Fact Check: ਸੰਘਣੀ ਧੁੰਧ ਕਾਰਣ ਹੋਏ ਸੜਕ ਹਾਦਸੇ ਦਾ ਇਹ ਵੀਡੀਓ 2017 ਤੋਂ ਵਾਇਰਲ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Fact Check Video viral of road accident from 2017 viral again as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਸੰਘਣੀ ਧੁੰਧ ਕਾਰਣ ਆਪਸ 'ਚ ਭਿੜੀਆਂ ਗੱਡੀਆਂ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਗੱਡੀਆਂ ਨੂੰ ਆਪਸ 'ਚ Live ਟਕਰਾਉਂਦੇ ਵੀ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ R TV ONE ਨੇ 4 ਜਨਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸੰਘਣੀ ਧੁੰਦ ਕਾਰਨ ਦਰਜਨ ਤੋਂ ਵੱਧ ਗੱਡੀਆਂ ਨੁਕਸਾਨੀਆਂ ਵੀਡੀਓ ਨੂੰ ਐਂਡ ਤੱਕ ਦੇਖੋ ਧੁੰਦ ਵਿੱਚ ਗੱਡੀਆਂ ਚਲਾਉਣ ਵਾਲੇ ਹੋ ਜਾਣ ਸਾਵਧਾਨ।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ

ਸਾਨੂੰ ਵਾਇਰਲ ਵੀਡੀਓ Priya Gupta ਨਾਂ ਦੇ ਟਵਿੱਟਰ ਅਕਾਊਂਟ ਤੋਂ 8 ਨਵੰਬਰ 2017 ਨੂੰ ਸਾਂਝੀ ਕੀਤੀ ਮਿਲੀ। ਯੂਜ਼ਰ ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ, "Baap Re Baap!!! This is not a film video. It’s live via @arjunk26 from Delhi!!!"

ਇਸ ਟਵੀਟ ਵਿਚ ਸਾਨੂੰ ਇੱਕ ਕਮੈਂਟ ਮਿਲਿਆ ਜਿਸਦੇ ਵਿਚ Zee News ਦੀ ਖਬਰ ਦਾ ਸਕ੍ਰੀਨਸ਼ੋਟ ਸੀ ਅਤੇ ਵੀਡੀਓ ਨੂੰ ਦਿਸੰਬਰ 2016 ਦਾ Yamuna Express Way ਦਾ ਦੱਸਿਆ ਗਿਆ। 

ਹੁਣ ਅਸੀਂ ਪੜਤਾਲ ਵਧਾਉਂਦੇ ਹੋਏ ਮਾਮਲੇ ਨੂੰ ਲੈ ਕੇ ਅਧਿਕਾਰਿਕ ਰਿਪੋਰਟਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਇਸ ਮਾਮਲੇ ਨੂੰ ਲੈ ਕੇ 2017 'ਚ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ। India Today ਨੇ 8 ਨਵੰਬਰ 2017 ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Dense fog leads to massive collision on highway"


ਇਸ ਮਾਮਲੇ ਨੂੰ ਲੈ ਕੇ ਹੋਰ ਰਿਪੋਰਟ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵਾਇਰਲ ਵੀਡੀਓ 2017 ਤੋਂ ਵਾਇਰਲ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Video of car collision due to heavy fog is recent
Claimed By- FB Page R TV ONE
Fact Check- Misleading