Fact Check: ਟਰੰਪ ਸਮਰਥਕਾਂ ਦੁਆਰਾ ਕੀਤੀ ਹਿੰਸਾ ਨਾਲ ਇਸ ਤਸਵੀਰ ਦਾ ਨਹੀਂ ਹੈ ਕੋਈ ਸਬੰਧ
ਅਸੀਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਦਾਅਵਾ ਫਰਜੀ ਹੈ। ਵਾਇਰਲ ਤਸਵੀਰ ਦਾ ਅਮਰੀਕਾ ਵਿਚ ਹੋਈ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਟਰੰਪ ਸਮਰਥਕਾਂ ਦੁਆਰਾ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਨਿਰਾਸ਼ਾ ਜਤਾਈ ਗਈ ਜਿਸ ਕਾਰਨ ਪਿਛਲੇ ਦਿਨੀਂ ਟਰੰਪ ਸਮਰਥਕਾਂ ਦੁਆਰਾ ਵਾਸ਼ਿੰਗਟਨ ਵਿਚ ਹਿੰਸਾ ਕੀਤੀ ਗਈ। ਹੁਣ ਇਸੇ ਮਾਮਲੇ ਨਾਲ ਜੋੜ ਕੇ ਇੱਕ ਤਸਵੀਰ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ ਵ੍ਹਾਈਟ ਹਾਊਸ ਦੇ ਸਾਹਮਣੇ ਭਗਵਾ ਝੰਡਾ ਫੜੇ ਵੇਖਿਆ ਜਾ ਸਕਦਾ ਹੈ।
ਅਸੀਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਦਾਅਵਾ ਫਰਜੀ ਹੈ। ਵਾਇਰਲ ਤਸਵੀਰ ਦਾ ਅਮਰੀਕਾ ਵਿਚ ਹੋਈ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Azher Khan ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: "Begani shaadi mein" Hindutwa" deewana"
(Hindutva gangs seen at US Capitol while trump supporters storm the building). Saffron Hindutva terrorists never miss a chance to spread terrorism Even USA is not safe with these terrorists Disclaimer: There is a Huge difference between Hindus and Hindutva the same way there is a Huge difference in terrorism and Islam P.S: Hindus and Muslims are good but Hindutva and terrorism has no religion their religion is hate and terrorism"
ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ ਇਹ ਤਸਵੀਰ Outlook India ਦੀ ਫੋਟੋ ਗੈਲਰੀ ਵਿਚ ਮਿਲੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ Outlook India ਨੇ ਕੈਪਸ਼ਨ ਲਿਖਿਆ: People take out a tableau on 'Ayodhya's Shri Ram Mandir' around the US Capitol Hill to celebrate the ground breaking occasion of the temple, in Washington.
ਹੁਣ ਅਸੀਂ ਕੀਵਰਡ ਸਰਚ ਜਰੀਏ ਪੜਤਾਲ ਨੂੰ ਅੱਗੇ ਵਧਾਇਆ। ਸਾਨੂੰ ਇਹ ਤਸਵੀਰ 5 ਅਗਸਤ 2020 ਨੂੰ ਪ੍ਰਕਾਸ਼ਿਤ www.financialexpress.com ਦੇ ਇੱਕ ਆਰਟੀਕਲ ਵਿਚ ਮਿਲੀ। ਤਸਵੀਰ ਦਾ ਕਰੈਡਿਟ PTI ਨੂੰ ਦਿੱਤਾ ਗਿਆ ਅਤੇ ਤਸਵੀਰ ਦਾ ਸਬੰਧ ਰਾਮ ਮੰਦਿਰ ਭੂਮੀ ਪੂਜਨ ਨਾਲ ਦੱਸਿਆ ਗਿਆ।
ਰਾਮ ਮੰਦਿਰ ਭੂਮੀ ਪੂਜਨ ਦੇ ਪੂਰੇ ਮਾਮਲੇ ਨੂੰ ਲੈ ਕੇ NDTV ਦੀ ਖ਼ਬਰ ਇਥੇ ਕਲਿੱਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ: ਸਾਡੀ ਪੜਤਾਲ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ ਦਾ ਯੂਐਸ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਤਸਵੀਰ ਰਾਮ ਮੰਦਿਰ ਭੂਮੀ ਪੂਜਨ ਦੌਰਾਨ ਮਨਾਈ ਗਈ ਖੁਸ਼ੀ ਦੀ ਹੈ।
Claim - ਵਾਇਰਲ ਤਸਵੀਰ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਜੋ ਟਰੰਪ ਸਮਰਥਕਾਂ ਦੁਆਰਾ ਵਾਸ਼ਿੰਗਟਨ ਵਿਚ ਹਿੰਸਾ ਕੀਤੀ ਗਈ ਹੈ ਉਸ ਦੀ ਹੈ।
Claimed By - ਫੇਸਬੁੱਕ ਯੂਜ਼ਰ Azher Khan
Fact Check - ਫਰਜ਼ੀ