Fact Check : ਕੀ ਵਟਸਐਪ ਗਰੁੱਪ ‘ਚ ਈ-ਪੇਪਰ ਦੀ PDF ਕਾਪੀ ਭੇਜਣਾ ਗੈਰ ਕਾਨੂੰਨੀ ਹੈ?
ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ।
ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ। ਲੌਕਡਾਊਨ ਦੇ ਦੌਰ ਵਿਚ ਦੇਸ਼ ਨੂੰ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੇ ਨਾਲ ਹੀ ਅਖਬਾਰਾਂ ਨੂੰ ਵੰਡ ਪ੍ਰਣਾਲੀ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਦੀ ਈ-ਪੇਪਰ ਕਾਪੀ ਅਤੇ ਡਿਜ਼ੀਟਲ ਪਾਈਰੇਸੀ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਨਾਲ ਅਖ਼ਬਾਰਾਂ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
ਹਿੰਦੀ ਦੇ ਅਖ਼ਬਾਰ ''ਦੈਨਿਕ ਭਾਸਕਰ'' ਵਿਚ ਛਪੀ ਰਿਪੋਰਟ ਅਨੁਸਾਰ ਈ-ਪੇਪਰ ਕਾੱਪੀ ਅਤੇ ਡਿਜ਼ੀਟਲ ਪਾਈਰੇਸੀ ਨੂੰ ਰੋਕਣ ਲਈ ਇੰਡੀਅਨ ਅਖਬਾਰ ਸੁਸਾਇਟੀ (ਆਈ.ਐੱਨ.ਐੱਸ.) ਨੇ ਚਿਤਾਵਨੀ ਦਿੱਤੀ ਹੈ। ਕਿ ਅਖਬਾਰਾਂ ਦੇ ਈ-ਪੇਪਰਾਂ ਤੋਂ ਪੇਜਾਂ ਨੂੰ ਡਾਊਨਲੋਡ ਕਰਨਾ ਅਤੇ ਉਹਨਾਂ ਦੀ ਪੀਡੀਐਫ ਫਾਈਲ ਨੂੰ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਵਿਚ ਭੇਜਣਾ ਗੈਰ ਕਾਨੂੰਨੀ ਹੈ।
ਅਖਬਾਰਾਂ ਉਸ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਭਾਰੀ ਜ਼ੁਰਮਾਨੇ ਲੈ ਸਕਦੇ ਹਨ ਜੋ ਈ-ਪੇਪਰ ਜਾਂ ਉਸ ਦੇ ਹਿੱਸਿਆਂ ਦੀ ਨਕਲ ਕਰਕੇ ਗੈਰ ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ 'ਤੇ ਸਰਕੂਲੇਟ ਕਰਦਾ ਹੈ। ਉਸ ਸਮੂਹ, ਵਟਸਐਪ ਜਾਂ ਟੈਲੀਗ੍ਰਾਮ ਸਮੂਹ ਦੇ ਪ੍ਰਬੰਧਕਾਂ ਨੂੰ ਅਜਿਹੇ ਸਮੂਹ ਵਿਚ ਅਖ਼ਬਾਰ ਦੀ ਗੈਰਕਾਨੂੰਨੀ ਢੰਗ ਨਾਲ ਕਾਪੀਆਂ ਭੇਜਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਅਜਿਹੀਆਂ ਖ਼ਬਰਾਂ 'ਤੇ ਸੋਸ਼ਲ ਮੀਡੀਆ 'ਤੇ ਬਹਿਸ ਚੱਲ ਰਹੀ ਹੈ।
