Fact Check: ਹਵਾਈ ਜਹਾਜ ਨੂੰ ਧੱਕਾ ਲਾ ਰਹੇ ਲੋਕਾਂ ਦਾ ਇਹ ਵੀਡੀਓ ਭਾਰਤ ਦਾ ਨਹੀਂ ਨੇਪਾਲ ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਨੇਪਾਲ ਦਾ ਹੈ।

Fact Check Video of people pushing air plane in nepal shared in the name of India

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਹਵਾਈ ਜਹਾਜ ਨੂੰ ਧੱਕਾ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਭਾਰਤ ਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਰਤ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਨੇਪਾਲ ਦਾ ਹੈ। ਹੁਣ ਨੇਪਾਲ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ ਸੱਚ ਤੇ ਕੱਚ ਹਮੇਸ਼ਾ ਚੁੱਭਦਾ ਨੇ 2 ਦਿਸੰਬਰ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਹੋਰ ਕਿੰਨੇਂ ਕ ਅੱਛੇ ਦਿਨ ਚਾਹੀਦੇ ਭਗਤੋ, ਹੋਰ ਕਿੰਨਾ ਕ ਵਿਕਾਸ ਚਾਹੀਦਾ???? ਹਵਾਈ ਜਹਾਜ਼ ਵੀ ਧੱਕਾ ਦੇ ਕੇ ਚਲਾ ਰਹੇ ਨੇ????????????"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਲੋਕ ਜਿਸ ਹਵਾਈ ਜਹਾਜ ਨੂੰ ਧੱਕਾ ਲਾ ਰਹੇ ਹਨ ਉਸਦੇ ਉੱਤੇ ਨੇਪਾਲ ਦੇ ਝੰਡੇ ਨੂੰ ਲੱਗਿਆ ਵੇਖਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਨੇਪਾਲ ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ Times Of India ਦੀ ਖਬਰ ਮਿਲੀ। Times Of India ਨੇ ਆਪਣੀ ਇਸ ਖਬਰ ਵਿਚ ਵਾਇਰਲ ਵੀਡੀਓ ਦਾ ਇਸਤੇਮਾਲ ਵੀ ਕੀਤਾ ਸੀ। ਇਹ ਖਬਰ 2 ਦਿਸੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ, "Watch: Passengers push aeroplane off runway in Nepal"

ਖਬਰ ਅਨੁਸਾਰ ਮਾਮਲਾ ਨੇਪਾਲ ਦਾ ਹੈ ਜਿਥੇ ਇੱਕ ਹਵਾਈ ਜਹਾਜ ਦਾ ਟਾਇਰ ਫੱਟਣ ਕਾਰਨ ਉਹ ਰਨਵੈ ਤੋਂ ਪਰੇ ਨਹੀਂ ਜਾ ਪਾ ਰਿਹਾ ਸੀ ਜਿਸਦੇ ਕਰਕੇ ਇੱਕ ਦੂਜਾ ਜਹਾਜ ਰਨਵੈ 'ਤੇ ਲੈਂਡ ਕਰਨ ਲਈ ਇੰਤਜ਼ਾਰ ਕਰ ਰਿਹਾ ਸੀ। ਇਸ ਦੇਰੀ ਨੂੰ ਦੇਖਦੇ ਹੋਏ ਸਵਾਰੀਆਂ ਨੇ ਆਪ ਹਵਾਈ ਜਹਾਜ ਨੂੰ ਧੱਕਾ ਲਾ ਕੇ ਰਨਵੈ ਤੋਂ ਪਰੇ ਲੈ ਕੇ ਗਏ ਸੀ। ਇਸ ਖਬਰ ਵਿਚ ਨੇਪਾਲੀ ਮੀਡੀਆ ਦੇ ਹਵਾਲਿਓਂ ਦੱਸਿਆ ਗਿਆ ਕਿ ਮਾਮਲਾ 1 ਦਿਸੰਬਰ ਨੂੰ ਵਾਪਰਿਆ ਸੀ।

ਇਸ ਮਾਮਲੇ ਨੂੰ ਲੈ ਕੇ News 18 ਅਤੇ ScoopWhoop ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਨੇਪਾਲ ਦਾ ਹੈ। ਹੁਣ ਨੇਪਾਲ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Claim- Video of people pushing air plane is from India
Claimed By- FB Page ਸੱਚ ਤੇ ਕੱਚ ਹਮੇਸ਼ਾ ਚੁੱਭਦਾ
Fact Check- Fake