Fact Check: ਗੋਪਾਲ ਕਾਂਡਾ ਦਾ ਸਾਲਾਂ ਪੁਰਾਣਾ ਵੀਡੀਓ ਵਾਇਰਲ, ਕਿਸਾਨਾਂ ਲਈ ਨਹੀਂ ਵਰਤੇ ਇਹ ਮੰਦੇ ਬੋਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਲਗਭਗ 9 ਸਾਲ ਪੁਰਾਣਾ ਹੈ। ਇਸ ਵੀਡੀਓ ਵਿਚ ਵਿਧਾਇਕ ਕਿਸਾਨਾਂ ਲਈ ਮੰਦੀ ਸ਼ਬਦਾਵਲੀ ਨਹੀਂ ਵਰਤ ਰਹੇ ਹਨ।

Fact Check Years Old VIdeo of BJP MLA Gopal Kanda viral with fake claim

RSFC (Team Mohali)- ਸੋਸ਼ਲ ਮੀਡੀਆ 'ਤੇ ਹਰਿਆਣਾ ਤੋਂ ਭਾਜਪਾ ਦੇ ਵਿਧਾਇਕ ਗੋਪਾਲ ਕਾਂਡਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਵਿਧਾਇਕ ਨੂੰ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਹਾਲੀਆ ਹੈ ਅਤੇ ਵੀਡੀਓ ਵਿਚ ਵਿਧਾਇਕ ਕਿਸਾਨਾਂ ਲਈ ਇਸ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਲਗਭਗ 9 ਸਾਲ ਪੁਰਾਣਾ ਹੈ। ਇਸ ਵੀਡੀਓ ਵਿਚ ਵਿਧਾਇਕ ਕਿਸਾਨਾਂ ਲਈ ਮੰਦੀ ਸ਼ਬਦਾਵਲੀ ਨਹੀਂ ਵਰਤ ਰਹੇ ਹਨ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Pahredar Bharat News" ਨੇ 5 ਅਕਤੂਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "गोपाल कांडा की किसानों को सरेआम गालियां देते की वीडियो वायरल"

ਵਾਇਰਲ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਵੀਡੀਓ Youtube 'ਤੇ 27 ਜੂਨ 2012 ਦਾ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦਿਆਂ ਸਿਲੇਖ ਦਿੱਤਾ ਗਿਆ, "dekho aaj ke netha haryana ke grya mantri gopal kanda"

ਇਸ ਵੀਡੀਓ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਸਾਲਾਂ ਪੁਰਾਣਾ ਹੈ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੀ 9 ਸਾਲ ਪੁਰਾਣੀ ਖਬਰ ਮਿਲੀ। ਇਸ ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ, "वीडियोः सरेआम गालियां बक रहा गोपाल कांडा"

ਖਬਰ ਅਨੁਸਾਰ, Youtube 'ਤੇ ਗੋਪਾਲ ਕਾਂਡਾ ਦਾ ਇੱਕ ਵੀਡੀਓ ਅਪਲੋਡ ਹੋਇਆ ਹੈ ਜਿਸਦੇ ਵਿਚ ਉਹ ਸਰੇਆਮ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਵੇਖੇ ਜਾ ਸਕਦੇ ਹਨ।

"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਪੁਖਤਾ ਮਿਤੀ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਘੱਟੋ-ਘੱਟ 9 ਸਾਲ ਤਾਂ ਪੁਰਾਣਾ ਹੈ।"

ਦੱਸ ਦਈਏ ਕਿ ਮਾਰਚ 2021 ਵਿਚ ਗੋਪਾਲ ਕਾਂਡਾ ਨੇ ਕਿਸਾਨਾਂ ਨੂੰ ਕਾਲੀ ਭੇੜ ਦੱਸਿਆ ਸੀ ਜਿਸਦੇ ਬਾਅਦ ਕਿਸਾਨਾਂ ਵੱਲੋਂ ਗੋਪਾਲ ਦਾ ਵਿਰੋਧ ਕੀਤਾ ਗਿਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਲਗਭਗ 9 ਸਾਲ ਪੁਰਾਣਾ ਹੈ। ਇਸ ਵੀਡੀਓ ਵਿਚ ਵਿਧਾਇਕ ਕਿਸਾਨਾਂ ਲਈ ਮੰਦੀ ਸ਼ਬਦਾਵਲੀ ਨਹੀਂ ਵਰਤ ਰਹੇ ਹਨ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Video of BJP MLA Gopal Kanda Abusing Farmers
Claimed By- FB Page Pahredar Bharat News
Fact Check- Fake