Fact Check: ਜੋਧਪੁਰ ਘਟਨਾ 'ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਲੈ ਕੇ ਫੈਲਾਇਆ ਜਾ ਰਿਹਾ ਝੂਠ, ਪੜ੍ਹੋ ਪੂਰੀ ਰਿਪੋਰਟ 

ਸਪੋਕਸਮੈਨ ਸਮਾਚਾਰ ਸੇਵਾ

ਮੁਲਾਜ਼ਮ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਮੁਲਾਜ਼ਮ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਤੇ ਆਪਣੀ ਚੋਟ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ।

Fact Check Fake Post Viral Claiming Jodhpur Police Officer Faked Injury During Eid Clash

RSFC (Team Mohali)- ਬੀਤੀ ਈਦ ਮੌਕੇ ਰਾਜਸਥਾਨ ਦੇ ਜੋਧਪੁਰ 'ਚ ਦੋ ਗੁਟਾਂ ਵਿਚਕਾਰ ਹਿੰਸਾ ਦੀ ਘਟਨਾ ਵਾਪਰੀ ਅਤੇ ਇਸ ਮੌਕੇ ਕਈ ਪੁਲਿਸਕਰਮੀ ਵੀ ਜ਼ਖਮੀ ਹੋਏ। ਹੁਣ ਇਸੇ ਘਟਨਾ ਨਾਲ ਜੋੜਕੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਅਖਬਾਰ ਦੀ ਕਟਿੰਗ ਹੈ ਜਿਸਦੇ ਵਿਚ ਇੱਕ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਵੇਖਿਆ ਜਾ ਸਕਦਾ ਹੈ ਅਤੇ ਦੂਜੀ ਤਰਫ ਇਸ ਪੁਲਿਸ ਮੁਲਾਜ਼ਮ ਦਾ ਵੀਡੀਓ ਜਿਸਦੇ ਵਿਚ ਉਸਨੂੰ ਆਪਣੇ ਜ਼ਖਮੀ ਸਿਰ ਰੁਮਾਲ ਬੰਨ੍ਹਦੇ ਵੇਖਿਆ ਜਾ ਸਕਦਾ ਹੈ। 

ਹੁਣ ਇਸ ਪੋਸਟ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋਧਪੁਰ ਹਿੰਸਾ 'ਚ ਇਹ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਸੀ ਬਲਕਿ ਇਸਨੇ ਲਾਲ ਰੰਗੇ ਰੁਮਾਲ ਨੂੰ ਬੰਨ੍ਹਕੇ ਫਰਜ਼ੀ ਚੋਟ ਲੋਕਾਂ ਨੂੰ ਦਿਖਾਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਇਸ ਪੁਲਿਸ ਮੁਲਾਜ਼ਮ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਪੁਲਿਸ ਮੁਲਾਜ਼ਮ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਆਪਣੀ ਚੋਟ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ। ਦੱਸ ਦਈਏ ਕਿ ਵਾਇਰਲ ਦਾਅਵੇ ਨੂੰ ਜੋਧਪੁਰ ਪੁਲਿਸ ਵੱਲੋਂ ਟਵੀਟ ਕਰ ਵੀ ਫਰਜ਼ੀ ਦੱਸਿਆ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Hidayat Hasnain" ਨੇ ਇਸ ਕੋਲਾਜ ਨੂੰ ਸ਼ੇਅਰ ਕਰਦਿਆਂ ਲਿਖਿਆ ਸੀ, "???????????? ???????????????? ???????????????????? ????????????????????????. जोधपुर की घटना के टाइम क्लिप्स देखें जिसमे इस एक सही सलामत पुलिस वाला खुद को घायल दिखाया और #पेपर में छाया.. ???????????? ???????????????? ???????????????????? ????????????????????????. कि वीडियो में पुलिस वाला जो रुमाल अपनी पेशानी पे बांध रहा है, वह रुमाल पहले से लाल है.. वो लाल रंग किस चीज़ का है नहीं मालूम, लेकिन आप साफ़ तौर पे देख सकते हैं कि पुलिस वाला सही-सलामत है.. किसी तरह की कोई चोट नहीं है उसे, लेकिन गोदी मिडिया ब्रांड अख़बार ने पुलिस वाले को घायल बताकर तस्वीर छापी है.. ???????????? ???????????????? ???????????????????? ????????????????????????. #ऐलान_खत्म_हुआ..."

