Fact Check: ਅਮਿਤ ਸ਼ਾਹ ਤੋਂ ਸਵਾਲ ਪੁੱਛਦੇ ਪੱਤਰਕਾਰ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ 

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਵੀਡੀਓ ਪੂਰਾ ਨਹੀਂ ਹੈ ਅਤੇ ਜੇਕਰ ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ ਅਮਿਤ ਸ਼ਾਹ ਪੱਤਰਕਾਰ ਦੇ ਸਵਾਲ ਦਾ ਜਵਾਬ ਵੀ ਦਿੰਦੇ ਹਨ।

Fact Check Old video of journalist asking question to Amit Shah shared with misleading claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੱਤਰਕਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤਿੱਖੇ ਸਵਾਲ ਕਰਦਿਆਂ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਹੈ ਅਤੇ ਤੇਲੰਗਾਨਾ ਦਾ ਹੈ ਜਦੋਂ ਹੜ੍ਹ ਨੂੰ ਲੈ ਕੇ ਸੂਬੇ ਨੂੰ ਸਹਾਇਤਾ ਰਾਸ਼ੀ ਨਾ ਮਿਲਣ 'ਤੇ ਇੱਕ ਰੈਲੀ ਦੌਰਾਨ ਪੱਤਰਕਾਰ ਇਸ ਮਾਮਲੇ ਨੂੰ ਲੈ ਕੇ ਅਮਿਤ ਸ਼ਾਹ ਨਾਲ ਸਵਾਲ ਕਰਦਾ ਹੈ ਅਤੇ ਅਮਿਤ ਸ਼ਾਹ ਚੁੱਪੀ ਸਾਧ ਲੈਂਦੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਇਹ ਵੀਡੀਓ ਪੂਰਾ ਨਹੀਂ ਹੈ ਅਤੇ ਜੇਕਰ ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ ਅਮਿਤ ਸ਼ਾਹ ਪੱਤਰਕਾਰ ਦੇ ਸਵਾਲ ਦਾ ਜਵਾਬ ਵੀ ਦਿੰਦੇ ਹਨ। 

ਵਾਇਰਲ ਪੋਸਟ

ਇਸ ਵੀਡੀਓ ਨੂੰ ਨਾ ਸਿਰਫ ਹਿੰਦੀ ਭਾਸ਼ਾਈ ਯੂਜ਼ਰਸ ਸ਼ੇਅਰ ਕਰ ਰਹੇ ਹਨ ਬਲਕਿ ਪੰਜਾਬੀ ਭਾਸ਼ਾਈ ਯੂਜ਼ਰਸ ਵੱਲੋਂ ਵੀ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਨ੍ਹਾਂ ਪੋਸਟ ਦੇ ਸਕ੍ਰੀਨਸ਼ੋਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਪੱਤਰਕਾਰ ਦੇ ਮਾਇਕ 'ਤੇ V6 News ਨਾਮਕ ਚੈਨਲ ਦਾ ਲੋਗੋ ਲੱਗਿਆ ਹੋਇਆ ਸੀ। 

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਰੋਡਸ਼ੋਅ ਦਾ ਪੂਰਾ ਲਾਈਵ V6 News Telugu ਦੇ Youtube ਅਕਾਊਂਟ 'ਤੇ 29 ਨਵੰਬਰ 2020 ਦਾ ਅਪਲੋਡ ਮਿਲਿਆ। ਦੱਸ ਦਈਏ ਕਿ ਇਹ ਮੀਡੀਆ ਅਦਾਰਾ ਹੈਦਰਾਬਾਦ ਅਤੇ ਤੇਲੰਗਾਨਾ ਨਾਲ ਜੁੜੀਆਂ ਖਬਰਾਂ ਨੂੰ ਕਵਰ ਕਰਦਾ ਹੈ। ਇਸ ਪੂਰੇ ਰੋਡਸ਼ੋਅ ਨੂੰ ਲਾਈਵ ਕਰਦਿਆਂ ਸਿਰਲੇਖ ਦਿੱਤਾ ਗਿਆ, "Amit Shah Road Show LIVE | GHMC Elections 2020 | V6 News"

