Fact Check: ਅਦਾਕਾਰਾ ਸਿਮਰਨ ਕੌਰ ਮੁੰਡੀ ਦੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਇਹ ਤਸਵੀਰ ਮਿਸ ਇੰਡੀਆ ਯੂਨੀਵਰਸ 2008 ਸਿਮਰਨ ਕੌਰ ਮੁੰਡੀ ਦੀ ਹੈ। ਇਹ ਤਸਵੀਰ 2016 ਦੀ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Old image of actress model Simran Kaur Mundi viral with fake claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੁੜੀ ਨੂੰ ਰਿਕਸ਼ਾ ਖਿੱਚਦੇ ਵੇਖਿਆ ਜਾ ਸਕਦਾ ਹੈ ਅਤੇ ਰਿਕਸ਼ੇ ਵਿਚ ਇੱਕ ਬਜ਼ੁਰਗ ਵਿਅਕਤੀ ਵੀ ਬੈਠਾ ਹੋਇਆ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਗਰੀਬ ਪਿਤਾ ਨੇ ਰਿਕਸ਼ਾ ਚਲਾ ਕੇ ਆਪਣੀ ਬੇਟੀ ਨੂੰ ASI ਬਣਾ ਦਿੱਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਇਹ ਤਸਵੀਰ ਮਿਸ ਇੰਡੀਆ ਯੂਨੀਵਰਸ 2008 ਸਿਮਰਨ ਕੌਰ ਮੁੰਡੀ ਦੀ ਹੈ। ਇਹ ਤਸਵੀਰ 2016 ਦੀ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "ਲੋਕਾਂ ਦੀ ਅਵਾਜ਼" ਨੇ 4 ਜਨਵਰੀ 2023 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਬਾਪੂ ਨੇ ਰਿਕਸ਼ਾ ਚਲਾ ਕੇ ਕਮਾਏ ਪੈਸੇ ਨਾਲ ਆਪਣੀ ਧੀ ਨੂੰ ASI ਬਣਾਇਆ, ਸਲੂਟ ਹੈ ਇਸ ਬਾਪੂ ਦੀ ਸੋਚ ਨੂੰ..."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਤਸਵੀਰ ਵਿਚ ਅਸੀਂ ਪਾਇਆ ਕਿ ਰਿਕਸ਼ੇ ਵਿਚ ਬੈਠੇ ਬਜ਼ੁਰਗ ਨੇ ਇੱਕ ਤਖ਼ਤੀ ਫੜ੍ਹੀ ਹੋਈ ਹੈ ਜਿਸਦੇ ਉੱਤੇ ਲਿਖਿਆ ਹੈ, "Follow Star Mason".

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਪੜਤਾਲ ਦੀ ਸ਼ੁਰੂਆਤ ਕੀਤੀ। ਸਾਨੂੰ ਇਹ ਤਸਵੀਰ ਇੰਸਟਾਗ੍ਰਾਮ ‘ਤੇ Star Mason Entertainment ਨਾਂ ਦੇ ਅਕਾਊਂਟ ‘ਤੇ ਅਪਲੋਡ ਮਿਲੀ। ਇਸ ਤਸਵੀਰ ਹੇਠਾਂ Simran Kaur Mundi ਲਿਖਿਆ ਹੋਇਆ ਸੀ।

 

 

ਸਰਚ ਕਰਨ 'ਤੇ ਮਲੂਮ ਹੋਇਆ ਕਿ ਸਿਮਰਨ ਕੌਰ ਮੁੰਡੀ ਮਿਸ ਇੰਡੀਆ ਯੂਨੀਵਰਸ 2008 ਰਹਿ ਚੁੱਕੀ ਹਨ ਅਤੇ ਇੱਕ ਮਾਡਲ ਅਦਾਕਾਰਾ ਹਨ।

ਇਸ ਤਸਵੀਰ ਨੂੰ ਸਿਮਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਜਨਵਰੀ 2016 ਵਿਚ ਸ਼ੇਅਰ ਕੀਤਾ ਸੀ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

 

 

ਹੁਣ ਅਸੀਂ ਅੱਗੇ ਵਧਦੇ ਹੋਏ ਇਸ ਤਸਵੀਰ ਨੂੰ ਲੈ ਕੇ ਸਾਡੇ Cine Punjabi ਚੈਨਲ ਦੇ ਸੀਨੀਅਰ ਐਂਕਰ ਕਮਾਯਨੀ ਸ਼ਰਮਾ ਨਾਲ ਗੱਲ ਕੀਤੀ। ਕਮਾਯਨੀ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਤਸਵੀਰ ਵਿਚ ਅਦਾਕਾਰਾ ਸਿਮਰਨ ਕੌਰ ਮੁੰਡੀ ਹੈ ਅਤੇ ਇਸ ਤਸਵੀਰ ਨੂੰ ਹੁਣ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਪੋਸਟ ਗਲਤ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਇਹ ਤਸਵੀਰ ਮਿਸ ਇੰਡੀਆ ਯੂਨੀਵਰਸ 2008 ਸਿਮਰਨ ਕੌਰ ਮੁੰਡੀ ਦੀ ਹੈ। ਇਹ ਤਸਵੀਰ 2016 ਦੀ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Image of Rickshaw driver father who make her daughter ASI
Claimed By- FB Page ਲੋਕਾਂ ਦੀ ਅਵਾਜ਼
Fact Check- Fake