ਤੱਥ ਜਾਂਚ - ਇਹ ਕਿਸਾਨਾਂ ਦੁਆਰਾ ਖੋਲ੍ਹੀ ਮਾਰਕਿਟ ਦੀਆਂ ਤਸਵੀਰਾਂ ਨਹੀਂ, ਇੱਕ ਸਟਾਰਟਅਪ ਦੀਆਂ ਹਨ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਹ ਸਟਾਰਟਅੱਪ ਇਕ ਕਪਲ ਵੱਲੋਂ 2019 ਵਿਚ ਤਿਆਰ ਕੀਤਾ ਗਿਆ ਸੀ ਨਾ ਕਿ ਕਿਸਾਨਾਂ ਵੱਲੋਂ।

Fact Check: This is not a supermarket run by farmers in Bengaluru

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਸੁਪਰ ਮਾਰਕਿਟ ਦੀਆਂ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਰਕਿਟ ਨੂੰ ਬੰਗਲੁਰੂ ਦੇ ਕਿਸਾਨਾਂ ਨੇ ਸ਼ੁਰੂ ਕੀਤਾ ਹੈ। ਕੁੱਝ ਯੂਜ਼ਰਸ ਨੇ ਇਸ ਮਾਰਕਿਟ ਨੂੰ ਕਿਸਾਨ ਅੰਦੋਲਨ ਨਾਲ ਵੀ ਜੋੜਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਹ ਸਟਾਰਟਅੱਪ ਇਕ ਕਪਲ ਵੱਲੋਂ 2019 ਵਿਚ ਤਿਆਰ ਕੀਤਾ ਗਿਆ ਸੀ ਨਾ ਕਿ ਕਿਸਾਨਾਂ ਵੱਲੋਂ।
ਵਾਇਰਲ ਪੋਸਟ 
ਫਸੇਬੁੱਕ ਪੇਜ਼ Daily Haryana News ਨੇ 14 ਦਸੰਬਰ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ''बेंगलुरु के किसानों ने अपना खुद का सुपर मार्केट तैयार कर लिया है इन किसानों से हमें भी कुछ सीखना होगा''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ ਤਾਂ ਸਾਨੂੰ ਇਕ ਬੋਰਡ ਉੱਪਰ HUMUS ਲਿਖਿਆ ਹੋਇਆ ਮਿਲਿਆ। ਜਦੋਂ ਅਸੀਂ Humus word ਨੂੰ ਗੂਗਲ ਸਰਚ ਕੀਤਾ ਤਾਂ ਸਾਨੂੰ ਇਕ humus.co.in ਦੀ ਵੈੱਬਸਾਈਟ ਮਿਲੀ ਜਿਸ ਵਿਚ ਸਾਨੂੰ ਵਾਇਰਲ ਤਸਵੀਰਾਂ ਅਪਲੋਡ ਕੀਤੀਆਂ ਹੋਈਆ ਮਿਲੀਆ। ਇਸ ਵੈੱਬਸਾਈਟ ਉੱਤੇ ਇਸ ਮਾਰਕਿਟ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੋਈ ਸੀ ਪਰ ਕਿਧਰੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹ ਮਾਰਕਿਟ ਕਿਸਾਨਾਂ ਨੇ ਸ਼ੁਰੂ ਕੀਤੀ ਹੈ। 

ਵੈੱਬਸਾਈਟ ਤੋਂ ਮਿਲੇ ਨੰਬਰ 'ਤੇ ਜਦੋਂ ਅਸੀਂ ਸੰਪਰਕ ਕੀਤਾ ਤਾਂ ਸਾਡੀ ਗੱਲ ਮੰਜੂਨਾਥ ਨਾਮ ਦੇ ਵਿਅਕਤੀ ਨਾਲ ਹੋਈ ਜੋ ਕਿ HUMUS ਕੰਪਨੀ ਦੇ ਫਾਊਂਡਰ ਸਨ। ਉਹਨਾਂ ਦੱਸਿਆ ਕਿ Humus ਦੀ ਸਥਾਪਨਾ ਅ੍ਰਪੈਲ 2019 ਵਿਚ ਕੀਤੀ ਗਈ ਸੀ। ਮੰਜੂਨਾਥ ਨੇ ਕਿਹਾ ਕਿ ਉਹਨਾਂ ਦਾ ਮਕਸਦ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਵੱਥ ਤੋਂ ਵੱਧ ਲਾਭ ਪਹੁੰਚਾਉਣਾ ਹੈ ਕਿਉਂ ਕਿ ਉਹ ਖੁਦ ਵੀ ਕਿਸਾਨ ਪਰਿਵਾਰ ਤੋਂ ਹਨ। ਮੰਜੂਨਾਥ ਨੇ ਵਾਇਰਲ ਤਸਵੀਰ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ ਉਨਾਂ ਕਿਹਾ ਕਿ ਵਾਇਰਲ ਤਸਵੀਰ ਉਹਨਾਂ ਦੇ ਸਟਾਰਟਅੱਪ ਦੀ ਹੀ ਹੈ। 

