Fact Check: ਕੀ ਹਾਲੀਆ Air India ਦੀ ਭਾਰਤ-ਕਨੇਡਾ ਫਲਾਈਟ ਦੌਰਾਨ ਵਜਾਏ ਗਏ ਢੋਲ?

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਫਰਵਰੀ 2018 ਦਾ ਹੈ ਜਦੋਂ 8 ਸਾਲਾਂ ਬਾਅਦ ਅੰਮ੍ਰਿਤਸਰ ਤੋਂ ਬ੍ਰਮਿੰਘਮ ਉੱਡੀ ਫਲਾਈਟ ਦੌਰਾਨ ਢੋਲ ਵਜਾਏ ਗਏ ਸਨ।

Fact Check: Old video of Dhol Players Drum Up A Storm On Air India Flight revived as recent

RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਹਵਾਈ ਜਹਾਜ 'ਚ ਢੋਲ ਵਜਾਏ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ Air India ਦੀ ਭਾਰਤ-ਕਨੇਡਾ ਉਡਾਨ ਦੌਰਾਨ ਢੋਲ ਵਜਾਏ ਗਏ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਫਰਵਰੀ 2018 ਦਾ ਹੈ ਜਦੋਂ 8 ਸਾਲਾਂ ਬਾਅਦ ਅੰਮ੍ਰਿਤਸਰ ਤੋਂ ਬ੍ਰਮਿੰਘਮ ਉੱਡੀ ਫਲਾਈਟ ਦੌਰਾਨ ਢੋਲ ਵਜਾਏ ਗਏ ਸਨ।

ਵਾਇਰਲ ਪੋਸਟ

ਫੇਸਬੁੱਕ ਪੇਜ "Hoshiarpur in Canada ਹੁਸ਼ਿਆਰਪੁਰੀਏ ਕਨੇਡਾ ਵਾਲੇ" ਨੇ 2 ਨਵੰਬਰ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Tata air india first flight from India to Canada ????????ਲੱਗਦਾ ਹੁਣ ਭਾਰਤ ਤੋਂ ਕਨੇਡਾ ਭੱਗੜਾ ਪਾਉਂਦੇ ਆਵਾਂਗੇ ????

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

 ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਇਹ ਵੀਡੀਓ ਹਾਲੀਆ ਨਹੀਂ 2018 ਦਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। India Today ਨੇ ਇਸ ਮਾਮਲੇ ਨੂੰ ਲੈ ਕੇ 23 ਫਰਵਰੀ 2018 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Bhangra for celebrating first Air India flight between Amritsar and Birmingham in 8 years"

ਖਬਰ ਅਨੁਸਾਰ ਮਾਮਲਾ ਫਰਵਰੀ 2018 ਦਾ ਹੈ ਜਦੋਂ 8 ਸਾਲਾਂ ਬਾਅਦ ਅੰਮ੍ਰਿਤਸਰ ਤੋਂ ਬ੍ਰਮਿੰਘਮ ਉੱਡੀ ਫਲਾਈਟ ਦੌਰਾਨ ਢੋਲ ਵਜਾਏ ਗਏ ਸਨ। ਇਸ ਖਬਰ ਵਿਚ ਇਸ ਵੀਡੀਓ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਇਸ ਵੀਡੀਓ ਖਬਰ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ NDTV ਦੀ 22 ਫਰਵਰੀ 2018 ਨੂੰ ਪ੍ਰਕਾਸ਼ਿਤ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਫਰਵਰੀ 2018 ਦਾ ਹੈ ਜਦੋਂ 8 ਸਾਲਾਂ ਬਾਅਦ ਅੰਮ੍ਰਿਤਸਰ ਤੋਂ ਬ੍ਰਮਿੰਘਮ ਉੱਡੀ ਫਲਾਈਟ ਦੌਰਾਨ ਢੋਲ ਵਜਾਏ ਗਏ ਸਨ।

Claim- Tata air india first flight from India to Canada
Claimed By- FB Page Hoshiarpur in Canada ਹੁਸ਼ਿਆਰਪੁਰੀਏ ਕਨੇਡਾ ਵਾਲੇ
Fact Check- Misleading