Fact Check: ਭਗਵੰਤ ਮਾਨ ਨੇ ਨਹੀਂ ਦਿੱਤਾ ਇਹ ਬਿਆਨ, ਵਾਇਰਲ ਬ੍ਰੈਕਿੰਗ ਪਲੇਟ ਐਡੀਟੇਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਰੋਜ਼ਾਨਾ ਸਪੋਕਸਮੈਨ ਦੇ ਨਾਂ ਤੋਂ ਵਾਇਰਲ ਇਹ ਬ੍ਰੈਕਿੰਗ ਪਲੇਟ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਪੰਜਾਬ ਦੀ ਨਾਮਵਰ ਮੀਡੀਆ ਏਜੰਸੀ ਰੋਜ਼ਾਨਾ ਸਪੋਕਸਮੈਨ ਦੇ ਬ੍ਰੇਕਿੰਗ ਬੁਲੇਟਿਨ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਪਾਰਟੀ ਕਿਸਾਨਾਂ ਤੋਂ ਪਿੱਛੇ ਹੱਟਕੇ ਨਗਰ ਨਿਗਮ ਚੋਣਾਂ ਵੱਲ ਧਿਆਨ ਕਰਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਰੋਜ਼ਾਨਾ ਸਪੋਕਸਮੈਨ ਦੇ ਨਾਂ ਤੋਂ ਵਾਇਰਲ ਇਹ ਬ੍ਰੈਕਿੰਗ ਪਲੇਟ ਐਡੀਟੇਡ ਹੈ ਅਤੇ ਭਗਵੰਤ ਮਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਵਾਇਰਲ ਦਾਅਵਾ
ਮੀਡੀਆ ਏਜੰਸੀ ਰੋਜ਼ਾਨਾ ਸਪੋਕਸਮੈਨ ਦੇ ਬ੍ਰੇਕਿੰਗ ਬੁਲੇਟਿਨ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਪਾਰਟੀ ਕਿਸਾਨਾਂ ਤੋਂ ਧਿਆਨ ਹਟਾ ਕੇ ਨਗਰ ਨਿਗਮ ਚੋਣਾਂ ਵੱਲ ਧਿਆਨ ਕਰਨ।
ਇਹ ਐਡੀਟੇਡ ਬੁਲੇਟਿਨ ਪਲੇਟ Agg Bani ਨਾਂ ਦੇ ਫੇਸਬੁੱਕ ਪੇਜ ਦੁਆਰਾ ਅਪਲੋਡ ਕੀਤਾ ਗਿਆ ਅਤੇ ਇਸਦੇ ਨਾਲ ਕੈਪਸ਼ਨ ਲਿਖਿਆ: "ਮੁਰਦਾ ਬੋਲੂ ਕੱਫਣ ਪਾੜੂ ???????????????? ਇਹ ਆ ਕਿਸਾਨੀ ਦੇ ਹਮਦਰਦ"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਬੁਲੇਟਿਨ ਨੂੰ ਧਿਆਨ ਨਾਲ ਵੇਖਿਆ। ਇਸ ਬੁਲੇਟਿਨ ਨੂੰ ਦੇਖਣ 'ਤੇ ਪਤਾ ਚਲਦਾ ਹੈ ਕਿ ਬੁਲੇਟਿਨ ਵਿਚ ਵੱਖਰੇ ਫੌਂਟ ਦਾ ਇਸਤੇਮਾਲ ਕਰਦੇ ਹੋਏ ਬਿਆਨ ਲਿਖਿਆ ਗਿਆ ਹੈ ਜਦਕਿ ਰੋਜ਼ਾਨਾ ਸਪੋਕਸਮੈਨ ਦੇ ਕਿਸੇ ਵੀ ਬ੍ਰੇਕਿੰਗ ਬੁਲੇਟਿਨ ਵਿਚ ਅਜਿਹਾ ਫੌਂਟ ਦੇਖਣ ਨੂੰ ਨਹੀਂ ਮਿਲਦਾ ਹੈ। ਇਸ ਤੋਂ ਸਾਨੂੰ ਵਾਇਰਲ ਬੁਲੇਟਿਨ ਦੇ ਫਰਜੀ ਹੋਣ ਦਾ ਸ਼ੱਕ ਹੋਇਆ।
