ਤੱਥ ਜਾਂਚ: ਰਿਕਸ਼ੇ 'ਤੇ ਮ੍ਰਿਤਕ ਦੇਹ ਲੈ ਕੇ ਜਾ ਰਹੇ ਵਿਅਕਤੀ ਦੀ ਤਸਵੀਰ 4 ਸਾਲ ਪੁਰਾਣੀ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣੀ ਹੈ।

Viral Post

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਦੇਸ਼ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਗੁਜ਼ਰ ਰਿਹਾ ਹੈ ਅਤੇ ਰੋਜ਼ਾਨਾ ਲੱਖਾਂ ਕੇਸ ਸਾਹਮਣੇ ਆ ਰਹੇ ਹਨ ਅਤੇ ਨਾਲ ਹੀ ਹਜਾਰਾਂ ਮੌਤਾਂ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਹੁਣ ਇਸੇ ਲਹਿਰ ਨਾਲ ਜੋੜ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ ਰਿਕਸ਼ੇ 'ਤੇ ਮ੍ਰਿਤਕ ਦੇਹ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਕੋਰੋਨਾ ਕਰ ਕੇ ਦਿਖ ਰਹੀ ਦੇਸ਼ ਦੀ ਬਦਹਾਲੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣੀ ਹੈ।

ਵਾਇਰਲ ਪੋਸਟ

ਅਧਿਕਾਰਿਕ ਟਵਿੱਟਰ ਯੂਜ਼ਰ Avinash Das ਨੇ 6 ਮਈ ਨੂੰ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "अगर अब भी उसकी जय में पूरा देश शामिल है, तो इस देश से मेरा नाम काट दिया जाए!"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ 2017 ਵਿਚ ਪ੍ਰਕਾਸ਼ਿਤ ਕਈ ਨਿਊਜ਼ ਆਰਟੀਕਲ ਵਿਚ ਮਿਲੀ। 1 ਸਿਤੰਬਰ 2017 ਨੂੰ ਪੰਜਾਬ ਕੇਸਰੀ ਨੇ ਤਸਵੀਰ ਪ੍ਰਕਾਸ਼ਿਤ ਕਰਦਿਆਂ ਖਬਰ ਦਾ ਸਿਰਲੇਖ ਲਿਖਿਆ, "यूपी में फिर इंसानियत शर्मसार: वाहन नहीं मिला तो रिक्शे पर शव लादकर ले जाने को मजबूर हुए परिजन"

ਖਬਰ ਅਨੁਸਾਰ, "ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿਥੇ ਗੁਰਦਹਾ ਪਿੰਡ ਵਿਚ ਇੱਕ ਵਿਆਹੁਤਾ ਨੇ ਆਤਮ ਹੱਤਿਆ ਕਰ ਲਈ ਸੀ ਜਿਸਦੇ ਵਿਚ ਨਜ਼ਦੀਕੀ ਹਸਪਤਾਲ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਕਾਫੀ ਦੇਰ ਹਸਪਤਾਲ ਵਿਚ ਦੇਹ ਨੂੰ ਰਖਿਆ ਗਿਆ ਅਤੇ ਘਰ ਭੇਜਣ ਲਈ ਕੋਈ ਵਾਹਨ ਨਹੀਂ ਮੌਜੂਦ ਕਰਵਾਇਆ ਗਿਆ। ਇਸ ਕਰਕੇ ਪ੍ਰਿਜਨ ਰਿਕਸ਼ੇ 'ਤੇ ਦੇਹ ਨੂੰ ਲੈ ਕੇ ਗਿਆ।"

ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ ਪਤ੍ਰਿਕਾ ਦੀ ਖਬਰ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਪਤ੍ਰਿਕਾ ਦੀ ਖਬਰ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਦਾ ਇੰਟਰਵਿਊ ਮੌਜੂਦ ਸੀ। ਇਹ ਇੰਟਰਵਿਊ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣੀ ਹੈ।

Claim: ਵਾਇਰਲ ਤਸਵੀਰ ਨੂੰ ਕੋਰੋਨਾ ਮਹਾਮਾਰੀ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। 
Claimed By: 
ਅਧਿਕਾਰਿਕ ਟਵਿੱਟਰ ਯੂਜ਼ਰ Avinash Das
Fact Check: ਗੁੰਮਰਾਹਕੁਨ