ਇੰਡੀਆ ਟੂਡੇ ਐਂਟੀ ਫੇਕ ਨਿਊਜ਼ ਵਾਰ ਰੂਮ (ਏ.ਐੱਫ.ਡਬਲਯੂ.ਏ) ਨੇ ਪਾਇਆ ਹੈ ਕਿ ਅਖ਼ਬਾਰ ਸੰਗਠਨ ਦੁਆਰਾ ਮੁਫ਼ਤ ਦਿੱਤੇ ਗਏ ਈ-ਪੇਪਰ ਪੀ ਡੀ ਐਫ ਗੈਰਕਾਨੂੰਨੀ ਨਹੀਂ ਹਨ, ਪਰ ਈ-ਪੇਪਰ ਜਾਂ ਇਸ ਦੇ ਕਿਸੇ ਹਿੱਸੇ ਨੂੰ ਪੀਡੀਐਫ ਵਿਚ ਨਕਲ ਕਰਨਾ ਅਤੇ ਇਸ ਨੂੰ ਡਾਊਨਲੋਡ ਕਰਕੇ ਟੈਲੀਗਰਾਮ ਅਤੇ ਵਟਸਐਪ ਕਰਨਾ ਗੈਰ ਕਾਨੂੰਨੀ ਹੈ। ਵਟਸਐਪ' ਤੇ ਈ-ਪੇਪਰ ਪੀਡੀਐਫ ਸਾਂਝਾ ਕਰਨਾ ਗੈਰਕਾਨੂੰਨੀ ਹੈ।
ਇੰਡੀਅਨ ਪ੍ਰੈਸ ਦੀ ਕੇਂਦਰੀ ਸੰਸਥਾ ਇੰਡੀਅਨ ਅਖ਼ਬਾਰ ਸੋਸਾਇਟੀ (ਆਈ.ਐੱਨ.ਐੱਸ.) ਦੇ ਅਨੁਸਾਰ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਈ-ਪੇਪਰਾਂ ਦੀਆਂ ਪੀਡੀਐਫ ਕਾਪੀਆਂ ਡਾਊਨਲੋਡ ਕਰਨਾ ਚਿੰਤਾ ਦਾ ਵਿਸ਼ਾ ਹੈ
ਰਿਸਕ ਅਤੇ ਕਾਨੂੰਨੀ ਵਿਕਲਪ
ਆਈਐਨਐਸ ਦੇ ਗੁਪਤਾ ਨੇ ਕਿਹਾ ਈ-ਪੇਪਰਾਂ ਤੋਂ ਖ਼ਬਰਾਂ ਦੀ ਸਮੱਗਰੀ ਨੂੰ ਪੀਡੀਐਫ ਵਜੋਂ ਨਕਲ ਕਰਨ ਅਤੇ ਕੋਵਿਡ -19 ਮਹਾਂਮਾਰੀ ਦੇ ਸਮੇਂ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ।
ਜ਼ਿਆਦਾ ਪੀਡੀਐਫ ਡਾਊਨਲੋਡ ਕਰਨ ਵਾਲੇ ਯੂਜਰਸ ਹੋਣਗੇ ਬਲਾਕ
ਆਈਐਨਐਸ ਦੀ ਸਲਾਹ 'ਤੇ ਅਖਬਾਰ ਸਮੂਹ ਵੀ ਅਜਿਹੀ ਟੈਕਨਾਲੋਜੀ ਦੀ ਵਰਤੋਂ ਕਰਨਗੇ ਤਾਂ ਜੋ ਕੋਈ ਵਿਅਕਤੀ ਅਖਬਾਰ ਦੀ ਪੀਡੀਐਫ ਫਾਈਲ ਨੂੰ ਡਾਊਨਲੋਡ ਕਰੇ ਤਾਂ ਉਨ੍ਹਾਂ ਨੂੰ ਉਸ ਵਿਅਕਤੀ ਦਾ ਪਤਾ ਲੱਗ ਸਕੇ ਜੋ ਇਸ ਨੂੰ ਸੋਸ਼ਲ ਮੀਡੀਆ' ਤੇ ਪ੍ਰਸਾਰਿਤ ਕਰਦਾ ਹੈ। ਹਰ ਹਫ਼ਤੇ ਵਿਚ ਨਿਰਧਾਰਤ ਗਿਣਤੀ ਤੋਂ ਵੱਧ ਪੀ ਡੀ ਐੱਫ ਡਾਊਨਲੋਡ ਕਰਨ ਵਾਲੇ ਯੂਜਰ ਨੂੰ ਵੀ ਰੋਕਿਆ ਜਾ ਸਕਦਾ ਹੈ।