Fact Check: ਨਵ ਵਿਆਹੁਤਾ ਜੋੜੇ ਨੂੰ ਅਸ਼ੀਰਵਾਦ ਦਿੰਦੀ ਪੰਜਾਬ ਪੁਲਿਸ ਦਾ ਇਹ ਵੀਡੀਓ ਪੁਰਾਣਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਾ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਮਾੜੇ ਵਤੀਰੇ ਨੂੰ ਲੈ ਕੇ ਕਈ ਵੀਡੀਓ ਵਾਇਰਲ ਹੋਏ ਅਤੇ ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਪੰਜਾਬ ਪੁਲਿਸ ਦੀ ਚੰਗੀ ਛਵੀ ਵੇਖੀ ਜਾ ਸਕਦੀ ਹੈ। ਇਸ ਵੀਡੀਓ ਵਿਚ ਪੰਜਾਬ ਵਿਚ ਲਾਕਡਾਊਨ ਦੀ ਪਾਲਣਾ ਤੋਂ ਖੁਸ਼ ਨਵ ਵਿਹਾਉਤਾ ਜੋੜੇ ਨੂੰ ਆਪਣਾ ਅਸ਼ੀਰਵਾਦ ਦਿੰਦੀ ਵੇਖੀ ਜਾ ਸਕਦੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਾ ਹੈ।

ਵਾਇਰਲ ਪੋਸਟ

IPS ਦਿਪਾਂਸ਼ੂ ਕਾਬਰਾ ਨੇ ਟਵਿਟਰ 'ਤੇ 11 ਮਈ ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "#COVID प्रोटोकॉल का पालन कर नव विवाहित बाइक से घर जा रहे थे. पुलिस ने घर के बड़े की तरह बधाई व नेग दिया. Beautiful Gesture from #Khaakhi. (video perhaps from Punjab) VC-SM"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਫੇਸਬੁੱਕ 'ਤੇ ਇਹ ਵੀਡੀਓ ਮਈ 2020 ਦਾ ਅਪਲੋਡ ਮਿਲਿਆ। ਫੇਸਬੁੱਕ ਯੂਜ਼ਰ Choudhary Bhupesh Siwas ਨੇ 18 ਮਈ 2020 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "पंजाब पुलिस ने नव विवाहित जोड़े को माला पहना कर सम्मानित किया और शगुन दिया। क्योंकि लॉक डाउन की इस विषम परिस्थिति में बिना भीड़ बिना बेंड बाजा बरात के ये जोड़ा बहुत ही सादे तरीके से विवाह कर के दूल्हा अपनी दुल्हन को बाइक से घर ले जा रहा है। वैसे ये तो गजब फीलिंग है अपनी दुल्हन को सबके बीच से बाइक पर लाना????????????????????????"

ਇਸ ਪੋਸਟ ਤੋਂ ਸਾਫ਼ ਹੋਇਆ ਕਿ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਪੋਸਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਾ ਹੈ।

Claim: ਵੀਡੀਓ ਨੂੰ ਹਾਲੀਆ ਦੱਸਿਆ ਜਾ ਰਿਹਾ ਹੈ
Claimed BY: IPS ਦਿਪਾਂਸ਼ੂ ਕਾਬਰਾ
Fact Check: ਗੁੰਮਰਾਹਕੁਨ