Fact Check: ਕਿਸਾਨਾਂ ਨੇ ਨਹੀਂ ਕੀਤਾ ਹਿੰਦੀ ਦਾ ਵਿਰੋਧ, ਪੁਰਾਣੀ ਤਸਵੀਰਾਂ ਕੀਤੀਆਂ ਜਾ ਰਹੀਆਂ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਇਹ ਤਸਵੀਰਾਂ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣੀਆਂ ਹਨ ਜਦੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਰੋਸ ਜਤਾਇਆ ਗਿਆ ਸੀ।

Farmers did not oppose Hindi

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡਿਆ 'ਤੇ ਕਿਸਾਨੀ ਸੰਘਰਸ਼ ਨਾਲ ਜੋੜ ਕੇ ਕਈ ਵੀਡੀਓ ਅਤੇ ਤਸਵੀਰਾਂ ਵਾਇਰਲ ਕੀਤੀ ਜਾ ਰਹੀਆਂ ਹਨ। ਇਸੇ ਕ੍ਰਮ ਵਿਚ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਕਈ ਤਸਵੀਰਾਂ ਦਾ ਕੋਲਾਜ ਹੈ ਜਿਸ ਦੇ ਵਿਚ ਹਾਈਵੇਅ 'ਤੇ ਲੱਗੇ ਬੋਰਡ 'ਤੇ ਕਾਲੀ ਸਿਆਹੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਤੰਜਲੀ ਅਤੇ ਜੀਓ ਦੇ ਟਾਵਰਾਂ ਦਾ ਵਿਰੋਧ ਕਰਨ ਤੋਂ ਬਾਅਦ ਹੁਣ ਕਿਸਾਨ ਹਿੰਦੀ ਭਾਸ਼ਾ ਦਾ ਵੀ ਵਿਰੋਧ ਕਰ ਰਹੇ ਹਨ।

ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਇਹ ਤਸਵੀਰਾਂ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣੀਆਂ ਹਨ ਜਦੋਂ  ਹਾਈਵੇਅ ਬੋਰਡ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣ ਕਾਰਨ ਪੰਜਾਬ ਦੇ ਲੋਕਾਂ ਨੇ ਰੋਸ ਜਤਾਇਆ ਸੀ। ਕਿਸਾਨਾਂ ਨੇ ਹਿੰਦੀ ਭਾਸ਼ਾ ਦਾ ਵਿਰੋਧ ਨਹੀਂ ਕੀਤਾ।  

 

ਵਾਇਰਲ ਦਾਅਵਾ

ਫੇਸਬੁੱਕ ਯੂਜ਼ਰ Mukesh Roy ਨੇ 9 ਜਨਵਰੀ 2020 ਨੂੰ ਤਸਵੀਰਾਂ ਦਾ ਕੋਲਾਜ ਅਪਲੋਡ ਕਰਦੇ ਹੋਏ ਪੰਜਾਬੀ ਵਿਚ ਲਿਖਿਆ: "पतंजलि के विरोध एवम जियो के टावर तोड़ने के बाद अब हिंदी नही चलेगी ???????????? दिल्ली पंजाब रोड पर हिंदी मे लिखे मार्गो का नाम मिटाते ???????????????????? क्या ये है किसान????????????????"

ਇਸ ਪੋਸਟ ਦਾ ਆਰਕਾਇਵਡ ਲਿੰਕ (https://archive.md/FlkbIਇਥੇ ਵੇਖਿਆ ਜਾ ਸਕਦਾ ਹੈ। 

ਪੜਤਾਲ

ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰਾਂ 24 ਅਕਤੂਬਰ 2017 ਵਿਚ ਅਪਲੋਡ ਕੀਤੇ ਇਕ ਬਲਾਗ ਵਿਚ ਮਿਲੀਆਂ। ਬਲਾਗ ਵਿਚ ਇਨ੍ਹਾਂ ਤਸਵੀਰਾਂ ਨੂੰ ਅਪਲੋਡ ਕਰਦੇ ਹੋਇਆ ਸਿਰਲੇਖ ਲਿਖਿਆ ਗਿਆ, "Under Congress rule, Hindi text getting wiped out from signboards in Punjab"

http://laaltopee.zohosites.com/blogs/post/Under-Congress-rule-Hindi-text-getting-wiped-out-from-signboards-in-Punjab/

ਹੁਣ ਅਸੀਂ ਕੀਵਰਡ ਸਰਚ ਦੇ ਜ਼ਰੀਏ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਅਕਤੂਬਰ 2017 ਵਿਚ ਹੀ ਅਪਲੋਡ India TV ਦੀ ਇੱਕ ਵੀਡੀਓ ਮਿਲੀ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਲਿਖਿਆ ਗਿਆ, "Video: Sikh radicals in Punjab blacken Hindi, English words on signboards along National Highway"

https://www.indiatvnews.com/news/india-video-sikh-radicals-in-punjab-blacken-hindi-english-words-on-signboards-along-national-highway-408420

ਆਖਿਰ ਕੀ ਸੀ ਮਾਮਲਾ?

ਦੱਸ ਦਈਏ ਕਿ 2017 ਵਿਚ ਹਾਈਵੇਅ ਬੋਰਡ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣ ਕਾਰਨ ਪੰਜਾਬ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਹ ਵਿਰੋਧ ਬਠਿੰਡਾ ਨਾਲ ਲਗਦੇ ਹਾਈਵੇਅ 'ਤੇ ਵੱਧ ਕੀਤਾ ਗਿਆ।

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਇਹ ਤਸਵੀਰਾਂ ਹਾਲੀਆ ਨਹੀਂ 3 ਸਾਲ ਪੁਰਾਣੀਆਂ ਹਨ। ਪੰਜਾਬ ਵਿਚ ਹਿੰਦੀ ਭਾਸ਼ਾ ਨੂੰ ਲੈ ਕੇ ਵਾਇਰਲ ਦਾਅਵੇ ਵਰਗਾ ਕੋਈ ਵੀ ਪ੍ਰਦਰਸ਼ਨ ਨਹੀਂ ਹੋ ਰਿਹਾ ਹੈ।

Claim: ਹਿੰਦੀ ਭਾਸ਼ਾ ਦਾ ਵੀ ਵਿਰੋਧ ਕਰ ਰਹੇ ਕਿਸਾਨ

Claim By: Mukesh Roy

Fact Check: ਫਰਜ਼ੀ