ਤੱਥ ਜਾਂਚ: ਇਸ ਮਹਿਲਾ ਤੋਂ ਪ੍ਰੇਰਿਤ ਹੋ ਕੇ ਨਹੀਂ ਬਣਾਇਆ ਗਿਆ ਸੀ Statue of Liberty

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਇਕ ਆਰਟੈਸਟ ਨੇ ਸਟੈਚੂ ਆਫ਼ ਲਿਬਰਟੀ ਤੋਂ ਪ੍ਰੇਰਿਤ ਹੋ ਕੇ ਬਣਾਈ ਸੀ।

Fake Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਇਕ ਔਰਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਔਰਤ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਅਮਰੀਕਾ ਵਿਚ ਲੱਗੀ ਸਟੈਂਚੂ ਆਫ਼ ਲਿਬਰਟੀ ਦੀ ਮੂਰਤੀ ਬਣਾਈ ਗਈ ਸੀ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਟੈਂਚ ਆਫ਼ ਲਿਬਰਟੀ ਤੋਂ ਪ੍ਰੇਰਿਤ ਹੋ ਕੇ ਇਸ ਹਿਲਾ ਦੀ ਤਸਵੀਰ ਬਣਾਈ ਗਈ ਹੈ ਨਾ ਇਸ ਮਹਿਲਾ ਤੋਂ ਪ੍ਰਰਿਤ ਹੋ ਕੇ ਸਟੈਚੂ ਆਫ਼ ਲਿਬਰਟੀ ਬਣਾਇਆ ਗਿਆ ਹੈ। 

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ Maurizio Tato Bussani ਨੇ ਵਾਇਰਲ ਤਸਵੀਰ ਨੂੰ 9 ਮਾਰਚ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ''photo of the woman who posed for Statue of Liberty''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ designboom.com ਨਾਮ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਮਿਲੀ। ਵੈੱਬਸਾਈਟ ਅਨੁਸਾਰ ਇ ਤਸਵੀਰ ਨੀਦਰਲੈਂਡ ਦੇ ਐਮਸਟਰਡੈਮ ਦੇ ਰਹਿਣ ਵਾਲੇ ਫੋਟੋਗ੍ਰਾਫਰ ਬਾਸ ਉਤਰਵਿਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਸੀ। 

ਇਸ ਦੇ ਨਾਲ ਹੀ ਵੈੱਬਸਾਈਟ 'ਤੇ ਉਹਨਾਂ ਵੱਲੋਂ ਬਣਾਈਆਂ ਗਈਆਂ ਹੋਰ ਵੀ ਕਈ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। 

ਸਾਨੂੰ ਇਹ ਤਸਵੀਰ yahoo.com ਦੀ ਵੈੱਬਸਾਈਟ 'ਤੇ ਵੀ ਅਪਲੋਡ ਕੀਤੀ ਮਿਲੀ। ਰਿਪੋਰਟ ਵਿਚ ਵੀ ਇਹੀ ਲਿਖਿਆ ਗਿਆ ਸੀ ਕਿ ਇਹ ਤਸਵੀਰ ਇਕ ਕਾਲਪਨਿਕ ਤਸਵੀਰ ਹੈ ਅਤੇ ਇਸ ਨੂੰ ਨੀਦਰਲੈਂਡ ਦੇ ਐਮਸਟਰਡੈਮ ਦੇ ਰਹਿਣ ਵਾਲੇ ਆਰਟਿਸਟ ਬਾਸ ਉਤਰਵਿਕ ਨੇ ਆਰਟੀਫੀਸ਼ਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਇਆ ਹੈ। 

ਸਰਚ ਦੌਰਾਨ ਸਾਨੂੰ Ganbrood (Bas Uterwijk) ਦੇ ਟਵਿੱਟਰ ਅਕਾਊਂਟ 'ਤੇ ਵੀ 3 ਜੂਨ 2020 ਨੂੰ ਤਸਵੀਰ ਅਪਲੋਡ ਕੀਤੀ ਮਿਲੀ। 

ਇਸ ਦੇ ਨਾਲ ਹੀ ਸਾਨੂੰ A2 The Show ਨਾਮ ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਇਕ ਇੰਟਰਵਿਊ ਵੀ ਮਿਲਿਆ। ਇੰਟਰਵਿਊ ਵਿਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਇਹ ਹੈ ਕਿ ਉਹਨਾਂ ਸਾਰੇ ਲੋਕਾਂ ਦੀਆਂ ਤਸਵੀਰਾਂ ਬਣਾਉਣਾ ਹੈ ਜਿਨ੍ਹਾਂ ਦੀ ਮੌਤ ਫੋਟੋਗ੍ਰਾਫੀ ਤੋਂ ਪਹਿਲਾਂ ਹੋ ਗਈ ਸੀ। ਉਹਨਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਲੋਕਾਂ ਦੇ ਪੋਟਰੇਟ ਬਣਾਉਂਦੇ ਹਨ ਅਤੇ ਉਹ ਆਰਟਬ੍ਰੀਡਰ ਨਾਮ ਦਾ ਸਾਫਟਵੇਅਰ ਇਸਤੇਮਾਲ ਕਰਦੇ ਹਨ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ ਹੈ। ਵਾਇਰਲ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਹੈ ਅਤੇ ਇਹ ਤਸਵੀਰ ਇਕ ਆਰਟੈਸਟ ਨੇ ਸਟੈਚੂ ਆ਼ਫ ਲਿਬਰਟੀ ਤੋਂ ਪ੍ਰੇਰਿਤ ਹੋ ਕੇ ਬਣਾਈ ਸੀ।

Claim: ਇਹ ਉਹੀ ਔਰਤ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਅਮਰੀਕਾ ਵਿਚ ਲੱਗੀ ਸਟੈਂਚੂ ਆਫ਼ ਲਿਬਰਟੀ ਦੀ ਮੂਰਤੀ ਬਣਾਈ ਗਈ ਸੀ। 

Claimed By: Maurizio Tato Bussani

Fact Check: ਫਰਜ਼ੀ