ਤੱਥ ਜਾਂਚ: ਯੂਪੀ ਦੀ ਇਕ ਘਟਨਾ ਦੀ ਤਸਵੀਰ ਨੂੰ ਕੋਲਕਾਤਾ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਜਿਸ ਬੱਚੀ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਉਹ ਉੱਤਰ ਪ੍ਰਦੇਸ਼ ਦੀ ਇੱਕ ਘਟਨਾ ਨਾਲ ਸਬੰਧਿਤ ਪੀੜਤਾਂ ਦੀ ਹੈ।।

Fact check: A picture of an incident in UP is being made viral by telling Kolkata

ਰੋਜਾਨਾ ਸਪੋਕਸਮੈਨ( ਮੋਹਾਲੀ ਟੀਮ) -  ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਬੱਚੀ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਛਮ ਬੰਗਾਲ ਦੇ ਕੋਲਕਾਤਾ ਵਿਚ ਇਸ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਇਸਨੂੰ ਬਾਅਦ ਵਿਚ ਬੇਹਰਿਹਮੀ ਨਾਲ ਮਾਰ ਦਿੱਤਾ ਗਿਆ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਵਿਚ ਇਸਤੇਮਾਲ ਕੀਤੀ ਗਈ ਬੱਚੀ ਦੀ ਤਸਵੀਰ ਉੱਤਰ ਪ੍ਰਦੇਸ਼ ਦੀ ਇੱਕ ਘਟਨਾ ਨਾਲ ਸਬੰਧਿਤ ਪੀੜਿਤ ਦੀ ਹੈ।

ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ गोविन्द द्विवेदी ਨੇ 9 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ‘’ सारे लिब्रान्डू गैंग कहाँ अंडरग्राउंड हो गए
क्या केवल भाजपा शाषित राज्य मे ही विरोध करना आता है?
ये देश की बेटी नही है क्या ?
अब सब के सब ऐसे बैठे हैं जैसे सीमेन्ट की बोरी पर पानी डाल दिया गया हो !!!
#कोलकाता मे एक 9 साल की लड़की का नग्न,सिर कटाहुआ छत पर मिला।
बलात्कार करके बेरहमी से हत्याहुई।‘’

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਆਪਣੀ ਸਰਚ ਦੌਰਾਨ www.amarujala.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 28 ਅਕਤੂਬਰ 2020 ਨੂੰ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਵਾਇਰਲ ਹੋ ਰਹੀ ਲੜਕੀ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਹੋਈ ਸੀ।

ਰਿਪੋਰਟ ਅਨੁਸਾਰ ਇਸ ਲੜਕੀ ਨੇ ਇਕ ਲੜਕੇ ਵੱਲੋਂ ਪਰੇਸ਼ਾਨ ਕਰਨ ‘ਤੇ ਏਟਾ ਜ਼ਿਲ੍ਹਾ ਹਸਪਤਾਲ ਵਿਖੇ ਉਸਾਰੀ ਅਧੀਨ ਮਹਿਲਾ ਜਣੇਪਾ ਵਿੰਗ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਕੇ ਆਰੋਪੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।

ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਇਕ ਰਿਪੋਰਟ ਮਿਲੀ ਜੋ ਕਿ 9 ਨਵੰਬਰ 2020 ਨੂੰ ਪਬਲਿਸ਼ ਕੀਤੀ ਗਈ ਸੀ। ਇਸ ਰਿਪੋਰਟ ਅਨੁਸਾਰ 26 ਅਕਤੂਬਰ ਨੂੰ ਜਿਲ੍ਹਾ ਮੈਟਰਨਿਟੀ ਵਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਮਾਮਲੇ ਵਿਚ ਡੀਐੱਮਸੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਪਰਿਵਾਰ ਨੇ ਹੱਤਿਆ ਦਾ ਆਰੋਪ ਲਗਾਇਆ ਹੈ।

ਹੁਣ ਅਸੀਂ ਦਾਅਵੇ ਅਨੁਸਾਰ ਕੋਈ ਰਿਪੋਰਟ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਹਾਲ ਹੀ ਵਿਚ ਕੋਲਕਾਤਾ ਵਿਚ ਕੋਈ ਅਜਿਹੀ ਘਟਨਾ ਘਟੀ ਹੈ ਜਾਂ ਨਹੀਂ। ਦਾਅਵੇ ਨਾਲ ਸਬੰਧਿਤ ਕੀਵਰਡ ਸਰਚ ਕਰਨ ‘ਤੇ ਸਾਨੂੰ www.tv9hindi.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 4 ਫਰਵਰੀ ਨੂੰ ਅਪਲੋਡ ਕੀਤੀ ਗਈ।

ਰਿਪੋਰਟ ਅਨੁਸਾਰ ਕੋਲਕਾਤਾ ਦੇ ਜੋਡਾਬਾਗਾਨ ਇਲਾਕੇ ਵਿਚ 9 ਸਾਲ ਦੀ ਇਕ ਲੜਕੀ ਦਾ ਸਰੀਰ ਇਕ ਛੱਤ ਤੋਂ ਮਿਲਿਆ ਸੀ। ਰਿਪੋਰਟ ਵਿਚ ਲੜਕੀ ਨਾਲ ਜਬਰਜਨਾਹ ਹੋਣ ਦੀ ਗੱਲ ਵੀ ਕਹੀ ਗਈ ਹੈ। ਪੂਰੀ ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।

ਨਤੀਜਾ – ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਯੂਪੀ ਦੀ ਘਟਨਾ ਨਾਲ ਸਬੰਧਿਤ ਲੜਕੀ ਦੀ ਤਸਵੀਰ ਨੂੰ ਕੋਲਕਾਤਾ ਦੀ ਘਟਨਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim - ਪੱਛਮ ਬੰਗਾਲ ਦੇ ਕੋਲਕਾਤਾ ਵਿਚ ਇਸ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਇਸ ਨੂੰ ਬਾਅਦ ਵਿਚ ਬੇਹਰਿਹਮੀ ਨਾਲ ਮਾਰ ਦਿੱਤਾ ਗਿਆ।

Claimed By - गोविन्द द्विवेदी

Fact Check – ਗੁੰਮਰਾਹਕੁੰਨ