Fact Check: ਸਕ੍ਰਿਪਟਿਡ ਨਾਟਕ ਦੇ ਵੀਡੀਓ ਨੂੰ ਅਸਲ ਘਟਨਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਘੱਟ ਉਮਰ ਦੀ ਕੁੜੀ ਨੂੰ ਇੱਕ ਵੱਡੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਵਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਕੁੜੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਸਸੁਰ ਨਾਲ ਵਿਆਹ ਕਰਵਾ ਲਿਆ। ਇਸ ਵੀਡੀਓ ਨੂੰ ਯੂਜ਼ਰ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਹੁਣ ਨਾਟਕ ਦੇ ਵੀਡੀਓ ਨੂੰ ਯੂਜ਼ਰ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ।
ਵਾਇਰਲ ਪੋਸਟ
ਟਵਿੱਟਰ ਅਕਾਊਂਟ "हम लोग We The People" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "बेटा मर गया तो ससुर ने बहु से शादी कर ली, पति मर गया तो बहु ने ससुर से शादी कर ली... वीडियो कहां की है, ये पति पत्नी बने ये ससुर बहू कौन है कोई बताने का कष्ट करें .."
ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਸਾਨੂੰ ਇਸ ਵੀਡੀਓ ਦਾ ਪੂਰਾ ਵਰਜ਼ਨ ਇੱਕ ਫੇਸਬੁੱਕ ਪੋਸਟ 'ਤੇ ਅਪਲੋਡ ਮਿਲਿਆ। ਇਸ ਪੋਸਟ 'ਤੇ ਕਲਿਕ ਕਰਨ 'ਤੇ ਕੈਪਸ਼ਨ ਹੇਠਾਂ Watch more original videos by: Rahul Expose ਲਿਖਿਆ ਨਜ਼ਰ ਆਇਆ।
"ਜੇਕਰ ਇਸ ਪੂਰੇ ਵੀਡੀਓ ਨੂੰ ਵੇਖਿਆ ਜਾਵੇ ਤਾਂ ਵੀਡੀਓ ਦੇ ਅੰਤ 'ਚ ਵੀਡੀਓ ਦਾ ਡਿਸਕਲੇਮਰ ਸਾਫ ਕਰਦਾ ਹੈ ਕਿ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਅਤੇ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ।"
ਅੱਗੇ ਵਧਦੇ ਹੋਏ ਅਸੀਂ Rahul Expose ਦੇ ਫੇਸਬੁੱਕ ਪੇਜ 'ਤੇ ਵਿਜ਼ਿਟ ਕੀਤਾ। ਇਸ ਪੇਜ 'ਤੇ ਸਾਨੂੰ ਇਹ ਵੀਡੀਓ 2 ਜੂਨ 2022 ਦਾ ਅਪਲੋਡ ਮਿਲਿਆ ਅਤੇ ਇਸ ਵੀਡੀਓ ਤੋਂ ਸਾਫ ਹੋਇਆ ਕਿ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ।
ਇਥੇ ਅਸਲ ਵੀਡੀਓ ਦੇ ਅੰਤ 'ਚ ਡਿਸਕਲੇਮਰ ਸਾਫ ਕਰਦਾ ਹੈ ਕਿ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਅਤੇ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ।
ਦੱਸ ਦਈਏ ਕਿ ਸਾਨੂੰ ਇਥੇ ਕਈ ਸਕ੍ਰਿਪਟਿਡ ਵੀਡੀਓਜ਼ ਅਪਲੋਡ ਮਿਲੇ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਹੁਣ ਨਾਟਕ ਦੇ ਵੀਡੀਓ ਨੂੰ ਯੂਜ਼ਰ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ।
Claim- Video of Girl Marrying Old Man is real incident
Claimed By- Twitter Account हम लोग We The People
Fact Check- Fake