Fact Check: ਕੀ ਬੈਂਕ ਲੁੱਟਣ ਆਏ ਚੋਰਾਂ ਦੀ ਗ੍ਰਿਫ਼ਤਾਰੀ ਦਾ ਹੈ ਇਹ ਵੀਡੀਓ? ਜਾਣੋ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਾਕ ਡਰਿੱਲ ਹੈ ਨਾ ਕੋਈ ਅਸਲ ਗ੍ਰਿਫ਼ਤਾਰੀ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।

Fact Check Video of Police Mock Drill viral with fake claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੁਲਿਸ ਵਾਲਿਆਂ ਨੂੰ ਇੱਕ ਗਿਰੋਹ ਨੂੰ ਗ੍ਰਿਫ਼ਤਾਰ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਬੈਂਕ ਨੂੰ ਲੁੱਟਣ ਆਏ ਗਿਰੋਹ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਾਕ ਡਰਿੱਲ ਹੈ ਨਾ ਕੋਈ ਅਸਲ ਗ੍ਰਿਫ਼ਤਾਰੀ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Awaze Qaum Tv" ਨੇ ਇਹ ਵੀਡੀਓ ਅਪਲੋਡ ਕਰਦਿਆਂ ਕੈਪਸ਼ਨ ਲਿਖਿਆ, "ਬੈਂਕ ਲੁੱਟਣ ਆਏ ਡਾਕੂਆਂ ਨਾਲ ਹੋਗੀ ਕਲੋਲ …"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਵੀਡੀਓ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ। ਖਬਰਾਂ ਅਨੁਸਾਰ ਇਹ ਵੀਡੀਓ ਇੱਕ Mockdrill ਦਾ ਹੈ।

ਸਰਚ ਦੌਰਾਨ ਸਾਨੂੰ ਮਾਮਲੇ ਨੂੰ ਲੈ ਕੇ ਮੁੰਬਈ ਤੱਕ ਦੁਆਰਾ 2 ਸਿਤੰਬਰ 2021 ਨੂੰ ਅਪਲੋਡ ਕੀਤਾ ਇਕ ਨਿਊਜ਼ ਵੀਡੀਓ ਮਿਲੀ। ਖਬਰ ਮੁਤਾਬਕ ਇਹ ਵੀਡੀਓ ਛਿੰਦੀ, ਅਹਿਮਦ ਨਗਰ ਦੀ ਹੈ। ਮੁੰਬਈ ਤੱਕ ਦੀ ਰਿਪੋਰਟ ਦੇ ਮੁਤਾਬਕ ਇਹ ਵੀਡੀਓ ਇੱਕ ਮਾਕ ਡਰਿੱਲ ਦਾ ਹਿੱਸਾ ਹੈ।

ਸਾਮਨਾ ਅਤੇ ਮਹਾਰਾਸ਼ਟਰ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਮਾਕ ਡਰਿੱਲ ਅਹਿਮਦਨਗਰ ਦੇ ਪਿੰਡਾਂ ਦੀ ਸੁਰੱਖਿਆ ਟੀਮ ਦੁਆਰਾ ਕਰਵਾਈ ਗਈ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਾਕ ਡਰਿੱਲ ਹੈ ਨਾ ਕੋਈ ਅਸਲ ਗ੍ਰਿਫ਼ਤਾਰੀ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।

Claim- Video of Police arresting Bank Robbers
Claimed By- FB Page Awaze Qaum Tv
Fact Check- Misleading