Fact Check: ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਬੈਟਮੈਨ ਦਾ US Capitol ਪ੍ਰਦਰਸ਼ਨ ਨਾਲ ਨਹੀਂ ਕੋਈ ਸਬੰਧ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ 31 ਮਈ 2020 ਦਾ ਹੈ

Video of ‘Batman’ at Floyd Protests Revived Amid US Capitol Siege

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਅਮਰੀਕਾ ਵਿਚ ਪਿਛਲੇ ਦਿਨੀ ਟਰੰਪ ਸਮਰਥਕਾਂ ਦੁਆਰਾ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ 4 ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਹੁਣ ਇਸੇ ਪ੍ਰਦਰਸ਼ਨ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੌਮਿਕ ਕਿਰਦਾਰ ਬੈਟਮੈਨ ਨੂੰ ਇੱਕ ਪ੍ਰਦਰਸ਼ਨ ਵਿਚ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੈਟਮੈਨ ਦੀ ਡਰੈੱਸ ਪਾ ਕੇ ਇਕ ਵਿਅਕਤੀ ਯੂਐੱਸ ਵਿਚ ਹਾਲੀਆ ਪ੍ਰਦਰਸ਼ਨ ਵਿਚ ਆਇਆ ਸੀ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵੀਡੀਓ 31 ਮਈ 2020 ਦਾ ਹੈ, ਜਦੋਂ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਹੋਏ ਪ੍ਰਦਰਸ਼ਨ ਵਿਚ ਇਸ ਵਿਅਕਤੀ ਨੇ ਬੈਟਮੈਨ ਰੂਪੀ ਕੱਪੜੇ ਪਾ ਕੇ ਸ਼ਿਰਕਤ ਕੀਤੀ ਸੀ।

ਵਾਇਰਲ ਪੋਸਟ 
ਫੇਸਬੁੱਕ ਯੂਜ਼ਰ Rob Peterson ਨੇ ਕੱਲ੍ਹ 7 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''BREAKING NEWS: Batman has arrived at the capitol building in DC'' 

ਵਾਇਰਲ ਵੀਡੀਓ ਦਾ ਅਰਕਾਇਰਵਡ ਲਿੰਕ 

ਹੋਰ ਵੀ ਕਈ ਵੱਖ-ਵੱਖ ਯੂਜ਼ਰਸ ਨੇ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਇਹੀ ਦਾਅਵਾ ਕੀਤਾ ਕਿ 'ਬੈਟਮੈਨ’ ਟਰੰਪ ਦੇ ਸਮਰਥਕਾਂ ਨਾਲ ਅਮਰੀਕੀ ਕੈਪੀਟਲ ਪਹੁੰਚੇ ਸਨ। 

ਸਪੋਕਸਮੈਨ ਦੀ ਪੜਤਾਲ
 ਸਭ ਤੋਂ ਪਹਿਲਾਂ ਅਸੀਂ ਗੂਗਲ 'ਤੇ 'Batman In Protest' ਕੀਵਰਡ ਸਰਚ ਕੀਤਾ ਤਾਂ ਸਾਨੂੰ ਕਈ ਅਜਿਹੇ ਲਿੰਕ ਮਿਲੇ ਜਿਸ ਵਿਚ ਬੈਟਮੈਨ ਨੂੰ ਦੇਖਿਆ ਜਾ ਸਕਦਾ ਹੈ। ਜਦੋਂ ਅਸੀਂ news18.com ਅਤੇ mashable.com ਦਾ ਲਿੰਕ ਓਪਨ ਕੀਤਾ ਤਾਂ ਸਾਨੂੰ ਇਹਨਾਂ ਆਰਟੀਕਲਸ ਵਿਚ ਕਈ ਯੂਜ਼ਰਸ ਦੇ ਲਿੰਕ ਮਿਲੇ ਜਿਨ੍ਹਾਂ ਨੇ ਵਾਇਰਲ ਵੀਡੀਓ ਅਪਲੋਡ ਕੀਤੀ ਹੋਈ ਸੀ। ਇਹ ਦੋਨੋਂ ਆਰਟੀਕਲ 1 ਜੂਨ 2020 ਨੂੰ ਅਪਲੋਡ ਕੀਤੇ ਹੋਏ ਸਨ। ਨਿਊਜ਼18 ਦੇ ਆਰਟੀਕਲ ਮੁਤਾਬਿਕ ਇਕ ਵਿਅਕਤੀ ਨੇ ਬੈਟਮੈਨ ਦੀ ਡਰੈੱਸ ਪਾ ਕੇ ਜਾਰਜ ਫਲਾਇਡ ਦੀ ਮੌਤ ਦੌਰਾਨ ਹੋਏ ਪ੍ਰਦਰਸ਼ਨ ਵਿਚ ਸ਼ਿਰਕਤ  ਕੀਤੀ ਸੀ।

