ਹਿਮਾਚਲ ਪ੍ਰਦੇਸ਼ 'ਚ ਹੋਏ ਬਸ ਹਾਦਸੇ ਦੇ ਨਾਂਅ ਤੋਂ ਵਾਇਰਲ ਕੀਤਾ ਗਿਆ ਬੋਲੀਵੀਆ ਦਾ ਪੁਰਾਣਾ ਵੀਡੀਓ, ਪੜ੍ਹੋ Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਦੱਖਣੀ ਅਮਰੀਕਾ ਦੇ ਬੋਲੀਵੀਆ ਦਾ ਲੱਗਭਗ 10 ਤੋਂ ਵੱਧ ਸਾਲ ਪੁਰਾਣਾ ਹੈ।

Fact Check Old video of Bus Accident in Bolivia Shared in the name of Himachal Bus Accident

RSFC (Team Mohali)- 4 ਜੁਲਾਈ 2022 ਨੂੰ ਹਿਮਾਚਲ ਪ੍ਰਦੇਸ਼ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਖਬਰ ਇੱਕ ਪ੍ਰਾਈਵੇਟ ਬੱਸ ਦੀ ਖਾਈ 'ਚ ਡਿੱਗਣ ਦੀ ਸੀ ਅਤੇ ਇਸ ਹਾਦਸੇ ਵਿਚ ਲੱਗਭਗ 12 ਸਕੂਲੀ ਬੱਚੇ ਆਪਣੀ ਜ਼ਿੰਦਗੀ ਤੋਂ ਵਿੱਛੜ ਗਏ। ਇਸ ਮਾਮਲੇ ਦੀਆਂ ਕਈ ਖਬਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਅਤੇ ਇਸੇ ਤਰ੍ਹਾਂ ਇੱਕ ਵੀਡੀਓ ਇੱਕ ਬੱਸ ਦਾ ਡਿੱਗਦੇ ਹੋਏ ਦਾ ਵਾਇਰਲ ਹੋਇਆ ਜਿਸਨੂੰ ਇਸੇ ਹਾਦਸੇ ਦਾ ਦੱਸਿਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਦੱਖਣੀ ਅਮਰੀਕਾ ਦੇ ਬੋਲੀਵੀਆ ਦਾ ਲੱਗਭਗ 10 ਤੋਂ ਵੱਧ ਸਾਲ ਪੁਰਾਣਾ ਹੈ। ਅਸੀਂ ਇਸ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ।

ਵਾਇਰਲ ਪੋਸਟ 

ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਵੱਖ-ਵੱਖ ਪਲੈਟਫੋਰਮਸ 'ਤੇ ਸ਼ੇਅਰ ਕੀਤਾ ਗਿਆ। 

ਟਵਿੱਟਰ ਦਾ ਪੋਸਟ

ਫੇਸਬੁੱਕ ਦਾ ਪੋਸਟ

ਪੜਤਾਲ  

ਅਸੀਂ ਇਸ ਵੀਡੀਓ ਦੀ ਜਾਂਚ ਕਰਦਿਆਂ ਸਭਤੋਂ ਪਹਿਲਾਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਬੋਲੀਵੀਆ ਦਾ ਹੈ

ਸਾਨੂੰ ਇਹ ਵੀਡੀਓ ਕਈ ਪੁਰਾਣੀਆਂ ਖਬਰਾਂ ਵਿਚ ਅਪਲੋਡ ਮਿਲਿਆ। ਇਨ੍ਹਾਂ ਖਬਰਾਂ ਅਨੁਸਾਰ ਵੀਡੀਓ ਨੂੰ ਬੋਲੀਵੀਆ ਦਾ ਦੱਸਿਆ ਗਿਆ। ਸਾਨੂੰ ਇਸ ਮਾਮਲੇ ਦੀ ਜਾਣਕਾਰੀ ਨਾਮਵਰ ਮੀਡੀਆ ਅਦਾਰੇ "www.thejournal.ie" ਦੀ 5 ਜਨਵਰੀ 2012 ਨੂੰ ਪ੍ਰਕਾਸ਼ਿਤ ਖਬਰ ਵਿਚ ਮਿਲੀ। 

ਖਬਰ ਅਨੁਸਾਰ ਮਾਮਲਾ ਦੱਖਣੀ ਅਮਰੀਕਾ ਦਾ ਹੈ ਜਿਥੇ ਦੁਨੀਆ ਦੀ ਸਭਤੋਂ ਖਤਰਨਾਕ ਸੜਕ ਕਹਾਉਣ ਵਾਲੀ ਬੋਲੀਵੀਆ ਦੇ ਅਮੇਜ਼ਨ ਪ੍ਰਾਂਤ ਪੈਂਦੀ "Road of Death" 'ਤੇ ਬਸ ਹਾਦਸਾ ਵਾਪਰਿਆ ਅਤੇ ਹਾਦਸੇ ਵਿਚ ਬੱਸ ਡਰਾਈਵਰ ਨੂੰ ਆਪਣੀ ਜਾਨ ਗਵਾਉਣੀ ਪਈ। ਦੱਸ ਦਈਏ ਕਿ ਰਿਪੋਰਟ ਅਨੁਸਾਰ ਡਰਾਈਵਰ ਨੇ ਸਾਰੇ 50 ਯਾਤਰੀ ਬੱਸ ਤੋਂ ਉਤਾਰ ਦਿੱਤੇ ਸਨ। 

ਇਸੇ ਤਰ੍ਹਾਂ ਸਾਨੂੰ ਸਮਾਨ ਜਾਣਕਾਰੀ ਹੋਰ ਖਬਰਾਂ ਵਿਚ ਵੀ ਅਪਲੋਡ ਮਿਲੀਆਂ ਜਿਨ੍ਹਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਸਾਨੂੰ The Journal ਦੀ ਖਬਰ ਵਿਚ ਇਸ ਵੀਡੀਓ ਦਾ Youtube ਲਿੰਕ ਮਿਲਿਆ। ਦੱਸ ਦਈਏ ਕਿ Youtube 'ਤੇ ਵੀਡੀਓ ਨੂੰ 31 ਦਿਸੰਬਰ 2011 ਨੂੰ ਸ਼ੇਅਰ ਕੀਤਾ ਗਿਆ ਸੀ। 

ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਹਿਮਾਚਲ ਦੇ ਕੁੱਲੂ ਦਾ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਦੱਖਣੀ ਅਮਰੀਕਾ ਦੇ ਬੋਲੀਵੀਆ ਦਾ ਲੱਗਭਗ 10 ਤੋਂ ਵੱਧ ਸਾਲ ਪੁਰਾਣਾ ਹੈ। ਅਸੀਂ ਇਸ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ।

Claim- Video of Recent Bus Accident in Himachal's Kullu
Claimed By- SM Users
Fact Check- Misleading