ਤੱਥ ਜਾਂਚ: ਕਿਸਾਨਾਂ ਪ੍ਰਤੀ ਫੈਲਾਇਆ ਜਾ ਰਿਹਾ ਜ਼ਹਿਰ, US ਦਾ ਵੀਡੀਓ ਕਿਸਾਨਾਂ ਨਾਲ ਜੋੜ ਕਰ ਰਹੇ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਭਾਰਤ ਦੀ ਨਹੀਂ ਬਲਕਿ ਅਮਰੀਕਾ ਦੀ ਹੈ ਜਦੋਂ PM ਮੋਦੀ ਖਿਲਾਫ ਖਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਖਾਲਿਸਤਾਨੀ ਝੰਡੇ ਫੜ੍ਹੇ ਲੋਕਾਂ ਨੂੰ ਭਾਰਤ ਦੇਸ਼ ਦਾ ਤਿਰੰਗਾ ਫਾੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਕਿਸਾਨਾਂ ਦਾ ਦੱਸਕੇ ਕਿਸਾਨਾਂ ਪ੍ਰਤੀ ਜ਼ਹਿਰ ਫੈਲਾਇਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਦਾ ਹੈ ਜਦੋਂ PM ਮੋਦੀ ਖਿਲਾਫ ਖਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਨੂੰ ਕਿਸਾਨਾਂ ਨਾਲ ਜੋੜਕੇ ਵਾਇਰਲ ਕਰ ਕਿਸਾਨਾਂ ਖਿਲਾਫ ਜ਼ਹਿਰ ਫੈਲਾਇਆ ਜਾ ਰਿਹਾ ਹੈ।
ਵਾਇਰਲ ਪੋਸਟ
ਇਸ ਵੀਡੀਓ ਨੂੰ ਕਿਸਾਨਾਂ ਨਾਲ ਜੋੜਕੇ ਕਈ ਸੋਸ਼ਲ ਮੀਡੀਆ ਯੂਜ਼ਰ ਵਾਇਰਲ ਕਰ ਰਹੇ ਹਨ। ਇਨ੍ਹਾਂ ਯੂਜ਼ਰ ਦੇ ਪੋਸਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਵੀਡੀਓ ਬਾਰੇ ਜਾਣਕਾਰੀ ਨੂੰ ਲੱਭਣਾ ਸ਼ੁਰੂ ਕੀਤਾ।
ਸਾਨੂੰ ਇਹ ਵੀਡੀਓ NRI Herald ਦੇ ਟਵਿੱਟਰ ਅਕਾਊਂਟ ਤੋਂ 3 ਅਕਤੂਬਰ ਨੂੰ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਵੀਡੀਓ ਨੂੰ ਅਮਰੀਕਾ ਦਾ ਦੱਸਿਆ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਲਿਖਿਆ, "NRI Herald Australia reports: Khalistani Sikh extremists spotted at New York during PM modi’s visit tearing off Indian National flag while shouting extremist slogans."
