Fact Check: ਦੀਵਾਲੀ ਦੇ ਦੀਵਿਆਂ ਤੋਂ ਤੇਲ ਭਰਦੀ ਲੜਕੀ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Fact Check Old video of girl collecting oil from lamps revived as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਕੁੜੀ ਨੂੰ ਦੀਵਿਆਂ ਤੋਂ ਇੱਕ ਬੋਤਲ 'ਚ ਤੇਲ ਭਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਯੂਜ਼ਰ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Punjabi Updates"ਅਜਾਦ ਮੀਡੀਆ"" ਨੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "133 ਕਰੋੜ ਦੀ ਦੀਵਾਲੀ ਦਾ ਦੀਵਾਲਾ ਕੱਢ ਦਿੱਤਾ ਇਸ ਲੜਕੀ ਦੀ ਵੀਡੀਓ ਨੇ ਇਹ ਹੈ ਸਾਡੇ ਦੇਸ਼ ਦੀ ਸਚਾਈ"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ

ਸਾਨੂੰ ਇਸ ਵੀਡੀਓ ਨਾਲ ਜੁੜੇ ਕਈ ਪੁਰਾਣੇ ਪੋਸਟ ਮਿਲੇ। ਸਭਤੋਂ ਪੁਰਾਣੇ ਪੋਸਟ ਸਾਨੂੰ ਅਕਤੂਬਰ 2019 ਦੇ ਮਿਲੇ। ਟਵਿੱਟਰ ਯੂਜ਼ਰ "Mini Muvel" ਨੇ ਇਹ ਵੀਡੀਓ 30 ਅਕਤੂਬਰ 2019 ਨੂੰ ਸ਼ੇਅਰ ਕਰਦਿਆਂ ਲਿਖਿਆ, "133 करोड़ की दीवाली का दिवाला निकाल दिया इस लड़की ने ,सच यही है देश का गिनीज बुक वाले अंधे को ये बात लिखनी चाहिए कि देश मे गरीबो की कीमत नही है लेकिन 133 करोड़ का नाटक जरूर करना है देश की जनता को नोटंकी में जीना ही पसंद है।"

ਇਸੇ ਤਰ੍ਹਾਂ ਪੱਤਰਕਾਰ "Rahul Pandita" ਨੇ ਇਸ ਬੱਚੀ ਦੀ ਤਸਵੀਰ ਨੂੰ 29 ਅਕਤੂਬਰ 2021 ਨੂੰ ਸਾਂਝਾ ਕੀਤਾ ਸੀ। 

ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Recent video of girl collecting oil from Diwali Lamps
Claimed By- FB Page Punjabi Updates"ਅਜਾਦ ਮੀਡੀਆ"

Fact Check- Misleading