ਇਸ ਤੋਂ ਇਲਾਵਾ HUMUS ਨੇ ਆਪਣੀ ਵੈੱਬਸਾਈਟ 'ਤੇ ਇਹ ਲਿਖਿਆ ਹੋਇਆ ਹੈ ਕਿ ਉਹ ਚਾਹੁੰਦੇ ਹਨ ਕਿ ਕਿਸਾਨਾਂ ਨੂੰ ਆਪਣੀ ਫਸਲ ਦੀ ਕੀਮਤ ਸਹੀ ਮਿਲ ਜਾਵੇ ਅਤੇ ਲੋਕਾਂ ਤੱਕ ਵੀ ਘੱਟ ਕੀਮਤ ਵਿਚ ਪਹੁੰਚੇ। ਉਹਨਾਂ ਲਿਖਿਆ ਕਿ ਕਿਸਾਨ ਆਪਣੀ ਫਸਲ ਸਾਡੇ ਕੋਲ ਅਸਾਨੀ ਨਾਲ ਵੇਚ ਸਕਦੇ ਹਨ ਅਤੇ ਇੱਥੇ ਉਹਨਾਂ ਨੂੰ ਫਸਲ ਦੀ ਕੀਮਤ ਵੀ ਪੂਰੀ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਅਸੀਂ HUMUS ਦਾ ਫੇਸਬੁੱਕ ਪੇਜ਼ ਚੈੱਕ ਕੀਤਾ ਤਾਂ ਸਾਨੂੰ ਵਾਇਰਲ ਤਸਵੀਰਾਂ ਪੇਜ਼ 'ਤੇ ਵੀ ਦੇਖਣ ਨੂੰ ਮਿਲੀਆਂ। ਫੇਸਬੁੱਕ ਪੇਜ਼ ਦੀ ਪ੍ਰੋਫਾਈਲ ਹੀ ਵਾਇਰਲ ਤਸਵੀਰ ਲੱਗੀ ਹੋਈ ਹੈ। 

ਸੋ ਸਾਡੀ ਪੜਤਾਲ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਵਾਇਰਲ ਪੋਸਟ ਵਿਚ ਕੀਤਾ ਹੋਇਆ ਦਾਅਵਾ ਫਰਜ਼ੀ ਹੈ, ਸੁਪਰ ਮਾਰਕਿਟ ਕਿਸਾਨਾਂ ਵੱਲੋਂ ਤਿਆਰ ਨਹੀਂ ਕੀਤੀ ਗਈ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗਲਤ ਪਾਇਆ। ਇਹ ਮਾਰਕੀਟ ਇੱਕ ਕੰਪਨੀ ਸਟਾਰਟ-ਅਪ ਹੈ ਜਿਸਨੂੰ ਇੱਕ ਪਤੀ-ਪਤਨੀ ਨੇ 2019 ਵਿਚ ਸ਼ੁਰੂ ਕੀਤਾ ਸੀ ਨਾ ਕਿ ਕਿਸਾਨਾਂ ਨੇ।Claim- ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲੁਰੂ ਦੇ ਕਿਸਾਨਾਂ ਨੇ ਆਪਣੀ ਇਕ ਸੁਪਰ ਮਾਰਕਿਟ ਸ਼ੁਰੂ ਕੀਤੀ ਹੈ। 
Claimed By - ਫਸੇਬੁੱਕ ਪੇਜ਼ Daily Haryana News 
Fact Check - ਫਰਜ਼ੀ