ਇਸੇ ਤਰ੍ਹਾਂ ਇਸ ਦਾਅਵੇ ਨੂੰ ਹੋਰ ਯੂਜ਼ਰਸ ਵੀ ਵਾਇਰਲ ਕਰ ਰਹੇ ਹਨ। ਅਜਿਹੇ ਕੁਝ ਪੋਸਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਦੱਸ ਦਈਏ ਸਾਨੂੰ navbharattimes.indiatimes.com ਦੀ 4 ਮਈ 2022 ਨੂੰ ਪ੍ਰਕਾਸ਼ਿਤ ਖਬਰ 'ਚ ਜ਼ਖਮੀ ਪੁਲਿਸ ਕਰਮੀ ਦੀ ਤਸਵੀਰ ਸਾਂਝੀ ਕੀਤੀ ਮਿਲੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਦਾਰੇ ਵੱਲੋਂ ਕੈਪਸ਼ਨ ਲਿਖਿਆ ਗਿਆ, "​9 पुलिसकर्मी भी उपद्रव में घायल, 5 पत्रकारों को चोटें आई पुलिस की ओर से जारी बयान में बताया गया कि उपद्रव में 9 पुलिसकर्मियों को चोट आई हैं। सभी पुलिसकर्मी खतरे से बाहर बताए जा रहे हैं। पुलिस के अनुसार पुलिस के अतिरिक्त 3 अन्य लोग भी घायल हुए है और वो भी सभी खतरे से बाहर है। वहीं इस घटनाक्रम में 5 पत्रकार भी चपेट में आए थे, जिन्हें प्राथमिक उपचार के बाद छुट्‌टी दे दी गई थी।"

ਅਸੀਂ ਆਪਣੀ ਸਰਚ ਜਾਰੀ ਰੱਖੀ ਅਤੇ ਸਾਨੂੰ ਇਸ ਵਾਇਰਲ ਦਾਅਵੇ ਨੂੰ ਲੈ ਕੇ Jodhpur Police ਦਾ ਟਵੀਟ ਮਿਲਿਆ। ਇਸ ਟਵੀਟ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਦਿਆਂ ਕੈਪਸ਼ਨ ਲਿਖਿਆ ਗਿਆ, "ASI श्री धन्नाराम की जालोरी गेट घटना में लगी चोट के संबंध में भ्रामक खबरों की सच्चाई...घटना में लगी थी ASI के सिर में चोट जिससे हाथ और रुमाल पर लगा था  खून... घटना के बाद चोटिल ASI का कराया गया था मेडिकल व थाना सरदारपुरा मे दर्ज की गई F.I.R. ..."

ਟਵੀਟ ਅਨੁਸਾਰ ਤਸਵੀਰ ਵਿਚ ਦਿੱਸ ਰਿਹਾ ਪੁਲਿਸ ਮੁਲਾਜ਼ਮ ASI ਧੰਨਾਰਾਮ ਹੈ ਜਿਨ੍ਹਾਂ ਦੀ ਚੋਟ ਨੂੰ ਲੈ ਕੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਟਵੀਟ ਤੋਂ ਇਹ ਗੱਲ ਸਾਫ ਹੋਈ ਕਿ ਪੁਲਿਸ ਮੁਲਾਜ਼ਮ ਨੂੰ ਲੈ ਕੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। 

