Fact Check: ਸਟੂਡੈਂਟਸ ਦੇ ਆਪਸੀ ਝਗੜੇ ਦੇ ਵੀਡੀਓ ਨੂੰ ਮੁਸਲਮਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਦੇ ਮਕਸਦ ਤੋਂ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਮਾਮਲਾ ਦੋ ਸਟੂਡੈਂਟ ਦੇ ਗੁਟਾਂ ਦੀ ਆਪਸੀ ਲੜਾਈ ਦਾ ਹੈ। ਹੁਣ ਵੀਡੀਓ ਨੂੰ ਮੁਸਲਮਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਦੇ ਮਕਸਦ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Fact Check Video 2 Student Group Clash Shared With Communal Spin

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕਾਂ ਦੇ ਸਮੂਹ ਨੂੰ ਇੱਕ ਟ੍ਰੇਨ 'ਤੇ ਪੱਥਰਬਾਜ਼ੀ ਕਰਦਿਆਂ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਮਾਜ਼ ਪੜ੍ਹਨ ਸਮੇਂ ਟ੍ਰੇਨ ਵੱਲੋਂ ਹੋਰਨ ਬਜਾਏ ਜਾਣ ਤੋਂ ਨਰਾਜ਼ ਨਮਾਜ਼ੀਆਂ ਨੇ ਟ੍ਰੇਨ 'ਤੇ ਪਥਰਾਅ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਦੋ ਸਟੂਡੈਂਟ ਦੇ ਗੁਟਾਂ ਦੀ ਆਪਸੀ ਲੜਾਈ ਦਾ ਹੈ। ਹੁਣ ਵੀਡੀਓ ਨੂੰ ਮੁਸਲਮਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਦੇ ਮਕਸਦ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "विकास जड़िया" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ये मुस्लिम युवक पथराव इसलिये कर रहे है क्योंकि नमाज पढ़ने में ट्रेन के ड्राइवर ने हॉर्न बजाया था.....?"

ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਵੀਡੀਓ 2 ਸਟੂਡੈਂਟ ਗੁਟਾਂ ਦੀ ਲੜਾਈ ਦਾ ਹੈ

ਸਾਨੂੰ ਮਾਮਲੇ ਨੂੰ ਲੈ ਕੇ India Today ਦੀ ਇੱਕ ਰਿਪੋਰਟ ਮਿਲੀ ਜਿਸਦੇ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਦਾ ਸਕ੍ਰੀਨਸ਼ੋਟ ਸਾਂਝਾ ਕੀਤਾ ਗਿਆ ਸੀ। ਇਹ ਖਬਰ 12 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ, "Chennai: Students pelt stones at train amid fight between rival groups, passengers panic"

ਖਬਰ ਅਨੁਸਾਰ ਮਾਮਲਾ ਚੇੱਨਈ ਦਾ ਹੈ ਜਿਥੇ 2 ਸਟੂਡੈਂਟ ਧਿਰਾਂ ਦੀ ਲੜਾਈ ਹੁੰਦੀ ਹੈ ਅਤੇ ਇਸੇ ਦੌਰਾਨ ਕੁਝ ਸਟੂਡੈਂਟ ਵੱਲੋਂ ਟ੍ਰੇਨ 'ਤੇ ਪੱਥਰਬਾਜ਼ੀ ਕੀਤੀ ਜਾਂਦੀ ਹੈ। ਦੱਸ ਦਈਏ ਕਿ ਇਸ ਰਿਪੋਰਟ ਵਿਚ ਕੀਤੇ ਵੀ ਨਮਾਜ਼ ਆਦਿ ਦੀ ਗੱਲ ਨਹੀਂ ਕੀਤੀ ਗਈ ਸੀ। 

ਦੱਸ ਦਈਏ ਸਾਨੂੰ ਇਸ ਮਾਮਲੇ ਨੂੰ ਲੈ ਕੇ ਹੋਰ ਰਿਪੋਰਟਸ ਵੀ ਮਿਲੀਆਂ ਜਿਨ੍ਹਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। ਸਾਰੀ ਖਬਰਾਂ ਅਨੁਸਾਰ ਇਹ ਮਾਮਲਾ ਚੇੱਨਈ ਦਾ ਹੈ ਜਿਥੇ 2 ਸਟੂਡੈਂਟ ਧਿਰਾਂ ਦੀ ਲੜਾਈ ਹੁੰਦੀ ਹੈ ਅਤੇ ਇਸੇ ਦੌਰਾਨ ਕੁਝ ਸਟੂਡੈਂਟ ਵੱਲੋਂ ਟ੍ਰੇਨ 'ਤੇ ਪੱਥਰਬਾਜ਼ੀ ਕੀਤੀ ਜਾਂਦੀ ਹੈ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਮੁਸਲਮਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਦੇ ਮਕਸਦ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਦੋ ਸਟੂਡੈਂਟ ਦੇ ਗੁਟਾਂ ਦੀ ਆਪਸੀ ਲੜਾਈ ਦਾ ਹੈ। ਹੁਣ ਵੀਡੀਓ ਨੂੰ ਮੁਸਲਮਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਦੇ ਮਕਸਦ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Claim- Muslim people stone pelted on train because train driver blows horn during namaz
Claimed By- FB User विकास जड़िया
Fact Check- Fake