Fact Check: ਮਗਰਮੱਛ ਨੂੰ ਕੂੜੇਦਾਨ ਨਾਲ ਫੜ੍ਹਨ ਵਾਲਾ ਇਹ ਵਿਅਕਤੀ ਸਿੱਖ ਨਹੀਂ ਅਫਰੀਕਨ ਅਮੇਰਿਕਨ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਸਿੱਖ ਨਹੀਂ ਬਲਕਿ ਅਫਰੀਕਨ ਅਮਰੀਕਨ ਹੈ। 

Fact Check No Man capturing crocodile with the help of trash bin is not Sikh

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਕੂੜੇਦਾਨ ਦੀ ਮਦਦ ਨਾਲ ਮਗਰਮੱਛ ਨੂੰ ਫੜ੍ਹਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਦੂਰੋਂ ਇਹ ਵਿਅਕਤੀ ਸਿੱਖ ਭਾਈਚਾਰੇ ਦਾ ਦਿੱਸ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫਲੋਰੀਡਾ ਵਿਚ ਇੱਕ ਸਿੱਖ ਨੇ ਮਗਰਮੱਛ ਨੂੰ ਕੂੜੇਦਾਨ ਦੀ ਮਦਦ ਨਾਲ ਫੜ੍ਹਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਸਿੱਖ ਨਹੀਂ ਬਲਕਿ ਅਫਰੀਕਨ ਅਮੇਰਿਕਨ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ "World Sikh history" ਨੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Only a Sardar ji can come up with such unique idea to trap a Crocodile ????and pull it off…in Florida.???????? Balle....Balle...."

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਅਫਰੀਕਨ ਅਮੇਰਿਕਨ ਹੈ

ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ। ਖਬਰਾਂ ਅਨੁਸਾਰ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਅਮਰੀਕੀ ਫੋਜੀ ਹੈ ਅਤੇ ਵਿਅਕਤੀ ਦਾ ਨਾਂਅ Eugene Bozzi ਹੈ।  ਇਹ ਵਿਅਕਤੀ ਸਿੱਖ ਨਹੀਂ ਬਲਕਿ ਅਫਰੀਕਨ ਅਮਰੀਕਨ ਹੈ।

ਇਸ ਮਾਮਲੇ ਨੂੰ ਲੈ ਕੇ USA Today ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਵਿਅਕਤੀ ਦਾ ਇੰਟਰਵਿਊ Fox 35 Orlando ਦੇ Youtube ਵੀਡੀਓ ਵਿਚ ਵੇਖਿਆ ਜਾ ਸਕਦਾ ਹੈ।

"ਇਸ ਵੀਡੀਓ ਵਿਚ Eugene Bozzi ਨੇ ਅਫਰੀਕਨ ਸਮੁਦਾਏ ਨਾਲ ਜੁੜਿਆ ਕੱਪੜਾ ਦੁਰਾਗ ਬੰਨਿਆ ਹੋਇਆ ਸੀ ਜਿਸਦੇ ਕਰਕੇ ਉਸਦੇ ਸਿੱਖ ਹੋਣ ਦਾ ਭ੍ਰਮ ਲੋਕਾਂ ਵਿਚ ਪੈਦਾ ਹੋਇਆ ਸੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਸਿੱਖ ਨਹੀਂ ਬਲਕਿ ਅਫਰੀਕਨ ਅਮੇਰਿਕਨ ਹੈ।

Claim- Man capturing crocodile with the help of trash bin is Sikh
Claimed By- FB Page World Sikh History
Fact Check- Misleading