ਅੱਗੇ ਵੱਧਦੇ ਹੋਏ ਅਸੀਂ ਇਸ ਬ੍ਰੈਕਿੰਗ ਪਲੇਟ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਵੀਡੀਓ ਐਡੀਟਰ ਹਰਪਾਲ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਵਾਇਰਲ ਬ੍ਰੇਕਿੰਗ ਪਲੇਟ ਵਿਚ ਵਰਤਿਆ ਗਿਆ ਬੈਕਡ੍ਰੌਪ ਅਸੀਂ ਇਸਤੇਮਾਲ ਨਹੀਂ ਕਰਦੇ ਹਾਂ ਅਤੇ ਨਾ ਹੀ ਅਸੀਂ ਇਸ ਤਰ੍ਹਾਂ ਦਾ ਟੈਕਸਟ ਫੌਂਟ ਇਸਤੇਮਾਲ ਕਰਦੇ ਹਾਂ। ਇਹ ਵਾਇਰਲ ਬ੍ਰੇਕਿੰਗ ਪਲੇਟ ਐਡੀਟੇਡ ਹੈ।"
ਹਰਪਾਲ ਨੇ ਅੱਗੇ ਦੱਸਿਆ ਕਿ ਜੇਕਰ ਇਸ ਬ੍ਰੇਕਿੰਗ ਪਲੇਟ ਨੂੰ ਵੇਖਿਆ ਜਾਵੇ ਤਾਂ ਰੋਜ਼ਾਨਾ ਸਪੋਕਸਮੈਨ ਦਾ ਲੋਗੋ ਹਲਕਾ ਕੱਟਿਆ ਹੋਇਆ ਨਜ਼ਰ ਆਵੇਗਾ ਅਤੇ ਕਿਨਾਰੇ ਦੇਖ ਕੇ ਸਾਫ਼ ਪਤਾ ਚਲ ਜਾਂਦਾ ਹੈ ਕਿ ਬੈਕਡਰੌਪ ਅਲੱਗ ਤੋਂ ਲਗਾਈ ਗਈ ਹੈ।
ਪੜਤਾਲ ਦੇ ਅਗਲੇ ਚਰਨ ਵਿਚ ਅਸੀਂ ਭਗਵੰਤ ਮਾਨ ਦੇ ਇਸ ਬਿਆਨ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿਚ ਇਹ ਦਾਅਵਾ ਕੀਤਾ ਹੋਵੇ ਕਿ ਭਗਵੰਤ ਮਾਨ ਨੇ ਅਜਿਹਾ ਕੋਈ ਬਿਆਨ ਨਗਰ ਨਿਗਮ ਚੋਣਾਂ ਨੂੰ ਲੈ ਕੇ ਦਿੱਤਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਰੋਜ਼ਾਨਾ ਸਪੋਕਸਮੈਨ ਦੇ ਨਾਂ ਤੋਂ ਵਾਇਰਲ ਇਹ ਬੁਲੇਟਿਨ ਐਡੀਟੇਡ ਹੈ ਅਤੇ ਭਗਵੰਤ ਮਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
Claim - ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਪਾਰਟੀਆਂ ਕਿਸਾਨਾਂ ਤੋਂ ਪਿੱਛੇ ਹੱਟਕੇ ਨਗਰ ਨਿਗਮ ਚੋਣਾਂ ਵੱਲ ਧਿਆਨ ਕਰਨ।
Claimed By - Agg Bani
fact Check - ਫਰਜ਼ੀ