Fact Check: ਪਾਕਿਸਤਾਨ 'ਚ ਵਾਪਰੇ ਘੋਟਕੀ ਰੇਲ ਹਾਦਸੇ ਦੇ ਨਾਂਅ ਤੋਂ ਪੁਰਾਣਾ ਵੀਡੀਓ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਇਸਤੇਮਾਲ ਕੀਤਾ ਗਿਆ 1 ਵੀਡੀਓ 2 ਸਾਲ ਪੁਰਾਣੇ ਰੇਲ ਹਾਦਸੇ ਨਾਲ ਸਬੰਧਿਤ ਹੈ।
ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਪਾਕਿਸਤਾਨ ਦੇ ਸਿੰਧ ਅਧੀਨ ਪੈਂਦੇ ਘੋਟਕੀ ਨੇੜੇ ਚੜਦੀ ਸਵੇਰ ਭਿਆਨਕ ਰੇਲ ਹਾਦਸਾ ਵਾਪਰਿਆ ਜਿਸਦੇ ਵਿਚ 30 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸੇ ਦਰਮਿਆਨ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ 2 ਵੀਡੀਓਜ਼ ਨੂੰ ਇਸਤੇਮਾਲ ਕਰਦੇ ਹੋਏ ਹਾਲੀਆ ਪਾਕਿਸਤਾਨ ਰੇਲ ਹਾਦਸੇ ਦਾ ਦੱਸਿਆ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਇਸਤੇਮਾਲ ਕੀਤਾ ਗਿਆ 1 ਵੀਡੀਓ 2 ਸਾਲ ਪੁਰਾਣੇ ਰੇਲ ਹਾਦਸੇ ਨਾਲ ਸਬੰਧਿਤ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ AggBani ਨੇ 7 ਜੂਨ 2021 ਨੂੰ ਹਾਦਸੇ ਦੇ ਨਾਂਅ ਤੋਂ ਵੀਡੀਓਜ਼ ਪੋਸਟ ਕਰਦਿਆਂ ਲਿਖਿਆ, "ਪਾਕਿਸਤਾਨ ਸਿੰਧ ਚ ਵਾਪਰਿਆ ਰੇਲ ਹਾਦਸਾ 30 ਦੀ ਮੌਤ ਕਈ ਜ਼ਖਮੀ।"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਪੋਸਟ ਵਿਚ ਇਸਤੇਮਾਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵਾਇਰਲ ਪੋਸਟ ਵਿਚ ਇਸਤੇਮਾਲ ਇੱਕ ਵੀਡੀਓ ਵਿਚ VOA ਨਿਊਜ਼ ਦਾ ਲੋਗੋ ਵੇਖਣ ਨੂੰ ਮਿਲਿਆ ਜਦਕਿ ਦੂਜੇ ਵੀਡੀਓ ਵਿਚ ਕੋਈ ਲੋਗੋ ਨਹੀਂ ਸੀ।
VOA News ਲੋਗੋ ਲੱਗਿਆ ਵੀਡੀਓ
ਅੱਗੇ ਵੱਧਦੇ ਹੋਏ ਅਸੀਂ VOA News Pakistan Train Accident ਕੀਵਰਡ ਸਰਚ ਨਾਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ VOA News ਦੇ ਅਧਿਕਾਰਿਕ Youtube ਚੈੱਨਲ 'ਤੇ ਇਹ ਵੀਡੀਓ ਅਪਲੋਡ ਮਿਲਿਆ। ਇਹ ਵੀਡੀਓ ਜੁਲਾਈ 2019 ਦੇ ਵੀਡੀਓ ਬੁਲੇਟਿਨ ਵਿਚ ਅਪਲੋਡ ਕੀਤਾ ਗਿਆ ਸੀ। ਇਸਨੂੰ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ, "Deadly Train Crash in Pakistan"
ਇਸ ਵੀਡੀਓ ਦੇ ਡਿਸਕ੍ਰਿਪਸ਼ਨ ਅਨੁਸਾਰ ਇਹ ਵੀਡੀਓ ਪਾਕਿਸਤਾਨ ਦੇ Rahim Yar Khan ਪ੍ਰਾਂਤ ਵਿਚ ਵਾਪਰੇ ਰੇਲ ਹਾਦਸੇ ਦਾ ਪੁਰਾਣਾ ਵੀਡੀਓ ਹੈ।
ਕਿਓਂਕਿ ਇਹ ਵੀਡੀਓ 11 ਜੁਲਾਈ 2019 ਨੂੰ ਸ਼ੇਅਰ ਕੀਤਾ ਗਿਆ ਸੀ, ਇਸਤੋਂ ਸਾਫ ਹੋਇਆ ਕਿ ਹਾਲੀਆ ਮਾਮਲੇ ਨਾਲ ਵੀਡੀਓ ਦਾ ਸਬੰਧ ਨਹੀਂ ਹੈ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਬਿਨਾਂ ਲੋਗੋ ਦਾ ਵੀਡੀਓ
ਅੱਗੇ ਵਧਦੇ ਹੋਏ ਅਸੀਂ ਪੋਸਟ ਵਿਚ ਇਸਤੇਮਾਲ ਕੀਤੇ ਗਏ ਦੂਜੇ ਬਾਰੇ ਲੱਭਣਾ ਸ਼ੁਰੂ ਕੀਤਾ। ਇਹ ਵੀਡੀਓ ਹਾਲੀਆ ਰੇਲ ਹਾਦਸੇ ਦਾ ਹੀ ਹੈ। ਸਾਨੂੰ ਵੀਡੀਓ ਇਸਤੇਮਾਲ ਕੀਤੇ ਕਈ ਵੀਡੀਓ ਬੁਲੇਟਿਨ ਮਿਲੇ ਅਤੇ ਨਿਊਜ਼ ਰਿਪੋਰਟ ਮਿਲੀਆਂ। Zee News, Dawn News ਆਦਿ ਸਣੇ ਕਈ ਮੀਡੀਆ ਹਾਊਸ ਨੇ ਮਾਮਲੇ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕੀਤੀਆਂ। ਇਨ੍ਹਾਂ ਖਬਰਾਂ ਵਿਚ ਮਾਮਲੇ ਦੀਆਂ ਤਸਵੀਰਾਂ ਅਤੇ ਕਈ ਹੋਰ ਵੀਡੀਓ ਵੀ ਸ਼ਾਮਲ ਸਨ।
Zee ਦੀ ਖਬਰ ਇਥੇ ਕਲਿਕ ਕਰ ਪੜ੍ਹੋ
Dawn ਦੀ ਖਬਰ ਇਥੇ ਕਲਿਕ ਕਰ ਪੜ੍ਹੋ
ਪਾਕਿਸਤਾਨ ਵਿਚ ਵਾਪਰੇ ਹਾਲੀਆ ਰੇਲ ਹਾਦਸੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਇਸਤੇਮਾਲ ਕੀਤਾ ਗਿਆ 1 ਵੀਡੀਓ 2 ਸਾਲ ਪੁਰਾਣੇ ਰੇਲ ਹਾਦਸੇ ਨਾਲ ਸਬੰਧਿਤ ਹੈ।
Claim- Video of Recent Pakistan's Train Accident
Claimed By- FB Page Agg Bani
Fact Check- Misleading