ਤੱਥ ਜਾਂਚ: ਹਾਰਦਿਕ ਪਟੇਲ ਦੇ ਮੁੰਡਨ ਦੀ ਇਹ ਤਸਵੀਰ ਪੁਰਾਣੀ, ਗੁਜਰਾਤ MC ਚੋਣਾਂ ਨਾਲ ਨਹੀਂ ਕੋਈ ਸਬੰਧ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ 3 ਸਾਲ ਪੁਰਾਣੀ ਪਾਇਆ ਹੈ।

Fake Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 23 ਫਰਵਰੀ 2021 ਨੂੰ ਹੋਈਆਂ ਗੁਜਰਾਤ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚ 81 ਸੀਟਾਂ ਵਿਚੋਂ 74 ਸੀਟਾਂ 'ਤੇ ਭਾਜਪਾ ਨੇ ਕਬਜ਼ਾ ਕੀਤਾ ਹੈ ਜਦੋਂ ਕਿ ਕਾਂਗਰਸ ਨੂੰ ਸਿਰਫ਼ ਨਾਮਤਰ ਹੀ ਸੀਟਾਂ ਮਿਲੀਆਂ। ਇਸ ਤੋਂ ਬਾਅਦ ਕਾਂਗਰਸ ਵਿਚ ਕਾਫ਼ੀ ਹਲਚਲ ਦੇਖਣ ਨੂੰ ਮਿਲੀ। ਇਹਨਾਂ ਚੋਣਾਂ ਤੋਂ ਬਾਅਦ ਹੁਣ ਕਾਂਗਰਸ ਆਗੂ ਹਾਰਦਿਕ ਪਟੇਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਉਹਨਾਂ ਨੂੰ ਮੁੰਡਨ ਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਨਗਰ ਨਿਗਮ ਚੋਣਾਂ ਵਿਚੋਂ ਮਿਲੀ ਹਾਰ ਤੋਂ ਬਾਅਦ ਹਾਰਦਿਕ ਪਟੇਲ ਨੇ ਗੁੱਸੇ ਵਿਚ ਆਪਣਾ ਮੁੰਡਨ ਕਰਵਾ ਲਿਆ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ 3 ਸਾਲ ਪੁਰਾਣੀ ਪਾਇਆ ਹੈ। 2017 ਵਿਚ ਆਪਣੇ ਸਮੁਦਾਇ ਦੇ ਲੋਕਾਂ ਨਾਲ ਹੋ ਰਹੇ ਅੱਤਿਆਚਾਰ ਖਿਲਾਫ਼ ਵਿਰੋਧ ਜਤਾਉਣ ਲਈ ਹਾਰਦਿਕ ਪਟੇਲ ਨੇ ਆਪਣਾ ਸਿਰ ਮੁੰਡਵਾ ਲਿਆ ਸੀ। 

ਵਾਇਰਲ ਪੋਸਟ 
ਫੇਸਬੁੱਕ ਯੂਜ਼ਰ Aniruddh Shah ਨੇ 4 ਮਾਰਚ ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''चमचों कहा हो बे देखो???????????? गुजरात में कांग्रेस का दाह संस्कार,  करने के बाद हार्दिक पटेल नई सी डी लाँच करने की तैयारी में????????????????????????_''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਹਰਦਿਕ ਪਟੇਲ ਦੀ ਇਹ ਤਸਵੀਰ 2017 ਵਿਚ ਅਪਲੋਡ ਕੀਤੀ ਮਿਲੀ। 
ਸਾਨੂੰ news18.com ਦੀ 21 ਮਈ 2017 ਨੂੰ ਅਪਲੋਡ ਕੀਤੀ ਰਿਪਰੋਟ ਮਿਲੀ। ਰਿਪੋਰਟ ਨੂੰ ਹੈੱਡਲਾਈਨ ਦਿੱਤੀ ਗਈ ਸੀ, ''Hardik Patel Shaves Head, to Launch Nyaya Yatra Ahead of PM Visit''

ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਤੋਂ ਬਾਅਦ ਪਟੇਲ ਕੋਟਾ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਅਤੇ ਉਹਨਾਂ ਦੇ 50 ਸਮਰਥਕਾਂ ਨੇ ਭਾਜਪਾ ਸਰਕਾਰ ਦੁਆਰਾ ਆਪਣੇ ਸਮੁਦਾਇ ਦੇ ਲੋਕਾਂ 'ਤੇ ਅੱਤਿਚਾਰ ਕਰਨ ਦਾ ਆਰੋਪ ਲਗਾਉਂਦੇ ਹੋਏ ਲਾਤੀਦਾਦ ਪਿੰਡ ਵਿਚ ਮੁੰਡਨ ਕਰਵਾਇਆ ਸੀ ਅਤੇ ਉਹਨਾਂ ਨੇ ਇਸ ਨਿਆਂ ਦੇ ਲਈ ਇਕ ਨਿਆਂ ਮਾਰਚ ਵੀ ਸ਼ੁਰੂ ਕੀਤਾ ਸੀ। ਰਿਪੋਰਟ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਹੋਈ ਸੀ। 
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਇਸ ਦੇ ਨਾਲ ਹੀ ਸਾਨੂੰ india.com ਦੀ 22 ਮਈ 2017 ਨੂੰ ਅਪਲੋਡ ਕੀਤੀ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵੀ ਇਹੀ ਦੱਸਿਆ ਗਿਆ ਸੀ ਕਿ ਪੀਐੱਮ ਮੋਦੀ 2017 ਵਿਚ ਦੋ ਦਿਨ ਦੇ ਗੁਜਰਾਤ ਦੌਰੇ 'ਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੇ ਆਪਣੇ 50 ਸਮਰਥਕਾਂ ਦੇ ਨਾਲ ਮੁੰਡਨ ਕਰਵਾਇਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਨਿਆਂ ਯਾਤਰਾ ਦੀ ਸ਼ੁਰੂਆਤ ਵੀ ਕੀਤੀ ਸੀ।  
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਹਾਰਦਿਕ ਪਟੇਲ ਦੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਵੀ ਅਪਲੋਡ ਕੀਤੀ ਮਿਲੀ। ਤਸਵੀਰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, ''गुजरात सरकार के अत्याचार के ख़िलाफ़ युवाओं का मुंडन।।''
ਹਾਰਦਿਕ ਪਟੇਲ ਵੱਲੋਂ ਕੀਤੇ ਗਏ ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

ਇਸ ਦੇ ਨਾਲ ਹੀ ਸਰਚ ਦੌਰਾਨ ਸਾਨੂੰ ABP NEWS HINDI ਦੇ ਅਧਿਕਾਰਕ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਵੀਡੀਓ ਮਿਲਿਆ। ਵੀਡੀਓ ਵਿਚ ਦੱਸਿਆ ਗਿਆ ਸੀ ਕਿ ਪੀਐੱਮ ਮੋਦੀ ਦੇ ਗੁਜਰਾਤ ਦੌਰੇ 'ਤੋਂ ਇਕ ਦਿਨ ਪਹਿਲਾਂ ਹਾਰਦਿਕ ਪਾਟੇਲ ਨੇ ਆਪਣੇ 50 ਸਮਰਥਕਾਂ ਦੇ ਨਾਲ ਮੁੰਡਨ ਕਰਵਾਇਆ। ਮੁੰਡਨ ਤੋਂ ਬਾਅਦ ਉਹਨਾਂ ਨੇ ਆਪਣੀ ਨਿਆਂ ਯਾਤਰਾ ਦੀ ਵੀ ਸ਼ੁਰੂਆਤ ਕੀਤੀ ਸੀ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ 2017 ਦੀ ਹੈ ਜਿਸ ਨੂੰ ਹਾਲ ਹੀ ਵਿਚ ਹੋਈਆਂ ਨਗਰ ਨਿਗਮ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। 
Claim: ਗੁਜਰਾਤ ਨਗਰ ਨਿਗਮ ਚੋਣਾਂ ਵਿਚੋਂ ਮਿਲੀ ਹਾਰ ਤੋਂ ਬਾਅਦ ਹਾਰਦਿਕ ਪਟੇਲ ਨੇ ਗੁੱਸੇ ਵਿਚ ਆਪਣਾ ਮੁੰਡਨ ਕਰਵਾ ਲਿਆ। 
Claimed By: ਫੇਸਬੁੱਕ ਯੂਜ਼ਰ Aniruddh Shah 
Fact Check: ਫਰਜ਼ੀ