ਕੈਪਸ਼ਨ ਅਨੁਸਾਰ, ਖਾਲਿਸਤਾਨੀ ਸਮਰਥਕਾਂ ਵੱਲੋਂ PM ਮੋਦੀ ਦੇ ਅਮਰੀਕਾ ਦੌਰੇ ਦੌਰਾਨ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਅਤੇ ਇਸੇ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਤਿਰੰਗੇ ਨੂੰ ਫਾੜ੍ਹਨ ਦੀ ਘਟਨਾ ਵੇਖਣ ਨੂੰ ਮਿਲੀ। ਕੈਪਸ਼ਨ ਅਨੁਸਾਰ ਵੀਡੀਓ ਨੂੰ ਕੀਤੇ ਵੀ ਕਿਸਾਨਾਂ ਨਾਲ ਨਹੀਂ ਜੋੜਿਆ ਗਿਆ।
ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਕਰੀਏ ਇਸ ਪ੍ਰਦਰਸ਼ਨ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਇਸ ਪ੍ਰਦਰਸ਼ਨ ਦੀਆਂ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੇ ਲੋਕ ਵੇਖੇ ਜਾ ਸਕਦੇ ਹਨ।
26 ਸਿਤੰਬਰ 2021 ਨੂੰ ਟਵਿੱਟਰ ਯੂਜ਼ਰ ਅੰਗਦ ਸਿੰਘ ਖਾਲਸਾ ਨੇ ਟਵੀਟ ਕਰਦਿਆਂ ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਇਨ੍ਹਾਂ ਤਸਵੀਰ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਰੰਗ-ਬਰੰਗੀ ਸ਼ਰਟ ਪਾਇਆ ਵਿਅਕਤੀ ਸਾਨੂੰ ਨਜ਼ਰ ਆਇਆ। ਇਹ ਤਸਵੀਰਾਂ ਹੇਠਾਂ ਕਲਿਕ ਕਰ ਵੇਖੀਆਂ ਜਾ ਸਕਦੀਆਂ ਹਨ।
ਹੋਰ ਸਰਚ ਕਰਨ 'ਤੇ ਸਾਨੂੰ 26 ਸਿਤੰਬਰ 2021 ਦਾ ਇੱਕ ਫੇਸਬੁੱਕ ਪੋਸਟ ਮਿਲਿਆ। ਇਸ ਪੋਸਟ ਵਿਚ ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਸ਼ਾਮਲ ਸਨ ਅਤੇ ਇਨ੍ਹਾਂ ਤਸਵੀਰਾਂ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੇ 2 ਸ਼ਕਸ ਸਾਨੂੰ ਨਜ਼ਰ ਆਏ। ਇਹ ਓਹੀ ਸ਼ਕਸ ਨੇ ਜਿਨ੍ਹਾਂ ਨੇ ਤਿਰੰਗੇ ਨੂੰ ਪਾੜਿਆ ਸੀ। ਇਹ ਤਸਵੀਰਾਂ ਹੇਠਾਂ ਕਲਿਕ ਕਰ ਵੇਖੀਆਂ ਜਾ ਸਕਦੀਆਂ ਹਨ।
ਹੁਣ ਅਸੀਂ ਇਨ੍ਹਾਂ ਤਸਵੀਰਾਂ ਦਾ ਕੋਲਾਜ ਤਿਆਰ ਕੀਤਾ। ਇਸ ਕੋਲਾਜ ਵਿਚ ਸਾਫ-ਸਾਫ ਵਾਇਰਲ ਵੀਡੀਓ ਵਿਚ ਦਿੱਸ ਰਹੇ ਸ਼ਕਸ ਵੇਖੇ ਜਾ ਸਕਦੇ ਹਨ।
ਮਤਲਬ ਸਾਫ ਸੀ ਕਿ ਅਮਰੀਕਾ ਵਿਚ ਖਾਲਿਸਤਾਨੀ ਸਮਰਥਕਾਂ ਦੁਆਰਾ ਕੀਤੇ ਗਏ ਪ੍ਰਦਰਸ਼ਨ ਦਾ ਵੀਡੀਓ ਕਿਸਾਨਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਪ੍ਰਦਰਸ਼ਨ 24 ਅਤੇ 25 ਸਿਤੰਬਰ ਨੂੰ PM ਮੋਦੀ ਦੇ ਖਿਲਾਫ ਕੀਤਾ ਗਿਆ ਸੀ ਅਤੇ ਇਸ ਪ੍ਰਦਰਸ਼ਨ ਦੀ ਜਾਣਕਾਰੀ ਹੇਠਾਂ ਦਿੱਤੀ ਤਸਵੀਰ ਵਿਚ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਦਾ ਹੈ ਜਦੋਂ PM ਮੋਦੀ ਖਿਲਾਫ ਖਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਨੂੰ ਕਿਸਾਨਾਂ ਨਾਲ ਜੋੜਕੇ ਵਾਇਰਲ ਕਰ ਕਿਸਾਨਾਂ ਖਿਲਾਫ ਜ਼ਹਿਰ ਫੈਲਾਇਆ ਜਾ ਰਿਹਾ ਹੈ।
Claim- Farmers Tearing Indian Flag
Claimed By- SM Users
Fact Check- Fake