Fact Check: NCP ਲੀਡਰ ਨਵਾਬ ਮਲਿਕ ਦੀ ਨਹੀਂ ਹੈ ਇਹ ਤਸਵੀਰ
ਵਾਇਰਲ ਤਸਵੀਰ ਨਵਾਬ ਮਲਿਕ ਦੀ ਨਹੀਂ ਹੈ। ਇਸ ਤਸਵੀਰ ਵਿਚ ਨਵਾਬ ਮਲਿਕ ਦਾ ਚਿਹਰਾ ਕੱਟ ਕੇ ਐਡੀਟਿੰਗ ਟੂਲਜ਼ ਦੀ ਮਦਦ ਨਾਲ ਚਿਪਕਾਇਆ ਗਿਆ ਹੈ।
RSFC (Team Mohali)- ਮਹਾਰਾਸ਼ਟਰ ਦੇ NCP ਆਗੂ ਨਵਾਬ ਮਲਿਕ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਤਸਵੀਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਨਵਾਬ ਮਲਿਕ ਨੂੰ ਫਟੇ-ਪੁਰਾਣੇ ਲਿੱਬੜੇ ਕੱਪੜੇ ਪਾਏ ਹੱਥ 'ਚ ਤਕੜੀ ਫੜ੍ਹੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰੋੜਾਂ ਦੇ ਮਾਲਕ ਨਵਾਬ ਮਲਿਕ ਦੀ ਇਹ ਪੁਰਾਣੀ ਤਸਵੀਰ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਾਬ ਮਲਿਕ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਫੇਰੀ ਵਾਲੇ ਸਨ। ਯੂਜ਼ਰਸ ਨਵਾਬ ਮਲਿਕ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੇ ਪਿਛੋਕੜ ਦੇ ਜਾਂਚ ਦੀ ਮੰਗ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਨਵਾਬ ਮਲਿਕ ਦੀ ਨਹੀਂ ਹੈ। ਇਸ ਤਸਵੀਰ ਵਿਚ ਨਵਾਬ ਮਲਿਕ ਦਾ ਚਿਹਰਾ ਕੱਟ ਕੇ ਐਡੀਟਿੰਗ ਟੂਲਜ਼ ਦੀ ਮਦਦ ਨਾਲ ਚਿਪਕਾਇਆ ਗਿਆ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Dhiraj Kumar Sharma" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "करोड़ो के वारे न्यारे भंगार करोड़पति नवाब मल्लिक"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਇਹ ਤਸਵੀਰ ਨਵਾਬ ਮਲਿਕ ਦੀ ਨਹੀਂ ਹੈ
ਸਾਨੂੰ ਅਸਲ ਤਸਵੀਰ "www.thehumansofindia.com" ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਮਿਲੀ। ਅਸਲ ਤਸਵੀਰ ਨਵਾਬ ਮਲਿਕ ਦੀ ਨਹੀਂ ਹੈ। ਇਸ ਤਸਵੀਰ ਨੂੰ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ ਐਡਿਟ ਕਰਕੇ ਕਿਸੇ ਆਮ ਫੇਰੀ ਵਾਲੇ ਦੀ ਤਸਵੀਰ 'ਤੇ ਨਵਾਬ ਮਲਿਕ ਦਾ ਚਿਹਰਾ ਚਿਪਕਾਇਆ ਗਿਆ ਹੈ।
ਇਹ ਤਸਵੀਰ ਮੁੰਬਈ ਦੇ ਇੱਕ ਆਮ ਫੇਰੀ ਵਾਲੇ ਦੀ ਹੈ। ਇਸ ਆਰਟੀਕਲ ਵਿਚ ਇਸ ਵਿਅਕਤੀ ਦੇ ਸੰਘਰਸ਼ ਬਾਰੇ ਦੱਸਿਆ ਗਿਆ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ। ਇਸ ਆਰਟੀਕਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਨਵਾਬ ਮਲਿਕ ਦੀ ਨਹੀਂ ਹੈ। ਇਸ ਤਸਵੀਰ ਵਿਚ ਨਵਾਬ ਮਲਿਕ ਦਾ ਚਿਹਰਾ ਕੱਟ ਕੇ ਐਡੀਟਿੰਗ ਟੂਲਜ਼ ਦੀ ਮਦਦ ਨਾਲ ਚਿਪਕਾਇਆ ਗਿਆ ਹੈ।
Claim- Old Image of NCP Leader Nawab Malik as Scrap Seller
Claimed By- FB User Dhiraj Kumar Sharma
Fact Check- Morphed