ਅਸੀਂ ਇਸ ਲਾਈਵ ਸਟ੍ਰੀਮ ਨੂੰ ਪੂਰਾ ਵੇਖਿਆ ਅਤੇ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਾਲੇ ਸਵਾਲ 4:40:25 ਤੋਂ ਬਾਅਦ ਸੁਣੇ ਜਾ ਸਕਦੇ ਸੀ। ਦੱਸ ਦਈਏ ਕਿ ਅਮਿਤ ਸ਼ਾਹ ਨੇ ਵਾਇਰਲ ਹੋ ਰਹੇ ਸਵਾਲਾਂ ਦੇ ਜਵਾਬ ਵੀ ਦਿੱਤੇ ਸਨ। ਹੇਠਾਂ ਇਨ੍ਹਾਂ ਜਵਾਬਾਂ ਦੇ ਲਿਖਤ:

V6 News ਰਿਪੋਰਟਰ: ਇਥੇ ਮੀਂਹ ਆਇਆ ਹੈ ਤੇ ਹੜ੍ਹ ਵੀ ਆਇਆ ਪਰ ਕੇਂਦਰ ਤੋਂ ਇਕ ਪੈਸਾ ਨਹੀਂ ਆਇਆ। ਕੀ ਸੂਰਤ ਦਿਖਾਉਣ ਨੂੰ ਦਿੱਲੀ ਤੋਂ ਲੀਡਰ ਆਉਂਦੇ ਹਨ, ਉਹ ਬੋਲ ਰਹੇ ਹਨ। 

ਅਮਿਤ ਸ਼ਾਹ: ਅਸੀਂ ਸਭ ਤੋਂ ਵੱਧ ਪੈਸਾ ਹੈਦਰਾਬਾਦ ਨੂੰ ਦਿੱਤਾ ਹੈ। ਮੈਂ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਵਿਚ ਇਹੀ ਦੱਸਣ ਵਾਲਾ ਹਾਂ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ 60 ਲੱਖ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਸ਼੍ਰੀ ਓਵੈਸੀ ਅਤੇ ਸ਼੍ਰੀ ਕੇਸੀਆਰ ਕਿੱਥੇ ਸਨ, ਉਹ ਇੱਕ ਦੇ ਵੀ ਘਰ ਨਹੀਂ ਗਏ, ਤੁਸੀਂ ਦਿਖਾਈ ਵੀ ਨਹੀਂ ਪਏ। ਜਨਤਾ ਪਾਣੀ ਵਿਚ, ਘਰ ਵਿਚ ਪਾਣੀ ਰਿਹਾ, ਸਾਡੇ ਵਰਕਰ, ਸਾਡੇ ਸੰਸਦ, ਸਾਡੇ ਮੰਤਰੀ ਲੋਕਾਂ ਦੇ ਵਿਚ ਰਹੇ...

ਮਤਲਬ ਸਾਫ ਕਿ ਵਾਇਰਲ ਵੀਡੀਓ ਸਿਰਫ ਪੱਤਰਕਾਰ ਦੇ ਸਵਾਲ ਦਾ ਹੈ ਅਤੇ ਇਸਨੂੰ ਗਲਤ ਢੰਗ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਮਿਤ ਸ਼ਾਹ ਨੇ ਪੱਤਰਕਾਰ ਦੇ ਸਵਾਲ ਦਾ ਪੂਰਾ ਜਵਾਬ ਦਿੱਤਾ ਸੀ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਇਹ ਵੀਡੀਓ ਪੂਰਾ ਨਹੀਂ ਹੈ ਅਤੇ ਜੇਕਰ ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ ਅਮਿਤ ਸ਼ਾਹ ਪੱਤਰਕਾਰ ਦੇ ਸਵਾਲ ਦਾ ਜਵਾਬ ਵੀ ਦਿੰਦੇ ਹਨ। 

Claim- Reporter asked questions to Amit Shah and Shah had no answers on them
Claimed By- SM Users
Fact Check- Misleading