮ ਡਰਾਈਵਰ ਮਰੀਜਾਂ ਦੀ ਆਕਸੀਜਨ ਬੰਦ ਕਰ ਦਿੰਦਾ ਸੀ ਤਾਂ ਜੋ ਉਸਦੇ ਐਮਬੂਲੈਂਸ ਦਾ ਕੰਮ ਵੱਧ ਸਕੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਰਨ ਕਰਕੇ 15 ਮਰੀਜਾਂ ਦੀ ਮੌਤ ਹੋ ਗਈ ਸੀ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੁਸਲਿਮ ਸਮੁਦਾਏ 'ਤੇ ਤਨਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਕਿਸੇ ਮੁਸਲਿਮ ਵਿਅਕਤੀ ਨਾਲ ਕੁੱਟਮਾਰ ਦਾ ਨਹੀਂ ਬਲਕਿ ਭਾਜਪਾ ਲੀਡਰ ਨਾਲ ਮਹਾਰਾਸ਼ਟਰ ਦੇ ਹਸਪਤਾਲ ਵਿਚ ਹੋਈ ਪੁਲਿਸ ਦੁਆਰਾ ਕੁੱਟਮਾਰ ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Sabina Khan" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "नसीम मियां निजामाबाद हॉस्पिटल में पेशेंट की ऑक्सीजन बंद कर दिया करता था, ताकि इसकी एंबुलेंस का बिजनेस हो सके।15 से ज्यादा लोगों को इसने मौत के घाट उतारा। इसको भी मौत की सज़ा दो ????????????????"
ਇਸ ਪੋਸਟ ਦਾ ਆਰਕਾਇਵਡ ਲਿੰਕ।
ਕਈ ਯੂਜ਼ਰ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਨੂੰ ਆਸਿਮ ਖੁਰੇਸ਼ੀ ਦੱਸਕੇ ਵਾਇਰਲ ਕਰ ਰਹੇ ਹਨ।
ਪੜਤਾਲ
27 ਮਈ ਨੂੰ ਆਂਧਰਾ ਪ੍ਰਦੇਸ਼ ਭਾਜਪਾ ਦੇ ਰਾਜ ਸਕੱਤਰ ਸੁਨੀਲ ਦੇਉਧਰ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਇਸਨੂੰ ਮਹਾਰਾਸ਼ਟਰ ਵਿਚ ਭਾਜਪਾ ਲੀਡਰ ਨਾਲ ਹੋਈ ਕੁੱਟਮਾਰ ਦਾ ਦੱਸਿਆ। ਉਨ੍ਹਾਂ ਨੇ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, "See how @BJP4Maharashtra’s Yuva Morcha @BJYM4MH Dist Gen Sec Shivraj (Belongs to NT-B) was mercilessly beaten By police of @OfficeofUT @PawarSpeaks @RahulGandhi In Jalna. Is this a crime to raise voice against injustice? Where are the Human Rights activists now? @BJYM @India_NHRC"
ਟਵਿਟਰ ਅਨੁਸਾਰ ਵੀਡੀਓ ਵਿਚ ਕੁੱਟ ਖਾ ਰਿਹਾ ਵਿਅਕਤੀ ਭਾਜਪਾ ਮਹਾਰਾਸ਼ਟਰ ਦੇ ਯੁਵਾ ਮੋਰਚੇ ਦਾ ਆਗੂ ਸ਼ਿਵਰਾਜ ਹੈ। ਟਵੀਟ ਅਨੁਸਾਰ ਇਹ ਮਾਮਲਾ ਜਾਲਨਾ ਦਾ ਦੱਸਿਆ ਗਿਆ ਹੈ। ਇਹ ਟਵੀਟ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ 27 ਮਈ ਨੂੰ ਕੀਤਾ ANI ਦਾ ਟਵੀਟ ਮਿਲਿਆ। ANI ਨੇ ਆਪਣੇ ਟਵੀਟ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਸੀ। ਟਵੀਟ ਕਰਦਿਆਂ ANI ਨੇ ਲਿਖਿਆ, "Maharashtra | Jalna Police seen beating up BJP Youth Secy Shivraj Nariyalwale in viral video "Following death of a patient on April 10, his family vandalized hospital premises. Police used force against them to drive them out," says Inspector Prashant Mahajan, Kadim Jalna PS"
ਟਵੀਟ ਅਨੁਸਾਰ ਮਾਮਲਾ ਜਾਲਨਾ ਦੇ ਨਿਜੀ ਹਸਪਤਾਲ ਦਾ ਹੈ ਜਿਥੇ ਇੱਕ ਮਰੀਜ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ। ਇਸਨੂੰ ਲੈ ਕੇ ਜਾਲਨਾ ਪੁਲਿਸ ਵੱਲੋਂ ਭਾਜਪਾ ਯੂਥ ਸਕੱਤਰ ਸ਼ਿਵਰਾਜ ਦੀ ਕੁੱਟਮਾਰ ਕੀਤੀ ਗਈ। ਇਹ ਟਵੀਟ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
28 ਮਈ 2021 ਨੂੰ ਪ੍ਰਕਾਸ਼ਿਤ The New Indian Express ਦੀ ਖਬਰ ਅਨੁਸਾਰ ਭਾਜਪਾ ਆਗੂ ਨਾਲ ਕੁੱਟਮਾਰ ਕਰਨ ਕਰਕੇ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਕਿਸੇ ਮੁਸਲਿਮ ਵਿਅਕਤੀ ਨਾਲ ਕੁੱਟਮਾਰ ਦਾ ਨਹੀਂ ਬਲਕਿ ਭਾਜਪਾ ਲੀਡਰ ਨਾਲ ਮਹਾਰਾਸ਼ਟਰ ਦੇ ਹਸਪਤਾਲ ਵਿਚ ਹੋਈ ਪੁਲਿਸ ਦੁਆਰਾ ਕੁੱਟਮਾਰ ਦਾ ਹੈ।
Claim- ਵੀਡੀਓ ਨਿਜਾਮਾਬਾਦ ਹਸਪਤਾਲ ਦਾ ਹੈ ਜਿਥੇ ਇੱਕ ਮੁਸਲਿਮ ਡਰਾਈਵਰ ਮਰੀਜਾਂ ਦੀ ਆਕਸੀਜਨ ਬੰਦ ਕਰ ਦਿੰਦਾ ਸੀ
Claimed By- Several SM Users
Fact Check- Fake