Fact Check: ਕੈਪਟਨ ਅਮਰਿੰਦਰ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਮੰਗਣੀ? ਜਾਣੋ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ। ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2016 ਦੀ ਹੈ।

Fact Check: No, Captain Amarinder Singh's Grandson not married Prakash Singh Badal's GrandDaughter

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਜੋੜੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਮੰਗਣੀ ਹੋ ਗਈ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਕਾਂਗਰੇਸ ਅਤੇ ਅਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਵਿਚ ਮਿਲੀਭਗਤ ਦੱਸ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੋਤਾ ਹੈ ਪਰ ਤਸਵੀਰ ਵਿਚ ਦਿੱਸ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ ਹੈ। ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ। ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2016 ਦੀ ਹੈ। ਹੁਣ ਪੁਰਾਣੀ ਖਬਰ ਨੂੰ ਮੁੜ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਇਹ ਤਸਵੀਰ ਸਾਨੂੰ ਅੱਜ Whatsapp 'ਤੇ Fact Check ਕਰਨ ਲਈ ਮਿਲੀ ਅਤੇ ਫੇਸਬੁੱਕ ਜਰੀਏ ਅਸੀਂ ਪਾਇਆ ਕਿ ਇਹ ਤਸਵੀਰ ਇਸ ਸਾਲ ਸਿਤੰਬਰ ਵਿਚ ਕਾਫੀ ਵਾਇਰਲ ਹੋਈ ਸੀ। ਇਹ ਤਸਵੀਰ ਫੇਸਬੁੱਕ ਪੇਜ "Aam Aadmi Party Halka Dakha" ਨੇ ਵੀ ਸ਼ੇਅਰ ਕੀਤੀ ਸੀ। ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਸ ਤਸਵੀਰ ਨਾਲ ਜੁੜੇ ਕਈ ਖਬਰਾਂ ਮਿਲੀਆਂ।

2017 ਵਿਚ SM Hoax Slayer ਨੇ ਕੀਤਾ ਸੀ ਦਾਅਵੇ ਦਾ Fact Check

ਸਾਨੂੰ ਇਸ ਦਾਅਵੇ ਨੂੰ ਲੈ ਕੇ Hoax Slayer ਦਾ 4 ਫਰਵਰੀ 2017 ਫੇਸਬੁੱਕ ਪੋਸਟ ਮਿਲਿਆ। ਇਸ ਪੋਸਟ ਵਿਚ ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ। Hoax Slayer ਦੱਸਿਆ ਸੀ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ। ਇਸ ਪੋਸਟ ਵਿਚ ਉਨ੍ਹਾਂ ਨੇ ਵਾਇਰਲ ਤਸਵੀਰ ਨਾਲ ਪ੍ਰਕਾਸ਼ਿਤ 2016 ਦੀ ਖਬਰ ਦਾ ਲਿੰਕ ਵੀ ਸਾਂਝਾ ਕੀਤਾ ਸੀ। ਉਸ ਖਬਰ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਸੀ ਅਤੇ ਉਸ ਖਬਰ ਅਨੁਸਾਰ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਅਤੇ ਸੀਨੀਅਰ ਕਾਂਗਰੇਸ ਆਗੂ ਕਰਨ ਸਿੰਘ ਦੀ ਮ੍ਰਿਗਨਕਾ ਸਿੰਘ ਦੀ ਮੰਗਣੀ ਹੈ।

ਮਤਲਬ ਇਹ ਗੱਲ ਸਾਫ ਹੋਈ ਕਿ ਇਹ ਦਾਅਵਾ 2017 ਤੋਂ ਵਾਇਰਲ ਹੋ ਰਿਹਾ ਹੈ ਅਤੇ ਇਹ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਅਤੇ ਸੀਨੀਅਰ ਕਾਂਗਰੇਸ ਆਗੂ ਕਰਨ ਸਿੰਘ ਦੀ ਮ੍ਰਿਗਨਕਾ ਸਿੰਘ ਦੀ ਮੰਗਣੀ ਹੈ। 

 ਨਿਰਵਾਣ ਸਿੰਘ ਅਤੇ ਮ੍ਰਿਗਨਕਾ ਸਿੰਘ ਦੇ ਵਿਆਹ ਨੂੰ ਲੈ ਕੇ ਹਿੰਦੁਸਤਾਨ ਟਾਇਮਸ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੋਤਾ ਹੈ ਪਰ ਤਸਵੀਰ ਵਿਚ ਦਿੱਸ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ ਹੈ। ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ। ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2016 ਦੀ ਹੈ। ਹੁਣ ਪੁਰਾਣੀ ਖਬਰ ਨੂੰ ਮੁੜ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Captain Amarinder Singh's Grandson marries Prakash Singh Badal's GrandDaughter
Claimed By- Aam Aadmi Party Halka Dakha
Fact Check- Fake