Fact Check: ਜਗਦੇਵ ਸਿੰਘ ਕਮਾਲੂ ਦੇ ਵਿਰੋਧ ਦਾ ਪੁਰਾਣਾ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।

Old video of protest against Jagdev Singh Kamalu goes viral

RSFC (Team Mohali): ਆਮ ਆਦਮੀ ਪਾਰਟੀ ਤੋਂ ਸਾਬਕਾ ਵਿਧਾਇਕ ਅਤੇ ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਜਗਦੇਵ ਸਿੰਘ ਕਮਾਲੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਜਗਦੇਵ ਸਿੰਘ ਕਮਾਲੂ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਜਗਦੇਵ ਕਮਾਲੂ ਦਾ ਵਿਰੋਧ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਪੁਰਾਣਾ ਵੀਡੀਓ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ ਭਗਵੰਤ ਮਾਨ ਫ਼ੈਨ ਕਲੱਬ ਨੇ 7 ਜੂਨ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਜਗਦੇਵ ਸਿੰਘ ਕਮਾਲੁ ਦਾ ਸਮਰਥਕਾਂ ਵੱਲੋਂ ਸੁਆਗਤ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ  ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਵੀਡੀਓ ਫੇਸਬੁੱਕ 'ਤੇ 12 ਮਈ 2019 ਦਾ ਅਪਲੋਡ ਮਿਲਿਆ। ਫੇਸਬੁੱਕ ਪੇਜ ਸੱਚ ਬਾਣੀ ਨੇ ਇਹ ਵੀਡੀਓ 12 ਮਈ 2019 ਨੂੰ ਅਪਲੋਡ ਕੀਤਾ ਸੀ। 

ਵੀਡੀਓ ਸ਼ੇਅਰ ਕਰਦਿਆਂ ਪੇਜ ਨੇ ਡਿਸਕ੍ਰਿਪਸ਼ਨ ਲਿਖਿਆ, "ਜਗਦੇਵ ਕਮਾਲੂ ਨੂੰ ਬਠਿੰਡੇ ਦੇ ਪਿੰਡਾਂ ਵਿੱਚ ਖੁਦਮੁਖਤਿਆਰੀ ਦਿੰਦੇ ਹੋਏ ਉਸਦੇ ਵੋਟਰ।। ਇਹਨਾ ਲੋਕਾਂ ਨੇ ਖੇਡ ਬਣਾ ਰੱਖਿਆ ਹੈ ਵੋਟਰਾਂ ਨੂੰ ।।। ਜਿੱਤ ਕੇ ਝਾੜੂ ਦੇ ਨਿਸ਼ਾਨ ਤੇ ਖਹਿਰਾ ਤੇ ਕਮਾਲੂ ਵਰਗੇ ਔਹ ਜਾਂਦੇ ਆ। ਵੋਟਰਾਂ ਨੇ ਵੋਟਾਂ ਝਾੜੂ ਦੇ ਨਿਸ਼ਾਨ ਨੂੰ ਪਾਈਆਂ ਸੀ। ਨਹੀਂ ਤਾਂ ਕਮਾਲੂ ਵਰਗਿਆਂ ਨੂੰ ਕੋਈ ਪਿੰਡ ਦਾ ਪੰਚ ਨਾ ਬਣਾਵੇ। ਇਹੀ ਕਮਾਲੂ ਕਹਿੰਦਾ ਸੀ ਕਿ ਮੈਂ ਤਾਂ ਆਪਣੇ ਵੋਟਰਾਂ ਨੂੰ ਪੁੱਛ ਕੇ ਗਿਆ ਹਾਂ ਖਹਿਰੇ ਨਾਲ । ਮੈਂ ਤਾਂ ਕਹਿਨਾ ਕਿ ਇਹਨਾ ਸਾਰਿਆਂ ਦੋਗਲਿਆਂ ਲੀਡਰਾਂ ਨਾਲ ਇਹੀ ਕਰਨਾ ਚਾਹੀਦਾ ਹੈ ਲੋਕਾਂ ਨੂੰ।"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਸਰਚ ਕੀਤਾ ਕਿ ਕੀ ਅਜਿਹਾ ਕੋਈ ਮਾਮਲਾ ਹਾਲੀਆ ਵਾਪਰਿਆ ਹੈ ਜਾਂ ਨਹੀਂ? ਦੱਸ ਦਈਏ ਕਿ ਸਾਨੂੰ ਵਾਇਰਲ ਦਾਅਵੇ ਵਰਗੀ ਕੋਈ ਵੀ ਖਬਰ ਨਹੀਂ ਮਿਲੀ।

ਨਤੀਜਾ- ਸਪੋਕਸਮੈਨ ਨੇ ਆਪਣੀ ਸਰਚ ਦੌਰਾਨ ਪਾਇਆ ਕਿ ਸੋਸ਼ਲ ਮੀਡੀਆ 'ਤੇ ਜਗਦੇਵ ਸਿੰਘ ਕਮਾਲੂ ਦੇ ਵਿਰੋਧ ਦਾ 2 ਸਾਲ ਪੁਰਾਣਾ ਵੀਡੀਓ ਵਾਇਰਲ ਕਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

Claim- People defaming MLA Jagdev Singh Kamalu

Claimed By- Bhagwant Mann Fan Club

Fact Check- Misleading