Fact Check: ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਪਿਛਲੇ ਸਾਲ ਹੋਇਆ ਸੀ, ਹਾਲੀਆ ਦਾਅਵਾ ਗੁੰਮਰਾਹਕੁਨ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਪਿਛਲੇ ਸਾਲ ਮਈ ਵਿਚ ਹੋ ਗਿਆ ਸੀ।

Viral Photo

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਾਕੀ ਦੇ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ ਹੈ ਅਤੇ ਮੀਡੀਆ ਜਗਤ ਵਿਚ ਇਸ ਦੀ ਕੋਈ ਚਰਚਾ ਨਹੀਂ। ਇਹ ਪੋਸਟ ਹਜਾਰਾਂ ਫੇਸਬੁੱਕ ਯੂਜ਼ਰ ਵੱਲੋਂ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਜਦੋਂ ਸਪੋਕਸਮੈਨ ਨੇ ਪੜਤਾਲ ਕੀਤੀ ਤਾਂ ਪਾਇਆ ਕਿ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਪਿਛਲੇ ਸਾਲ ਮਈ ਵਿਚ ਹੋ ਗਿਆ ਸੀ। ਹੁਣ ਉਨ੍ਹਾਂ ਦੇ ਨਾਂਅ ਤੋਂ ਪੋਸਟ ਵਾਇਰਲ ਕਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Yogendra Singh Rajput ਨੇ 10 ਮਈ 2021 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਲਿਖਿਆ, "अगर कोई (अभिनेता) मर गया होता तो मीडिया रो रही होती राजनेताओं की आत्मा बाहर आ जाती और भारत की जनता रोड पर आ जाती इतनी गुलामी है अब इससे बड़ी ** क्या हो सकती है। अपनी हॉकी स्टिक के साथ विदा हुए भारत के महान हॉकी खिलाड़ी श्री बलबीर सिंह सीनियर... भारत को तीन ओलंपिक स्वर्ण पदक जिताने में अहम योगदान दिया था.. वहीं 1952 हेलसिंकी ओलंपिक फ़ाइनल में नीदरलैंड के ख़िलाफ़ इनका 5 गोल का रिकॉर्ड आज तक कोई नहीं तोड़ सका है...नमन है 
 #BalbirSinghSenior"

ਇਸ ਪੋਸਟ ਦਾ ਆਰਕਾਇਵਡ  ਲਿੰਕ। ਪੜਤਾਲ ਕੀਤੇ ਜਾਣ ਤੱਕ ਇਸ ਨੂੰ 1.5 ਹਜਾਰ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਸੀ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਉਨ੍ਹਾਂ ਦੇ ਦੇਹਾਂਤ ਨੂੰ ਲੈ ਕੇ ਕਈ ਖਬਰਾਂ ਮਿਲੀਆਂ। BBC ਨੇ ਮਾਮਲੇ ਨੂੰ ਲੈ ਕੇ 25 ਮਈ 2020 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "ਬਲਬੀਰ ਸਿੰਘ ਸੀਨੀਅਰ: 3 ਵਾਰ ਓਲੰਪਿਕ ਗੋਲਡ ਮੈਡਲ ਜਿੱਤ ਕੇ ਹਾਕੀ ਵਿੱਚ ਸਦਾ ਲਈ ਮਹਾਨਤਾ ਖੱਟਣ ਵਾਲੇ ਖਿਡਾਰੀ"

ਇਸ ਖ਼ਬਰ ਵਿਚ BBC ਦੇ ਪੱਤਰਕਾਰ ਨਾਲ ਬਲਬੀਰ ਸਿੰਘ ਦੀ ਗੱਲਬਾਤ ਦੇ ਵੀਡੀਓ ਨੂੰ ਵੀ ਵੇਖਿਆ ਜਾ ਸਕਦਾ ਹੈ। ਇਸ ਖਬਰ ਨੂੰ ਇੱਥੇ ਕਲਿੱਕ ਕਰ ਪੜ੍ਹਿਆ ਜਾ ਸਕਦਾ ਹੈ। 

ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਨੂੰ ਲੈ ਕੇ ETV ਭਾਰਤ ਅਤੇ ABPLive ਦੀ ਖ਼ਬਰਾਂ ਇੱਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ - ਜਦੋਂ ਸਪੋਕਸਮੈਨ ਨੇ ਪੜਤਾਲ ਕੀਤੀ ਤਾਂ ਪਾਇਆ ਕਿ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਪਿਛਲੇ ਸਾਲ ਮਈ ਵਿਚ ਹੋ ਗਿਆ ਸੀ। ਹੁਣ ਉਨ੍ਹਾਂ ਦੇ ਨਾਂਅ ਤੋਂ ਪੋਸਟ ਵਾਇਰਲ ਕਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।

Claim: ਹਾਲ ਹੀ ਵਿਚ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ ਹੈ 
Claimed BY: ਫੇਸਬੁੱਕ ਯੂਜ਼ਰ Yogendra Singh Rajput
Fact ChecK:  ਫਰਜ਼ੀ