Fact Check: ਭਾਰਤ ਜੋੜੋ ਯਾਤਰਾ ਦੌਰਾਨ ਖਿੱਚੀ ਰਾਹੁਲ ਗਾਂਧੀ ਦੀ ਇਹ ਵਾਇਰਲ ਤਸਵੀਰ ਐਡੀਟੇਡ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਤਸਵੀਰ ਰਾਹੁਲ ਦੀ ਭਾਰਤ ਜੋੜੋ ਰੈਲੀ ਦੌਰਾਨ ਦੀ ਹੀ ਹੈ ਪਰ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।

Fact Check Morphed image of Rahul Gandhi viral on social media

4 November, Mohali (RSFC)- ਕਾਂਗਰੇਸ ਆਗੂ ਰਾਹੁਲ ਗਾਂਧੀ ਦੀ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੇ ਚਿਹਰੇ 'ਤੇ ਵੱਡੀ ਦਾਹੜੀ ਤੇ ਚਿਹਰਾ ਮੁਰਝਾਇਆ ਵੇਖਿਆ ਜਾ  ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਾਹੁਲ ਗਾਂਧੀ ਦੀ ਹਾਲੀਆ ਚਲ ਰਹੀ ਭਾਰਤ ਜੋੜੋ ਰੈਲੀ ਦੀ ਹੈ।  

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਤਸਵੀਰ ਰਾਹੁਲ ਦੀ ਭਾਰਤ ਜੋੜੋ ਰੈਲੀ ਦੌਰਾਨ ਦੀ ਹੀ ਹੈ ਪਰ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Jattblike" ਨੇ 4 ਨਵੰਬਰ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਜੇ ਇਹ ਬਿਨਾਂ ਸਕਿਓਟੀ ਤੋ ਘੁੰਮਦਾ ਹੁੰਦਾ ਤਾਂ ਇਸ ਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਨੇ ਚੁੱਕ ਕੇ ਲੈ ਜਾਣਾ ਸੀ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਅਸਲ ਤਸਵੀਰ ਕਾਂਗਰੇਸ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ 18 ਅਕਤੂਬਰ 2022 ਨੂੰ ਸਾਂਝੀ ਕੀਤੀ ਮਿਲੀ। ਕਾਂਗਰੇਸ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "योद्धा सा भाव है, संत सी मुस्कान। आज इसी के पीछे, सारा हिंदुस्तान।।"

ਜੇਕਰ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਪਤਾ ਚਲ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਵਾਇਰਲ ਤਸਵੀਰ ਵਿਚ ਐਡੀਟਿੰਗ ਕੀਤੀ ਗਈ ਹੈ ਅਤੇ ਦਾਹੜੀ ਅਤੇ ਵਾਲਾਂ ਨੂੰ ਵੱਡਾ ਬਣਾਇਆ ਗਿਆ ਹੈ। 

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਸਾਨੂੰ ਇਹ ਤਸਵੀਰ ਹੋਰ ਖਬਰਾਂ ਵਿਚ ਵੀ ਅਪਲੋਡ ਮਿਲੀ। ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਤਸਵੀਰ ਰਾਹੁਲ ਦੀ ਭਾਰਤ ਜੋੜੋ ਰੈਲੀ ਦੌਰਾਨ ਦੀ ਹੀ ਹੈ ਪਰ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।

Claim- Image of Rahul Gandhi having heavy beard and hair
Claimed By- Facebook Page- Jattblike
Fact Check- Morphed