Fact Check: ਮੋਦੀ ਸਰਕਾਰ 'ਤੇ ਤੰਜ਼ ਕੱਸਦਾ ਡਾ. ਮਨਮੋਹਨ ਸਿੰਘ ਦਾ ਫਰਜੀ ਟਵੀਟ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਨਮੋਹਨ ਸਿੰਘ ਦੇ ਨਾਂਅ ਤੋਂ ਬਣਾਇਆ ਗਿਆ ਅਕਾਊਂਟ ਫਰਜੀ ਹੈ।

Fact Check: Manmohan Singh's fake tweet goes viral on Modi government

RSFC (Team Mohali): ਸੋਸ਼ਲ ਮੀਡੀਆ 'ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂਅ ਤੋਂ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਮੋਦੀ ਸਰਕਾਰ 'ਤੇ ਤੰਜ਼ ਕੱਸਦੇ ਨਜ਼ਰ ਆ ਰਹੇ ਹਨ। ਟਵੀਟ ਵਿਚ ਮਨਮੋਹਨ ਸਿੰਘ ਭਾਜਪਾ ਸਰਕਾਰ ਦੇ ਸੰਸਦ ਮੈਂਬਰਾਂ ਵੱਲੋਂ ਗੋਦ ਲਏ ਪਿੰਡਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ ਅਤੇ ਮੋਦੀ ਸਰਕਾਰ ਦੇ 7 ਸਾਲ ਦੇ ਕਾਰਜਕਾਲ ਦੀ ਨਾਕਾਮਯਾਬੀ ਦੱਸ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਨਮੋਹਨ ਸਿੰਘ ਦੇ ਨਾਂਅ ਤੋਂ ਬਣਾਇਆ ਗਿਆ ਇਹ ਅਕਾਊਂਟ ਫਰਜੀ ਹੈ। ਕਈ ਮੀਡੀਆ ਰਿਪੋਰਟ ਅਨੁਸਾਰ ਮਨਮੋਹਨ ਸਿੰਘ ਸੋਸ਼ਲ ਮੀਡੀਆ 'ਤੇ ਨਹੀਂ ਹਨ।

ਵਾਇਰਲ ਟਵੀਟ

ਟਵਿੱਟਰ ਅਕਾਊਂਟ "DR.MANMOHAN SINGH" ਵੱਲੋਂ 10 ਜੂਨ ਨੂੰ ਟਵੀਟ ਕਰਦਿਆਂ ਲਿਖਿਆ ਗਿਆ, "मोदी सरकार के सांसदों ने जो गाँव गोद में लिए थे. वे गोद में ही हैं या चलने भी लगे हैं? अब तो 7 साल हो गए."

ਵਾਇਰਲ ਟਵੀਟ ਦਾ ਆਰਕਾਇਵਡ ਲਿੰਕ। 

ਟਵਿੱਟਰ ਅਕਾਊਂਟ ਮਨਮੋਹਨ ਸਿੰਘ ਦਾ ਨਹੀਂ

ਜਦੋਂ ਅਸੀਂ ਇਸ ਟਵਿੱਟਰ ਅਕਾਊਂਟ ਨੂੰ ਦੇਖਿਆ ਤਾਂ ਸ਼ੱਕ ਹੋਇਆ ਕਿ ਇਹ ਫਰਜੀ ਹੈ। 

1. Blue Tick ਅਧਿਕਾਰਿਤ ਨਹੀਂ ਹੈ ਇਹ ਅਕਾਊਂਟ
2. ਅਪ੍ਰੈਲ 2021 ਵਿਚ ਬਣਾਇਆ ਗਿਆ ਇਹ ਅਕਾਊਂਟ
3. @PMdrmanmohan ਛਵੀ ਅਨੁਸਾਰ ਸ਼ੱਕੀ ਯੂਜ਼ਰਨੇਮ
4. ਅਕਾਊਂਟ ਦੇ Bio Section ਵਿਚ ਸਮਾਨ ਤੋਂ ਵੀ ਘੱਟ ਜਾਣਕਾਰੀ

