ਤੱਥ ਜਾਂਚ - ਵਾਇਰਲ ਤਸਵੀਰ ਵਿਚ ਨਹੀਂ ਹਨ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ, ਤਸਵੀਰ ਐਡਿਟਡ 

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਪੜਤਾਲ ਦੌਰਾਨ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਤਸਵੀਰ ਵਿਚ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਨਵਜੰਮੀ ਧੀ ਨਹੀਂ

First Look Of Virat Kohli And Anushka Sharma's Daughter? Not Really

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਬੀਤੇ ਦਿਨੀਂ ਧੀ ਦਾ ਜਨਮ ਹੋਇਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇਕ ਤਸਵੀਰ ਨਵਜੰਮੇ ਬੱਚੇ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੱਚਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਹੈ। 
ਸਪੋਕਸਮੈਨ ਨੇ ਪੜਤਾਲ ਦੌਰਾਨ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਤਸਵੀਰ ਵਿਚ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਨਵਜੰਮੀ ਧੀ ਨਹੀਂ ਬਲਕਿ ਕ੍ਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦੇ ਬੱਚੇ ਦੀ ਹੈ। 

ਵਾਇਰਲ ਪੋਸਟ 
The Sitamarhi ਨਾਮ ਦੇ ਫਸੇਬੁੱਕ ਪੇਜ਼ ਨੇ 11 ਜਨਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''टीम इंडिया के कप्तान विराट कोहली के घर आई नन्हीं परी...उनकी पत्नी अनुष्का शर्मा ने दिया बेटी को  जन्म !!! #thesitamarhiashishjha''

ਵਾਇਰਲ ਤਸਵੀਰ ਦਾ ਅਰਕਾਇਰਵਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਪੜਤਾਲ ਦੀ ਸ਼ੁਰੂਆਤ ਵਿਚ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਵਾਇਰਲ ਤਸਵੀਰ ਵਿਚ ਜੋ ਬੱਚਾ ਹੈ ਉਸ ਨਾਲ ਮੇਲ ਖਾਂਦੀ ਤਸਵੀਰ filmibeat.com ਦੇ ਆਰਟੀਕਲ ਵਿਚ ਮਿਲੀ। ਇਹ ਬੱਚਾ ਅਦਾਕਾਰਾ ਕ੍ਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਨਾਲ ਸੀ। filmibeat.com ਦਾ ਆਰਟੀਕਲ 19 ਜਨਵਰੀ 2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। 

ਹੋਰ ਸਰਚ ਕਰਨ 'ਤੇ ਸਾਨੂੰ ਇਕ ਹੋਰ ਆਰਟੀਕਲ indiatvnews.com ਦਾ ਮਿਲਿਆ ਜਿਸ ਵਿਚ ਵੀ ਇਹੀ ਤਸਵੀਰ ਸੀ। ਇਹ ਆਰਟੀਕਲ 2010 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। 

ਇਸ ਤੋਂ ਬਾਅਦ ਅਸੀਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤੇ ਤਾਂ ਸਾਨੂੰ ਉਹਨਾਂ ਦੇ ਅਕਾਊਂਟਸ 'ਤੇ ਆਪਣੇ ਨਵਜੰਮੇ ਬੱਚੇ ਨਾਲ ਕੋਈ ਵੀ ਤਸਵੀਰ ਪੋਸਟ ਕੀਤੀ ਨਹੀਂ ਮਿਲੀ। 

ਦੋਵੇਂ ਤਸਵੀਰਾਂ ਦੀ ਤੁਲਨਾ ਕਰਨ 'ਤੇ ਪਤਾ ਲੱਗਾ ਕਿ ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਨਵਜੰਮੇ ਬੱਚੇ ਦੀ ਤਸਵੀਰ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨਾਲ ਵੀ ਵਾਇਰਲ ਹੋ ਚੁੱਕੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਵਾਇਰਲ ਤਸਵੀਰ ਵਿਚ ਜੋ ਬੱਚਾ ਹੈ ਉਹ ਕ੍ਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦਾ ਬੇਟਾ ਹੈ ਨਾ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਨਵਜੰਮੀ ਬੱਚੀ। 
Claim - ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਤਸਵੀਰ ਵਿਚ ਜੋ ਬੱਚਾ ਹੈ ਉਹ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕਹੋਲੀ ਦਾ ਬੱਚਾ ਹੈ। 
Claimed By - ਫੇਸਬੁੱਕ ਪੇਜ਼ The Sitamarhi 
Fact Check - ਫਰਜ਼ੀ