ਤੱਥ ਜਾਂਚ:ਦਿੱਲੀ ਹਿੰਸਾ ਖਿਲਾਫ਼ ਕੈਨੇਡਾ 'ਚ ਕੱਢੀ ਗਈ ਕਾਰ ਰੈਲੀ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਰੈਲੀ ਵੈਨਕੂਵਰ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਇਕੱਠੇ ਹੋ ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਖਿਲਾਫ਼ ਰੈਲੀ ਕੱਢੀ ਸੀ
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਕਾਰ ਰੈਲੀ ਨੂੰ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁੱਝ ਲੋਕਾਂ ਦੀ ਭੀੜ ਨੂੰ ਭਾਰਤੀ ਝੰਡਾ ਲਹਿਰਾਉਣ ਦੇ ਨਾਲ-ਨਾਲ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਸਥਾਨਕ ਲੋਕਾਂ ਨੇ ਭਾਰਤ ਤੋਂ ਪ੍ਰਾਪਤ ਹੋਈ ਵੈਕਸੀਨ ਨੂੰ ਲੈ ਕੇ ਉਹਨਾਂ ਦੇ ਸਨਮਾਨ ਵਿਚ ਕਾਰ ਰੈਲੀ ਕੱਢੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ ਇਹ ਰੈਲੀ ਵੈਨਕੂਵਰ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਇਕੱਠੇ ਹੋ ਕੇ ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਖਿਲਾਫ਼ ਰੈਲੀ ਕੱਢੀ ਸੀ।
ਵਾਇਰਲ ਵੀਡੀਓ
ਫੇਸਬੁੱਕ ਯੂਜ਼ਰ Ranvijay Singh Bhumihar ਨੇ 1 ਮਾਰਚ ਨੂੰ ਵਾਇਰਲ ਵੀਡੀਓ ਸੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''भारत से वैक्सीन दान में मिलने के सम्मान में #कनाडामेंतिरंगाकाररैली निकाली गई खालिस्तानियों देख लो बड़ा फुदकते हो कनाडा के नाम पर''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਸਾਨੂੰ ਵੀਡੀਓ ਵਿਚ ਹਿੰਦੁਸਤਾਨ ਟਾਈਮਜ਼ ਦਾ ਲੋਗੋ ਲੱਗਾ ਹੋਇਆ ਦਿਖਿਆ। ਇਸ ਤੋਂ ਇਲਾਵਾ ਵੀਡੀਓ ਵਿਚ 28 ਸੈਕਿੰਡ 'ਤੇ ਸਾਫ਼ ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ, ''The Demonstration Was Reportedly Held Against R-DAY Violence''
ਇਸ ਕੈਪਸ਼ਨ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਰੈਲੀ ਗਣਤੰਤਰ ਦਿਵਸ ਵਾਲੇ ਦਿਨ ਹੋਈ ਹਿੰਸਾ ਲਈ ਕੱਢੀ ਜਾ ਰਹੀ ਹੈ।
ਅੱਗੇ ਵਧਦੇ ਹੋਏ ਅਸੀਂ ਵੀਡੀਓ ਨੂੰ ਲੈ ਕੇ ਗੂਗਲ 'ਤੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ hindustantimes ਦੀ ਰਿਪੋਰਟ ਮਿਲੀ। ਇਹ ਰਿਪੋਰਟ 7 ਫਰਵਰੀ 2021 ਨੂੰ ਪਬਲਿਸ਼ ਕੀਤੀ ਗਈ ਸੀ। ਰਿਪੋਰਟ ਦੀ ਹੈੱਡਲਾਈਨ ਸੀ, ''Canada: 'Tiranga' rally against Delhi violence during farmers' tractor rally''
ਰਿਪੋਰਟ ਵਿਚ ਵੀਡੀਓ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਵੀਡੀਓ ਹੂ-ਬਹੂ ਵਾਇਰਲ ਵੀਡੀਓ ਨਾਲ ਮੇਲ ਖਾਂਦਾ ਸੀ। ਵੀਡੀਓ ਨੂੰ ਡਿਸਕਰਿਪਸ਼ਨ ਦਿੱਤਾ ਗਿਆ ਸੀ, ''Days after India's national capital was rocked by violence and vandalism after a tractor rally by protesting farmers went awry, members of the Indian diaspora in Canada held a demonstration. On the streets of Vancouver, cars adorned with the tricolour were taken out for a rally. The demonstrators also shouted slogans like 'Vande Mataram' and 'Bharat Mata Ki Jai'.''
ਡਿਸਕਰਿਪਸ਼ਨ ਅਨੁਸਾਰ - ਭਾਰਤ ਦੀ ਰਾਸ਼ਟਰੀ ਰਾਜਧਾਨੀ ਵਿਚ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਇੱਕ ਪ੍ਰਦਰਸ਼ਨ ਕੀਤਾ। ਵੈਨਕੂਵਰ ਦੀਆਂ ਸੜਕਾਂ ਤੇ ਭਾਰਤੀ ਤਿਰੰਗੇ ਨਾਲ ਸਜੀਆਂ ਕਾਰਾਂ ਨਾਲ ਰੈਲੀ ਕੱਢੀ ਗਈ। ਪ੍ਰਦਰਸ਼ਨਕਾਰੀਆਂ ਨੇ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਕੀ ਜੈ' ਦੀ ਨਾਅਰੇਬਾਜ਼ੀ ਵੀ ਕੀਤੀ।
ਇਸ ਦੇ ਨਾਲ ਇਸ ਰੈਲੀ ਨੂੰ ਲੈ ਕੇ timesofindia ਦੀ ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। ਇਸ ਰਿਪਰੋਟ ਵਿਚ ਵੀ ਵੀਡੀਓ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਕਾਬਲੇਗੌਰ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦਿੱਲੀ ਵਿਖੇ 26 ਜਨਵਰੀ ਵਾਲੇ ਦਿਨ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਟਰੈਕਟਰ ਪਰੇਡ ਵਿਚ ਸ਼ਾਮਲ ਕੁੱਝ ਲੋਕਾਂ ਵੱਲੋਂ ਦਿੱਲੀ ਦੇ ਲਾਲ ਕਿਲਾ ਵਿਖੇ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਵਾਪਰੀ ਸੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵੀ ਹੋਈ ਸੀ ਜਿਸ ਵਿਚ ਪੁਲਿਸ ਮੁਲਾਜ਼ਮਾਂ ਸਮੇਤ ਕਈ ਲੋਕ ਜ਼ਖਮੀ ਹੋਏ ਸਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਰੈਲੀ ਵੈਨਕੂਵਰ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਇਕੱਠੇ ਹੋ ਕੇ ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਖਿਲਾਫ਼ ਰੈਲੀ ਕੱਢੀ ਸੀ।
Claim: ਕੈਨੇਡਾ ਦੇ ਸਥਾਨਕ ਲੋਕਾਂ ਨੇ ਭਾਰਤ ਤੋਂ ਪ੍ਰਾਪਤ ਹੋਈ ਵੈਕਸੀਨ ਨੂੰ ਲੈ ਕੇ ਉਹਨਾਂ ਦੇ ਸਨਮਾਨ ਵਿਚ ਕਾਰ ਰੈਲੀ ਕੱਢੀ
Claimed By: ਫੇਸਬੁੱਕ ਯੂਜ਼ਰ Ranvijay Singh Bhumihar
Fact Check: ਫਰਜ਼ੀ