Fact Check: ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਸਮਰਥਕਾਂ ਵਿਚਕਾਰ ਹੋਈ ਝੜਪ ਦਾ ਇਹ ਵੀਡੀਓ Asia Cup 2022 ਦਾ ਨਹੀਂ ਹੈ 

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਕ੍ਰਿਕੇਟ ਵਿਸ਼ਵ ਕੱਪ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Old video of clash Between Afghan and Pak Supporters viral as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸਟੇਡੀਅਮ ਵਿਚ 2 ਗੁਟਾਂ ਨੂੰ ਆਪਸ 'ਚ ਲੜ੍ਹਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਚਲ ਰਹੇ ਕ੍ਰਿਕੇਟ ਮੁਕਾਬਲੇ Asia Cup 2022 ਦਾ ਹੈ ਜਦੋਂ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਟੀਮ ਦੇ ਸਮਰਥਕ ਆਪਸ 'ਚ ਲੜ ਪਏ।

ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਕ੍ਰਿਕੇਟ ਵਿਸ਼ਵ ਕੱਪ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Adv Imran Cheeku" ਨੇ 7 ਸਤੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "अफगानिस्तान और पाक के फैंस आपस में भिड़े..मैच पाक ने जीता दिल अफगानिस्तान ने नसीम शाह बोलिंग के बाद बल्लेबाजी में भी मुज़ाहरा पेश किया"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਹਾਲੀਆ ਨਹੀਂ ਵਿਸ਼ਵ ਕੱਪ 2019 ਦਾ ਹੈ।

ਸਾਨੂੰ ਇਹ ਵੀਡੀਓ The Sun ਦੀ 30 ਜੂਨ 2019 ਨੂੰ ਪ੍ਰਕਾਸ਼ਿਤ ਖਬਰ ਵਿਚ ਅਪਲੋਡ ਮਿਲਿਆ। ਮੀਡੀਆ ਅਦਾਰੇ ਨੇ ਮਾਮਲੇ ਨੂੰ ਕਵਰ ਕਰਦਿਆਂ ਸਿਰਲੇਖ ਲਿਖਿਆ ਸੀ, "HATE-BRAWL OVER Shocking new footage emerges of Pakistan and Afghanistan fans brawling during Cricket World Cup"

ਕੀ ਸੀ ਮਾਮਲਾ?

ਮਾਮਲਾ ਕ੍ਰਿਕੇਟ ਵਿਸ਼ਵ ਕੱਪ 2019 ਦਾ ਹੈ ਜਦੋਂ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਦੀ ਟੀਮ ਨੂੰ ਹਰਾਇਆ ਸੀ ਅਤੇ ਇਸ ਹਾਰ ਤੋਂ ਬਾਅਦ ਅਫ਼ਗ਼ਾਨਿਸਤਾਨ ਸਮਰਥਕਾਂ ਅਤੇ ਪਾਕਿਸਤਾਨ ਸਮਰਥਕਾਂ ਵਿਚਕਾਰ ਲੜਾਈ ਹੋ ਗਈ ਸੀ।

ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਕ੍ਰਿਕੇਟ ਵਿਸ਼ਵ ਕੱਪ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Recent video of Pak-Afghan supporters clash
Claimed By- FB User Adv Imran Cheeku
Fact Check- Misleading