ਪੜਤਾਲ ਦੇ ਅਗਲੇ ਚਰਣ 'ਚ ਅਸੀਂ ਮਾਮਲੇ ਨੂੰ ਲੈ ਕੇ ASI ਧੰਨਾਰਾਮ ਨਾਲ ਫੋਨ 'ਤੇ ਗੱਲ ਕੀਤੀ। ਮੁਲਾਜ਼ਮ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਸੋਸ਼ਲ ਮੀਡੀਆ 'ਤੇ ਮੇਰੀ ਚੋਟ ਨੂੰ ਲੈ ਕੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਖਮੀ ਹੋਣ ਤੋਂ ਬਾਅਦ ਮੇਰੇ ਚਿਹਰੇ ਸਣੇ ਹੱਥ 'ਤੇ ਖੂਨ ਲੱਗਿਆ ਹੋਇਆ ਸੀ ਜਿਸਨੂੰ ਮੈਂ ਆਪਣੇ ਰੁਮਾਲ ਤੋਂ ਸਾਫ ਕੀਤਾ ਸੀ ਅਤੇ ਬਾਅਦ ਵਿਚ ਮੈਂ ਉਸਨੂੰ ਆਪਣੀ ਸਿਰ ਦੀ ਚੋਟ 'ਤੇ ਬੰਨ੍ਹਿਆ ਸੀ। ਹੁਣ ਓਸੇ ਮਾਮਲੇ ਦੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸਾਂਝਾ ਕਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਅਸੀਂ ਇਸ ਫਰਜ਼ੀ ਪ੍ਰਚਾਰ ਨੂੰ ਲੈ ਕੇ ਪਰਚਾ ਵੀ ਦਰਜ਼ ਕਰਵਾਇਆ ਹੈ ਅਤੇ ਇਸਨੂੰ ਲੈ ਕੇ ਜਾਂਚ ਜਾਰੀ ਹੈ।"

ਦੱਸ ਦਈਏ ਸਾਨੂੰ ASI ਧੰਨਾਰਾਮ ਨੇ ਆਪਣੀ ਚੋਟ ਦੀਆਂ ਤਸਵੀਰਾਂ ਸਾਂਝੀ ਕੀਤੀਆਂ। ਇਨ੍ਹਾਂ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

ਇਹ ਵਾਇਰਲ ਵੀਡੀਓ ਘਟੀਆ ਕੁਆਲਿਟੀ ਦਾ ਹੈ ਇਸ ਕਰਕੇ ਪੁਲਿਸ ਮੁਲਾਜ਼ਮ ਦੀ ਚੋਟ ਨਹੀਂ ਦਿੱਸ ਰਹੀ ਹੈ। ਜੇਕਰ ਇਸ ਮਾਮਲੇ ਦੀ ਵਧੀਆ ਕੁਆਲਿਟੀ ਦੀ ਵੀਡੀਓ ਵੇਖੀ ਜਾਵੇ ਤਾਂ ਪੁਲਿਸ ਮੁਲਾਜ਼ਮ ਦੀ ਚੋਟ ਸਾਫ-ਸਾਫ ਦਿੱਸ ਰਹੀ ਹੁੰਦੀ ਹੈ। ਘਟਨਾ ਦੀ ਵੀਡੀਓ ਦੇ ਕੁਝ ਸਕ੍ਰੀਨਸ਼ੋਟਸ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ-  ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਇਸ ਪੁਲਿਸ ਮੁਲਾਜ਼ਮ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਪੁਲਿਸ ਮੁਲਾਜ਼ਮ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਆਪਣੀ ਚੋਟ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ। ਦੱਸ ਦਈਏ ਕਿ ਵਾਇਰਲ ਦਾਅਵੇ ਨੂੰ ਜੋਧਪੁਰ ਪੁਲਿਸ ਵੱਲੋਂ ਟਵੀਟ ਕਰ ਵੀ ਫਰਜ਼ੀ ਦੱਸਿਆ ਗਿਆ ਹੈ।

Claim- Jodhpur Police Officer Faked Injury During Eid Clash
Claimed By- FB User Hidayat Hasnain
Fact Check- Fake