Fact Check: ਪਟਾਕਿਆਂ ਕਰਕੇ ਵਾਪਰਿਆ ਹਾਦਸਾ, ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਇਸ ਧਮਾਕੇ ਦਾ ਕਾਰਣ ਪਟਾਕੇ ਸਨ ਨਾ ਕਿ ਵਾਹਨ ਦੀ ਬੈਟਰੀ। ਤਮਿਲ ਨਾਡੂ ਦੇ ਵੀਡੀਓ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬੀ ਮੀਡੀਆ ਅਦਾਰੇ PTC News ਦੀ ਇੱਕ ਵੀਡੀਓ ਕਲਿਪ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇੱਕ CCTV ਫੁਟੇਜ ਹੈ ਜਿਸਦੇ ਵਿਚ ਇੱਕ ਸਕੂਟੀ 'ਤੇ ਧਮਾਕਾ ਹੁੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧਮਾਕਾ ਸਕੂਟੀ ਦੀ ਬੈਟਰੀ ਕਰਕੇ ਹੋਇਆ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਬੈਟਰੀ ਵਾਲੀ ਐਕਟਿਵਾ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਤਮਿਲ ਨਾਡੂ ਦਾ ਹੈ ਜਿਥੇ ਪਟਾਕਿਆਂ ਨੂੰ ਲੈ ਕੇ ਜਾ ਰਹੇ ਵਾਹਨ ਵਿਚ ਧਮਾਕਾ ਹੋ ਗਿਆ ਸੀ। ਇਸ ਧਮਾਕੇ ਦਾ ਕਾਰਣ ਪਟਾਕੇ ਸਨ ਨਾ ਕਿ ਵਾਹਨ ਦੀ ਬੈਟਰੀ। ਤਮਿਲ ਨਾਡੂ ਦੇ ਵੀਡੀਓ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Amrik Lopon" ਨੇ 9 ਨਵੰਬਰ 2021 ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬੈਟਰੀ ਵਾਲ਼ੀ ਐਕਟਿਵਾ ਦੂਸਰੇਆ ਨੂੰ ਵੀ ਲੈ ਬੈਠਣਾ ਐਨਾ ne"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਹ ਘਟਨਾ 4 ਨਵੰਬਰ ਦੀਵਾਲੀ ਵਾਲੇ ਦਿਨ ਵਾਪਰਦੀ ਹੈ ਜਦੋਂ ਇੱਕ ਵਿਅਕਤੀ ਆਪਣੇ ਮੁੰਡੇ ਨਾਲ ਸਥਾਨਕ ਪਟਾਕਿਆਂ ਨੂੰ ਆਪਣੇ ਵਾਹਨ 'ਤੇ ਲੈ ਕੇ ਜਾ ਰਿਹਾ ਹੁੰਦਾ ਹੈ। ਇਹ ਘਟਨਾ ਤਮਿਲ ਨਾਡੂ ਦੇ ਪੁਡੂਚੇਰੀ ਦੀ ਹੈ ਅਤੇ ਦੱਸ ਦਈਏ ਕਿ ਇਸ ਘਟਨਾ ਕਾਰਨ ਦੋਵੇਂ ਪਿਓ ਪੁੱਤ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਨੂੰ ਲੈ ਕੇ Indian Express ਦੀ 6 ਨਵੰਬਰ ਨੂੰ ਪ੍ਰਕਾਸ਼ਿਤ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਟਾਇਮਸ ਨਾਉ ਦੀ ਇੱਕ ਰਿਪੋਰਟ ਮਿਲੀ ਜਿਸਦੇ ਵਿਚ ਸੰਵਾਦਦਾਤਾ ਨੇ ਮੌਕੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ। ਸੰਵਾਦਦਾਤਾ ਅਨੁਸਾਰ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਧਮਾਕੇ ਦਾ ਕਾਰਣ ਸਥਾਨਕ ਪਟਾਕੇ ਸਨ।
ਇਸ ਮਾਮਲੇ ਨੂੰ ਲੈ ਕੇ ਸਾਰੀ ਅਧਿਕਾਰਿਕ ਖਬਰਾਂ ਨੂੰ ਪੜ੍ਹਿਆ ਜਾਵੇ ਤਾਂ ਕੀਤੇ ਵੀ ਧਮਾਕੇ ਦਾ ਕਾਰਣ ਵਾਹਨ ਦੀ ਬੈਟਰੀ ਨਹੀਂ ਦੱਸੀ ਗਈ ਹੈ। ਮਤਲਬ ਸਾਫ ਸੀ ਕਿ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ 5 ਨਵੰਬਰ ਨੂੰ ਪ੍ਰਕਾਸ਼ਿਤ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
PTC News ਦੀ ਇਸ ਕਲਿਪ ਦੇ ਪੂਰੇ ਵਰਜ਼ਨ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਤਮਿਲ ਨਾਡੂ ਦਾ ਹੈ ਜਿਥੇ ਪਟਾਕਿਆਂ ਨੂੰ ਲੈ ਕੇ ਜਾ ਰਹੇ ਵਾਹਨ ਵਿਚ ਧਮਾਕਾ ਹੋ ਗਿਆ ਸੀ। ਇਸ ਧਮਾਕੇ ਦਾ ਕਾਰਣ ਪਟਾਕੇ ਸਨ ਨਾ ਕਿ ਵਾਹਨ ਦੀ ਬੈਟਰੀ। ਤਮਿਲ ਨਾਡੂ ਦੇ ਵੀਡੀਓ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- New Battery Activa Blast Video
Claimed By- FB User Amrik Lopon
Fact Check- Misleading