ਇਸ ਦੇ ਨਾਲ ਹੀ mashable.com ਦੇ ਆਰਟੀਕਲ ਵਿਚ ਵੀ ਇਹੀ ਲਿਖਿਆ ਸੀ ਕਿ ਜਾਰਜ ਫਲਾਇਡ ਨੂੰ ਇਨਸਾਫ ਦਿਵਾਉਣ ਲਈ ਵੱਖ-ਵੱਖ ਦੇਸ਼ਾਂ ਦੇ ਲੋਕ ਅਮਰੀਕਾ ਦੀਆਂ ਸੜਕਾਂ 'ਤੇ ਉੱਤਰੇ ਸਨ ਅਤੇ ਇਸ ਦੇ ਨਾਲ ਇਕ ਬੈਟਮੈਨ ਦੀ ਡਰੈੱਸ ਵਿਚ ਇਕ ਵਿਅਕਤੀ ਵੀ ਪਹੁੰਚਿਆ ਸੀ ਜਿਸ ਨੇ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ। 

ਹੋਰ ਸਰਚ ਕਰਨ 'ਤੇ ਸਾਨੂੰ ਵਾਇਰਲ ਵੀਡੀਓ buckscountybatman ਨਾਮ ਦੇ ਇੰਸਟਾਗ੍ਰਾਮ ਪੇਜ਼ 'ਤੇ ਮਿਲੀ, ਜੋ ਕਿ 31 ਮਈ 2020 ਨੂੰ ਅਪੋਲਡ ਕੀਤੀ ਗਈ ਸੀ।

ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਵੀਡੀਓ ਵਿਚ justice George Floyd's ਦੇ ਪੋਸਟਰ ਫੜੇ ਹੋਏ ਵੀ ਦਿਖਾਈ ਦੇ ਰਹੇ ਹਨ। ਸੋ ਇਸ ਸਭ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਜਰੀਏ ਕੀਤਾ ਹੋਇਆ ਦਾਅਵਾ ਫਰਜ਼ੀ ਹੈ, ਇਹ ਵੀਡੀਓ 8 ਮਹੀਨੇ ਪੁਰਾਣੀ ਹੈ ਨਾ ਕਿ ਹਾਲੀਆ।

ਦੱਸ ਦਈਏ ਕਿ ਜਾਰਜ ਫਲਾਇਡ ਦੀ ਗਰਦਨ ਉੱਤੇ ਇਕ ਪੁਲਿਸ ਮੁਲਾਜ਼ਮ ਨੇ ਲਗਭਗ ਅੱਠ ਮਿੰਟ ਤੱਕ ਆਪਣਾ ਗੋਡਾ ਰੱਖਿਆ ਸੀ, ਜਾਰਜ ਰੌਲਾ ਪਾਉਂਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਹੈ ਪਰ ਕਿਸੇ ਨੇ ਉਸ ਦੀ ਪ੍ਰਵਾਹ ਨਾ ਕੀਤੀ ਤੇ ਆਖਿਰ ਵਿਚ ਸਾਹ ਬੰਦ ਹੋਣ ਕਾਰਨ ਜਾਰਜ ਦੀ ਮੌਤ ਹੋ ਗਈ। ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਲੋਕ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ।

ਵਿਰੋਧ ਪ੍ਰਦਰਸ਼ਨ 25 ਮਈ ਨੂੰ ਅਮਰੀਕਾ ਦੇ ਮਿਨੀਆਪੋਲਿਸ ਵਿੱਚ ਸ਼ੁਰੂ ਹੋਇਆ ਸੀ ਅਤੇ ਇਸੇ ਪ੍ਰਦਰਸ਼ਨ ਵਿਚ ਹੀ ਬੈਟਮੈਨ ਰੂਪੀ ਕੱਪੜੇ ਪਾ ਕੇ ਇਕ ਵਿਅਕਤੀ ਵੀ ਸ਼ਾਮਲ ਹੋਇਆ ਸੀ। 

ਨਤੀਜਾ - ਸਪੋਕਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਜਰੀਏ ਕੀਤਾ ਹੋਇਆ ਦਾਅਵਾ ਫਰਜ਼ੀ ਪਾਇਆ ਹੈ, ਵਾਇਰਲ ਵੀਡੀਓ ਮਈ 2020 ਦੀ ਹੈ ਜਦੋਂ ਜਾਰਜ ਫਲਾਇਡ ਨੂੰ ਇਨਸਾਫ਼ ਦਿਵਾਉਣ ਲਈ ਅਮਰੀਕਾ ਵਿਚ ਪ੍ਰਦਰਸ਼ਨ ਚੱਲ ਰਹੇ ਸਨ।
Claim - ਬੈਟਮੈਨ ਦੀ ਡਰੈੱਸ ਪਾ ਕੇ ਇਕ ਆਦਮੀ ਯੂਐੱਸ ਕੈਪੀਟਲ ਦੇ ਵਿਰੋਧ ਪ੍ਰਦਰਸ਼ਨ ਵਿਚ ਹੋਇਆ ਸ਼ਾਮਲ
Claimed By - ਫੇਸਬੁੱਕ ਯੂਜ਼ਰ Rob Peterson 
Fact Check - ਫਰਜ਼ੀ