ਤੱਥ ਜਾਂਚ: ਸੋਨੀਆ ਗਾਂਧੀ ਨੇ ਪਹਿਲੀ ਵਾਰ ਨਹੀਂ ਮਨਾਇਆ ਹੋਲੀ ਦਾ ਤਿਉਹਾਰ, ਵਾਇਰਲ ਦਾਅਵਾ ਫਰਜ਼ੀ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਕੁਲ ਗਲਤ ਪਾਇਆ ਹੈ ਤਸਵੀਰ ਹਾਲੀਆ ਨਹੀਂ 5 ਸਾਲ ਪੁਰਾਣੀ ਹੈ। 

Fact check: Sonia Gandhi did not celebrate Holi for the first time, viral claim fake

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਣੇ ਹੋਰ ਲੋਕਾਂ ਨੂੰ ਹੋਲੀ ਦਾ ਤਿਓਹਾਰ ਮਨਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਪਹਿਲੀ ਵਾਰ ਹੈ ਜਦੋਂ ਸੋਨੀਆ ਗਾਂਧੀ ਨੇ ਹੋਲੀ ਦਾ ਤਿਓਹਾਰ ਮਨਾਇਆ ਹੈ। ਕਈ ਯੂਜ਼ਰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨੀਆ ਗਾਂਧੀ 'ਤੇ ਤਨਜ ਕਸਦੇ ਹੋਏ ਮੋਦੀ ਸਰਕਾਰ ਦੀ ਇਹ ਕਾਮਯਾਬੀ ਦੱਸ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਕੁਲ ਗਲਤ ਪਾਇਆ ਹੈ ਸੋਨੀਆ ਗਾਂਧੀ ਪਹਿਲਾਂ ਵੀ ਕਈ ਵਾਰ ਹੋਲੀ ਦਾ ਤਿਉਹਾਰ ਮਨਾ ਚੁੱਕੀ ਹੈ। 

ਵਾਇਰਲ ਪੋਸਟ

ਟਵਿੱਟਰ ਯੂਜ਼ਰ Amrita Tiwari ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "बेरहम मोदी न जाने क्या क्या करवाएगा ????????????
ई देखो  इटली बाली एंटोनियो चाची भी होली के रंग मे रंगने लगी इस बार तो ????"

ਇਸ ਪੋਸਟ ਦਾ ਆਰਕਾਇਵਡ ਲਿੰਕ। ਇਸ ਤਸਵੀਰ ਨੂੰ ਉਹੀ ਦਾਅਵੇ ਨਾਲ ਹੋਰ ਵੀ ਯੂਜ਼ਰ ਸ਼ੇਅਰ ਕਰ ਰਹੇ ਹਨ।

ਪੜਤਾਲ
ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ ਹੋਇਆ ਕਿ ਇਹ ਤਸਵੀਰ ਹਾਲੀਆ ਨਹੀਂ 5 ਸਾਲ ਪੁਰਾਣੀ ਹੈ।

ਸਾਨੂੰ ਇਹ ਤਸਵੀਰ Congress ਦੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਅਪਲੋਡ ਮਿਲੀ। 24 ਮਾਰਚ 2016 ਨੂੰ ਇਸ ਤਸਵੀਰ ਨੂੰ ਟਵੀਟ ਕਰਦਿਆਂ ਕੈਪਸ਼ਨ ਲਿਖਿਆ ਗਿਆ, "Wishing everyone a very happy Holi. Celebrations at AICC, 24, Akbar Road on March 24, 2016 (5/9)"

ਟਵੀਟ ਤੋਂ ਸਾਫ਼ ਹੋਇਆ ਕਿ ਤਸਵੀਰ 5 ਸਾਲ ਪੁਰਾਣੀ ਹੈ। ਦੱਸ ਦਈਏ ਕਿ ਇਸ ਸਮਾਗਮ ਦਾ ਵੀਡੀਓ ਵੀ ਕਾਂਗਰਸ ਦੁਆਰਾ ਸ਼ੇਅਰ ਕੀਤਾ ਗਿਆ ਸੀ। Congress ਦੇ Youtube ਚੈਨਲ 'ਤੇ ਅਪਲੋਡ ਇਸ ਵੀਡੀਓ ਨੂੰ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਇਸ ਸਾਲ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਹੋਲੀ ਮਨਾਉਂਦੇ ਦੀ ਤਸਵੀਰ ਸਾਹਮਣੇ ਨਹੀਂ ਆਈ ਹੈ।
ਸੋਨੀਆ ਗਾਂਧੀ ਦੀਆਂ ਸਾਲ 2004, 2008, 2014 ਵਿਚ ਹੋਲੀ ਮਨਾਉਂਦਿਆਂ ਦੀਆਂ ਵੱਖ-ਵੱਖ ਤਸਵੀਰਾਂ ਹੇਠਾਂ ਕਲਿੱਕ ਕਰ ਵੇਖੀਆ ਜਾ ਸਕਦੀਆਂ ਹਨ।

 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਦਾਅਵਾ ਬਿਲਕੁਲ ਗਲਤ ਹੈ ਕਿ ਸੋਨੀਆ ਗਾਂਧੀ ਨੇ ਪਹਿਲੀ ਵਾਰ ਹੋਲੀ ਦਾ ਤਿਓਹਾਰ ਮਨਾਇਆ ਹੈ।
Claim : ਇਹ ਪਹਿਲੀ ਵਾਰ ਹੈ ਜਦੋਂ ਸੋਨੀਆ ਗਾਂਧੀ ਨੇ ਹੋਲੀ ਦਾ ਤਿਓਹਾਰ ਮਨਾਇਆ ਹੈ
Claimed By: ਟਵਿੱਟਰ ਯੂਜ਼ਰ Amrita Tiwari 
Fact Check: ਫਰਜ਼ੀ