Fact Check: ਭਾਜਪਾ ਸਾਂਸਦ ਮੇਨਕਾ ਗਾਂਧੀ ਕਰ ਰਹੀ ਮੋਦੀ ਸਰਕਾਰ ਦੀ ਆਲੋਚਨਾ? ਜਾਣੋ ਵੀਡੀਓ ਦਾ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ BJP ਸਾਂਸਦ ਮੇਨਕਾ ਗਾਂਧੀ ਦਾ ਨਹੀਂ ਹੈ। ਵੀਡੀਓ ਵਿਚ ਕਾਂਗਰੇਸ ਆਗੂ ਡੋਲੀ ਸ਼ਰਮਾ ਭਾਜਪਾ ਦੀ ਆਲੋਚਨਾ ਕਰ ਰਹੀ ਹੈ। 

Fact Check Video of INC leader Dolly Sharma viral in the name of Maneka Gandhi

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਆ ਹੈ। ਇਸ ਵੀਡੀਓ ਵਿਚ ਇੱਕ ਮਹਿਲਾ ਨੂੰ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਵਿਚ ਨਜ਼ਰ ਆ ਰਹੀ ਮਹਿਲਾ ਬੀਜੇਪੀ ਦੀ ਲੀਡਰ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਭਾਜਪਾ ਸਾਂਸਦ ਮੇਨਕਾ ਗਾਂਧੀ ਦਾ ਨਹੀਂ ਹੈ। ਵੀਡੀਓ ਵਿਚ ਕਾਂਗਰੇਸ ਆਗੂ ਡੋਲੀ ਸ਼ਰਮਾ ਭਾਜਪਾ ਦੀ ਆਲੋਚਨਾ ਕਰ ਰਹੀ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ ਬਾਜ਼ ਵਾਲ਼ੀ ਅੱਖ,Eagle eye. ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ,ਚਲੋ ਕਿਸੇ ਦੀ ਤਾਂ ਜ਼ਮੀਰ ਜਾਗੀ।'

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜਿਆ ਵੀਡੀਓ @Kuldipshrma06 ਨਾਂਅ ਦੇ ਇੱਕ ਟਵਿੱਟਰ ਅਕਾਊਂਟ 'ਤੇ ਮਿਲਿਆ। ਇਹ ਟਵੀਟ 27 ਮਈ 2021 ਨੂੰ ਕੀਤਾ ਗਿਆ ਸੀ। ਕੈਪਸ਼ਨ ਅਨੁਸਾਰ ਵੀਡੀਓ ਵਿਚ ਦਿੱਸ ਰਹੀ ਮਹਿਲਾ ਕਾਂਗਰੇਸ ਲੀਡਰ ਡੌਲੀ ਸ਼ਰਮਾ ਹੈ।

ਅੱਗੇ ਵਧਦੇ ਹੋਏ ਅਸੀਂ ਗੂਗਲ ਤੇ ਕੀਵਰਡ ਸਰਚ ਜ਼ਰੀਏ ਮਾਮਲੇ ਨੂੰ ਲੈ ਕੇ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਦਾ ਪੂਰਾ ਹਿੱਸਾ ਕਾਂਗਰੇਸ ਲੀਡਰ ਡਾਲੀ ਸ਼ਰਮਾ ਦੇ ਫੇਸਬੁੱਕ ਪੇਜ 'ਤੇ ਮਿਲਿਆ। ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਹਿੱਸਾ 14 ਮਿੰਟ ਅਤੇ 15 ਸਕਿੰਟ ਤੋਂ ਸ਼ੁਰੂ ਹੁੰਦਾ ਹੈ।

"ਡਾਲੀ ਸ਼ਰਮਾ ਕਾਂਗਰੇਸ ਦੀ ਨੇਤਾ ਹੈ ਅਤੇ ਉਨ੍ਹਾਂ ਨੇ ਸਾਲ 2019 ਵਿੱਚ ਕਾਂਗਰੇਸ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਦਾ ਚੋਣ ਲੜਿਆ ਸੀ।"

"ਜੇਕਰ ਮੇਨਕਾ ਗਾਂਧੀ ਨੇ ਬੀਜੇਪੀ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਹੁੰਦੀ ਤਾਂ ਸਾਰੀਆਂ ਪ੍ਰਮੁੱਖ ਮੀਡੀਆ ਸੰਸਥਾਨਾਂ ਨੇ ਇਸ ਨੂੰ ਲੈ ਕੇ ਰਿਪੋਰਟ ਜ਼ਰੂਰ ਪ੍ਰਕਾਸ਼ਿਤ ਕੀਤੀ ਹੁੰਦੀ ਪਰ ਸਾਨੂੰ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ।"

ਮੇਨਕਾ ਗਾਂਧੀ ਅਤੇ ਵਾਇਰਲ ਵੀਡੀਓ ਵਿਚ ਦਿੱਸ ਰਹੀ ਮਹਿਲਾ ਦੀ ਤਸਵੀਰ ਜਰੀਏ ਤੁਲਨਾ ਕੀਤੀ ਜਾਵੇ ਤਾਂ ਵੀ ਇਹ ਸਾਫ ਹੋ ਜਾਂਦਾ ਹੈ ਕਿ ਵੀਡੀਓ ਮੇਨਕਾ ਗਾਂਧੀ ਦਾ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਭਾਜਪਾ ਸਾਂਸਦ ਮੇਨਕਾ ਗਾਂਧੀ ਦਾ ਨਹੀਂ ਹੈ। ਵੀਡੀਓ ਵਿਚ ਕਾਂਗਰੇਸ ਆਗੂ ਡੋਲੀ ਸ਼ਰਮਾ ਭਾਜਪਾ ਦੀ ਆਲੋਚਨਾ ਕਰ ਰਹੀ ਹੈ।

Claim- BJP Leader Maneka Gandhi critisizing BJP Government
Claimed By- FB Page ਬਾਜ਼ ਵਾਲ਼ੀ ਅੱਖ,Eagle eye.
Fact Check- Fake