Fact Check: ਕੋਲੰਬੀਆ ਦੀ ਘਟਨਾ ਦੇ ਵੀਡੀਓ ਨੂੰ ਭਾਰਤੀ ਆਰਮੀ ਨਾਲ ਜੋੜ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਨਾਗਾਲੈਂਡ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ। ਹੁਣ ਕੋਲੰਬੀਆ ਦੇ ਪੁਰਾਣੇ ਵੀਡੀਓ ਨੂੰ ਨਾਗਾਲੈਂਡ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Fact Check Video from Columbia shared in the name of Nagaland

RSFC (Team Mohali)- 4 ਦਸੰਬਰ ਨੂੰ ਨਾਗਾਲੈਂਡ ਦੇ ਓਟਿੰਗ 'ਚ ਫੌਜ ਨੇ ਅੱਤਵਾਦੀਆਂ ਖਿਲਾਫ ਮੁਹਿੰਮ ਚਲਾਈ ਸੀ। ਸੈਨਾ ਨੇ ਇੱਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ, ਕਮਾਂਡੋਆਂ ਨੂੰ ਸ਼ੱਕ ਸੀ ਕਿ ਇਹ ਅੱਤਵਾਦੀਆਂ ਨੂੰ ਲੈ ਕੇ ਜਾ ਰਿਹਾ ਸੀ। 21 ਕਮਾਂਡੋਜ਼ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿੱਚ 7 ​​ਦੀ ਮੌਤ ਹੋ ਗਈ। ਇਸ ਘਟਨਾ ਦੇ ਵਿਰੋਧ ਵਿੱਚ ਲੋਕਾਂ ਨੇ ਕਮਾਂਡੋਜ਼ ਨੂੰ ਘੇਰ ਲਿਆ ਅਤੇ ਗੱਡੀਆਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਭੀੜ ਨੂੰ ਸੰਭਾਲਣ ਲਈ ਕੀਤੀ ਗਈ ਗੋਲੀਬਾਰੀ ਵਿੱਚ 7 ​​ਹੋਰ ਲੋਕ ਮਾਰੇ ਗਏ ਸੀ। ਇਸ ਘਟਨਾ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸਰਕਾਰ ਨੇ ਮੁਆਫੀ ਵੀ ਮੰਗੀ ਅਤੇ ਕਿਹਾ ਕੇ ਇਹ ਘਟਨਾ ਸ਼ੱਕ ਦੇ ਅਧਾਰ 'ਤੇ ਵਾਪਰੀ ਅਤੇ ਇਹ ਸਾਡੀ ਬਹੁਤ ਵੱਡੀ ਭੁੱਲ ਸੀ।

ਹੁਣ ਨਾਗਾਲੈਂਡ ਦੇ ਨਾਂਅ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਸੈਨਾ ਦੇ ਜਵਾਨਾਂ ਦੇ ਸਾਹਮਣੇ ਖੇਤਾਂ ਵਿਚੋਂ ਦੀ ਬਾਹਰ ਆਉਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਜਵਾਨ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਨ। ਹੁਣ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਨਾਗਾਲੈਂਡ ਦਾ ਹੈ ਅਤੇ ਭਾਰਤੀ ਆਰਮੀ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਨਾਗਾਲੈਂਡ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ। ਹੁਣ ਕੋਲੰਬੀਆ ਦੇ ਪੁਰਾਣੇ ਵੀਡੀਓ ਨੂੰ ਨਾਗਾਲੈਂਡ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Richie's" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "नागालैंड में सेना पर निर्दोष लोगों की हत्या करने के आरोप लगाए जा रहे है,यह किसी साजिश के तहत सेना को बदनाम और देश का माहौल खराब करने के लिए हो रहा है। मुझे विश्वास नही कि भारतीय सेना ने निर्दोषों पर गोली चलाई होगी। यह वीडियो खुद ब खुद सच्चाई बयान करता है।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵੀਡੀਓ ਨਾਗਾਲੈਂਡ ਦਾ ਨਹੀਂ ਕੋਲੰਬੀਆ ਦਾ ਹੈ

ਸਾਨੂੰ ਇਹ ਵੀਡੀਓ "noticias.caracoltv.com" ਦੇ ਨਿਊਜ਼ ਬੁਲੇਟਿਨ ਵਿਚ ਅਪਲੋਡ ਮਿਲਿਆ। ਇਹ ਬੁਲੇਟਿਨ 5 ਜਨਵਰੀ 2018 ਦੀ ਖਬਰ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਥੇ ਮੌਜੂਦ ਜਾਣਕਾਰੀ ਅਨੁਸਾਰ ਵੀਡੀਓ ਕੋਲੰਬੀਆ ਦੇ ਕਾਉਕਾ ਕਸਬੇ ਦਾ ਹੈ।

ਇਸ ਖਬਰ ਤੋਂ ਇਹ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਨਾਗਾਲੈਂਡ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ "Movimiento MAIS" ਦਾ ਜਨਵਰੀ 2018 ਦਾ ਟਵੀਟ ਮਿਲਿਆ ਜਿਸਦੇ ਵਿਚ ਵੀਡੀਓ ਸ਼ੇਅਰ ਕੀਤਾ ਗਿਆ ਸੀ। ਇਸ ਟਵੀਟ ਵਿਚ ਮੌਜੂਦ ਜਾਣਕਾਰੀ ਅਨੁਸਾਰ ਵੀ ਕੋਲੰਬੀਆ ਦਾ ਦੱਸਿਆ ਗਿਆ। 

ਮਤਲਬ ਸਾਫ ਸੀ ਕਿ ਕੋਲੰਬੀਆ ਦੇ ਵੀਡੀਓ ਨੂੰ ਨਾਗਾਲੈਂਡ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਨਾਗਾਲੈਂਡ ਦਾ ਨਹੀਂ ਬਲਕਿ ਕੋਲੰਬੀਆ ਦਾ ਹੈ। ਹੁਣ ਕੋਲੰਬੀਆ ਦੇ ਪੁਰਾਣੇ ਵੀਡੀਓ ਨੂੰ ਨਾਗਾਲੈਂਡ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Claim- Video of Confrontation between Amry personnals and Maoist is from Nagaland
Claimed By- FB Page 
Richie's
Fact Check- Misleading