 

ਸਾਬਕਾ PM ਮਨਮੋਹਨ ਸਿੰਘ ਇੱਕ ਵੱਡੀ ਹਸਤੀ ਹਨ ਅਤੇ ਉਨ੍ਹਾਂ ਦਾ ਅਕਾਊਂਟ Blue Tick ਵੇਰੀਫਾਈਡ ਨਾ ਹੋਣਾ ਸ਼ੱਕ ਪੈਦਾ ਕਰਦਾ ਹੈ ਅਤੇ ਇਹ ਅਕਾਊਂਟ ਅਪ੍ਰੈਲ 2021 ਵਿਚ ਬਣਾਇਆ ਗਿਆ ਹੈ ਜਿਸਦਾ ਯੂਜ਼ਰਨੇਮ ਹੈ PMdrmanmohan. ਇਹ ਯੂਜ਼ਰਨੇਮ ਹਾਲੀਆ ਸਥਿਤੀ ਨੂੰ ਦੇਖਦੇ ਹੋਏ ਜਾਅਲੀ ਸਾਬਿਤ ਹੁੰਦਾ ਹੈ। ਮਨਮੋਹਨ ਸਿੰਘ ਸਾਬਕਾ PM ਹਨ ਅਤੇ ਯੂਜ਼ਰਨੇਮ ਵਿਚ ਅਜਿਹੀ ਜਾਣਕਾਰੀ ਸ਼ੱਕ ਪੈਦਾ ਕਰਦੀ ਹੈ।

ਮਨਮੋਹਨ ਸਿੰਘ ਨੇ ਜਦੋਂ ਵੀ ਭਾਜਪਾ ਸਰਕਾਰ ਨੂੰ ਲੈ ਕੇ ਕੋਈ ਗੱਲ ਕੀਤੀ ਹੈ ਤਾਂ ਉਹ ਸੁਰਖੀ ਬਣੀ ਹੈ ਅਤੇ ਜੇ ਅਜਿਹਾ ਕੋਈ ਟਵੀਟ ਉਨ੍ਹਾਂ ਵੱਲੋਂ ਕੀਤਾ ਜਾਂਦਾ ਤਾਂ ਜਰੂਰ ਖ਼ਬਰਾਂ ਦਾ ਹਿੱਸਾ ਬਣਦਾ। ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਸਾਨੂੰ ਇਸ ਟਵੀਟ ਨੂੰ ਲੈ ਕੇ ਕੋਈ ਵੀ ਖਬਰ ਨਹੀਂ ਮਿਲੀ। ਪਰ ਹਾਂ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਇਹ ਗੱਲ ਦੱਸੀ ਗਈ ਸੀ ਕਿ ਮਨਮੋਹਨ ਸਿੰਘ ਸੋਸ਼ਲ ਮੀਡੀਆ 'ਤੇ ਨਹੀਂ ਹਨ ਅਤੇ 2012 ਵਿਚ ਮਨਮੋਹਨ ਸਿੰਘ ਦੇ ਨਾਂਅ ਤੋਂ ਬਣਾਏ ਗਏ ਕਈ ਫਰਜੀ ਅਕਾਊਂਟ ਟਵਿਟਰ ਵੱਲੋਂ ਡਿਲੀਟ ਕੀਤੇ ਗਏ ਸਨ।

2012 ਵਿਚ ਪ੍ਰਕਾਸ਼ਿਤ thejournal.ie ਦੀ ਇੱਕ ਰਿਪੋਰਟ ਅਨੁਸਾਰ ਟਵਿੱਟਰ ਨੇ ਮਨਮੋਹਨ ਸਿੰਘ ਦੇ ਨਾਂਅ ਤੋਂ ਬਣਾਏ ਗਏ ਕਈ ਫਰਜੀ ਅਕਾਊਂਟ ਬਲਾਕ ਕੀਤੇ ਸਨ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Claim- Manmohan Singh tweet on BJP Government

Claimed By- PMdrmanmohan

Fact Check- Fake