Fact Check: ਕਿਸਾਨੀ ਸੰਘਰਸ਼ ਨੂੰ ਲੈ ਕੇ ਅੰਡਰਟੇਕਰ ਦੇ ਨਾਂ ਤੋਂ ਵਾਇਰਲ ਟਵੀਟ ਫਰਜੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਅੰਡਰਟੇਕਰ ਦੇ ਨਾਂ ਤੋਂ ਵਾਇਰਲ ਹੋ ਰਿਹਾ ਟਵੀਟ ਫਰਜੀ ਹੈ।
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ WWE ਦੇ ਪਹਿਲਵਾਨ ਅੰਡਰਟੇਕਰ ਦੇ ਇੱਕ ਟਵੀਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਡਰਟੇਕਰ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਟਵੀਟ ਕਰ ਲੋਕਾਂ ਨੂੰ ਜਾਗਰੂਕ ਕੀਤਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਅੰਡਰਟੇਕਰ ਦੇ ਨਾਂ ਤੋਂ ਵਾਇਰਲ ਹੋ ਰਿਹਾ ਟਵੀਟ ਫਰਜੀ ਹੈ।
ਵਾਇਰਲ ਦਾਅਵਾ
ਫੇਸਬੁੱਕ ਪੇਜ਼ Agg Bani ਨੇ 8 ਫਰਵਰੀ ਨੂੰ ਅੰਡਰਟੇਕਰ ਦੇ ਫਰਜੀ ਟਵੀਟ ਨੂੰ ਅਪਲੋਡ ਕਰਦਿਆਂ ਲਿਖਿਆ, "ਇੱਕ ਹੋਰ ਆ ਗਿਆ ਸਾਹਣ ਮੋਦੀ ਦੀ ਧੋਣ ਤੇ ਗੋਡਾ ਰੱਖਣ ਨੂੰ"
ਇਸ ਟਵੀਟ ਵਿਚ ਅੰਡਰਟੇਕਰ ਦੀ ਤਸਵੀਰ ਨਾਲ ਲਿਖਿਆ ਹੈ, "We cannot even think of our healthy body without the crops grown by the farmers. Respect and Support the farmers. #FarmersProtest"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਅੰਡਰਟੇਕਰ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਦੀ ਜਾਂਚ ਕੀਤੀ। ਸਾਨੂੰ ਉਨ੍ਹਾਂ ਦੇ ਅਕਾਊਂਟ 'ਤੇ ਕਿਸਾਨਾਂ ਦਾ ਸਮਰਥਨ ਕਰਦਾ ਕੋਈ ਟਵੀਟ ਨਹੀਂ ਮਿਲਿਆ ਪਰ ਵਾਇਰਲ ਟਵੀਟ ਨਾਲ ਮੇਲ ਖਾਂਦਾ ਇੱਕ ਟਵੀਟ ਜਰੂਰ ਮਿਲਿਆ। ਇਸ ਟਵੀਟ ਵਿਚ ਅੰਡਰਟੇਕਰ ਦੀ ਉਸੇ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਜਿਸਦਾ ਇਸਤੇਮਾਲ ਵਾਇਰਲ ਟਵੀਟ ਵਿਚ ਕੀਤਾ ਗਿਆ ਹੈ।
ਵਾਇਰਲ ਟਵੀਟ ਵਿਚ ਅੰਡਰਟੇਕਰ ਨੇ ਇੱਕ ਪਲੇਕਾਰਡ ਫੜਿਆ ਹੋਇਆ ਹੈ ਜਿਸਦੇ ਉੱਤੇ Omaze ਲਿਖਿਆ ਹੋਇਆ ਹੈ ਅਤੇ ਅੰਡਰਟੇਕਰ ਦੇ ਅਸਲ ਟਵੀਟ ਵਿਚ ਵੀ ਅੰਡਰਟੇਕਰ ਨੇ ਜਿਹੜਾ ਪਲੇਕਾਰਡ ਫੜਿਆ ਹੋਇਆ ਹੈ ਉਸ ਦੇ ਉੱਤੇ ਵੀ Omaze ਲਿਖਿਆ ਹੋਇਆ ਹੈ। ਇਸ ਦੇ ਨਾਲ ਇਹ ਸਾਫ਼ ਹੋਇਆ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਅੰਡਰਟੇਕਰ ਦੇ ਨਾਂ ਤੋਂ ਫਰਜੀ ਟਵੀਟ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਵਾਇਰਲ ਟਵੀਟ ਅਤੇ ਅਸਲ ਟਵੀਟ ਵਿਚ ਫਰਕ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਅੰਡਰਟੇਕਰ ਦੇ ਨਾਂ ਤੋਂ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ।
Claim - ਅੰਡਰਟੇਕਰ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਟਵੀਟ ਕਰ ਕੇ ਲੋਕਾਂ ਨੂੰ ਕੀਤਾ ਜਾਗਰੂਕ
Claimed By - Agg Bani
Fact Check - ਫਰਜ਼ੀ